ਨਿਊਜ਼ੀਲੈਂਡ ਵਿਰੁਧ ਭਾਰਤ ਦੀ ਜਿੱਤ-ਹਾਰ ਦਾ ਰੈਂਕਿੰਗ 'ਤੇ ਪਵੇਗਾ ਵੱਡਾ ਅਸਰ
Published : Jan 22, 2020, 9:27 pm IST
Updated : Jan 22, 2020, 9:27 pm IST
SHARE ARTICLE
file photo
file photo

24 ਤੋਂ ਸ਼ੁਰੂ ਹੋਵੇਗੀ ਟੀ-20 ਸੀਰੀਜ਼

ਨਵੀਂ ਦਿੱਲੀ : ਆਸਟਰੇਲੀਆ ਨੂੰ ਵਨ ਡੇ ਸੀਰੀਜ਼ 'ਚ 2-1 ਨਾਲ ਹਰਾਉਣ ਤੋਂ ਬਾਅਦ ਹੁਣ ਭਾਰਤ ਨੇ ਨਿਊਜ਼ੀਲੈਂਡ ਲਈ ਤਿਆਰੀ ਸ਼ੁਰੂ ਕਰ ਦਿਤੀ ਹੈ। ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਟੀ-20 ਸੀਰੀਜ਼ ਦੀ ਸ਼ੁਰੂਆਤ 24 ਜਨਵਰੀ ਤੋਂ ਹੋ ਰਹੀ ਹੈ।

PhotoPhoto

ਦੋਵਾਂ ਟੀਮਾਂ ਵਿਚਾਲੇ 5 ਮੈਚਾਂ ਦੀ ਸੀਰੀਜ਼ ਹੋਣ ਵਾਲੀ ਹੈ। ਭਾਰਤ ਨੇ ਹੁਣ ਤਕ ਨਿਊਜ਼ੀਲੈਂਡ 'ਚ ਕੋਈ ਟੀ-20 ਸੀਰੀਜ਼ ਨਹੀਂ ਜਿੱਤੀ ਹੈ। ਇਸ ਵਜ੍ਹਾ ਨਾਲ ਇਹ ਦੌਰਾ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸਦੇ ਨਾਲ ਹੀ ਇਸ ਸੀਰੀਜ਼ ਦਾ ਟੀ-20 ਟੀਮ ਰੈਂਕਿੰਗ 'ਤੇ ਵੀ ਕਾਫ਼ੀ ਅਸਰ ਪੈ ਸਕਦਾ ਹੈ।

PhotoPhoto

ਭਾਰਤ ਆਈ. ਸੀ. ਸੀ. ਟੀ-20 ਰੈਂਕਿੰਗ 'ਚ 260 ਅੰਕਾਂ ਦੇ ਨਾਲ 5ਵੇਂ ਸਥਾਨ 'ਤੇ ਹੈ। ਉਥੇ ਹੀ ਨਿਊਜ਼ੀਲੈਂਡ ਦੇ 252 ਅੰਕ ਹਨ ਅਤੇ ਉਹ 6ਵੇਂ ਸਥਾਨ 'ਤੇ ਸਥਿਤ ਹੈ। ਟੀਮ ਇੰਡੀਆ ਜੇਕਰ ਇਸ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰਦਾ ਹੈ ਤਾਂ ਉਸ ਨੂੰ 4 ਅੰਕਾਂ ਦਾ ਫਾਇਦਾ ਹੋਵੇਗਾ ਅਤੇ ਉਹ ਅੰਕਾਂ ਦੀ ਸੂਚੀ 'ਚ 264 ਅੰਕਾਂ ਦੇ ਨਾਲ ਨੰਬਰ 4 'ਤੇ ਪਹੁੰਚ ਜਾਵੇਗਾ।

PhotoPhoto

ਜੇਕਰ ਟੀਮ ਇੰਡੀਆ ਨੂੰ 4 ਮੈਚਾਂ 'ਚ ਜਿੱਤ ਅਤੇ ਇਕ ਮੈਚ 'ਚ ਹਾਰ ਮਿਲਦੀ ਹੈ ਤਾਂ ਟੀਮ ਨੂੰ ਸਿਰਫ 2 ਅੰਕਾਂ ਦਾ ਫਾਇਦਾ ਹੋਵੇਗਾ। ਉਥੇ ਹੀ ਟੀਮ ਇੰਡੀਆ ਜੇਕਰ 3-2 ਨਾਲ ਸੀਰੀਜ਼ ਆਪਣੇ ਨਾਂ ਕਰਦੀ ਹੈ ਤਾਂ ਰੈਂਕਿੰਗ 'ਚ ਕੋਈ ਫਾਇਦਾ ਜਾਂ ਨੁਕਸਾਨ ਨਹੀਂ ਹੋਣ ਵਾਲਾ ਹੈ।

PhotoPhoto

ਨਿਊਜ਼ੀਲੈਂਡ ਟੀਮ ਜੇਕਰ ਇਸ ਸੀਰੀਜ਼ ਨੂੰ 5-0 ਨਾਲ ਆਪਣੇ ਨਾਂ ਕਰਦੀ ਹੈ ਤਾਂ ਭਾਰਤੀ ਟੀਮ ਨੂੰ ਰੈਕਿੰਗ 'ਚ ਵੱਡਾ ਨੁਕਸਾਨ ਹੋਣ ਵਾਲਾ ਹੈ। ਭਾਰਤ ਨੂੰ 6 ਅੰਕਾਂ ਦਾ ਨੁਕਸਾਨ ਹੋਵੇਗਾ ਅਤੇ ਟੀਮ 254 ਅੰਕਾਂ ਦੇ ਨਾਲ 6ਵੇਂ ਸਥਾਨ 'ਤੇ ਆ ਜਾਵੇਗੀ। ਉਥੇ ਹੀ ਨਿਊਜ਼ੀਲੈਂਡ ਨੂੰ 8 ਅੰਕਾਂ ਦਾ ਫਾਇਦਾ ਹੋਵੇਗਾ ਅਤੇ ਉਹ 5ਵੇਂ ਸਥਾਨ 'ਤੇ ਪਹੁੰਚ ਜਾਣਗੇ।

PhotoPhoto

ਇਸ ਦੌਰਾਨ ਭਾਰਤ 4-1 ਨਾਲ ਸੀਰੀਜ਼ ਹਾਰਦਾ ਹੈ ਤਾਂ ਵੀ ਟੀਮ  ਦੇ 256 ਅੰਕ ਅਤੇ ਨਿਊਜ਼ੀਲੈਂਡ ਦੇ 259 ਅੰਕ ਹੋ ਜਾਣਗੇ। ਕੀਵੀ ਟੀਮ ਸੀਰੀਜ਼ ਨੂੰ 3-2 ਨਾਲ ਆਪਣੇ ਨਾਂ ਕਰਦੀ ਹੈ ਤਾਂ ਰੈਂਕਿਗ ਟੇਬਲ 'ਚ ਕੋਈ ਫਰਕ ਨਹੀਂ ਪਵੇਗਾ। ਭਾਰਤ ਦੇ 258 ਅੰਕ ਹੋਣਗੇ ਪਰ ਉਹ 5ਵੇਂ ਸਥਾਨ 'ਤੇ ਹੀ ਰਹੇਗੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement