
ਹਲਕ ਦੁਨੀਆਂ ਦੇ ਸੱਭ ਤੋਂ ਤਾਕਤਵਰ ਲੋਕਾਂ ਵਿਚ ਸ਼ਾਮਲ ਹਨ ਇਨ੍ਹਾਂ ਦਾ ਅਸਲੀ ਨਾਲ ਅਰਬਾਬ ਖਿਜਰ ਹਯਾਤ ਹੈ
ਨਵੀਂ ਦਿੱਲੀ : ਪਾਕਿਸਤਾਨ ਦੇ ਹਲਕ ਨੂੰ ਵਿਆਹ ਦੇ ਲਈ 300 ਤੋਂ ਜਿਆਦਾ ਰਿਸ਼ਤੇ ਆ ਚੁੱਕੇ ਹਨ ਪਰ ਉਨ੍ਹਾਂ ਨੇ ਸਾਰੇ ਰਿਸ਼ਤੇ ਠੁਕਰਾ ਦਿੱਤੇ ਹਨ। ਰਿਸ਼ਤੇ ਠਕਰਾਉਣ ਦਾ ਕਾਰਨ ਸੁਣ ਕੇ ਤੁਸੀ ਵੀ ਹੈਰਾਨ ਹੋਵੋਗੇ। ਦਰਅਸਲ ਹਲਕ ਨੂੰ ਅਜਿਹੀ ਘਰਵਾਲੀ ਚਾਹੀਦੀ ਹੈ ਜਿਸ ਦਾ ਵਜ਼ਨ 100 ਕਿੱਲੋਂ ਤੋਂ ਜਿਆਦਾ ਹੋਵੇ।
File Photo
ਹਲਕ ਦੁਨੀਆਂ ਦੇ ਸੱਭ ਤੋਂ ਤਾਕਤਵਰ ਲੋਕਾਂ ਵਿਚ ਸ਼ਾਮਲ ਹਨ ਇਨ੍ਹਾਂ ਦਾ ਅਸਲੀ ਨਾਲ ਅਰਬਾਬ ਖਿਜਰ ਹਯਾਤ ਹੈ ਅਤੇ ਉਮਰ 27 ਸਾਲ ਹੈ। ਹਲਕ ਦਾ ਵਜ਼ਨ ਲਗਭਘ 444 ਕਿਲੋਗ੍ਰਾਮ ਹੈ। ਹਲਕ ਦਾ ਮੰਨਣਾ ਹੈ ਕਿ ਜੇਕਰ ਉਹ 100 ਕਿਲੋਗ੍ਰਾਮ ਦੇ ਘੱਟ ਵਜ਼ਨ ਵਾਲੀ ਨੂੰਹ ਮਿਲੇਗੀ ਤਾਂ ਉਸ ਦੀ ਜੋੜੀ ਨਹੀਂ ਜੱਚੇਗੀ।
File Photo
ਵੇਟਲਿਫਟਰ ਅਰਬਾਬ ਖਿਜਰ ਹਯਾਤ ਦੀ ਉਚਾਈ 6 ਫੁੱਟ 6 ਇੰਚ ਹੈ। ਅਰਬਾਬ ਦੇ ਘਰਵਾਲਿਆਂ ਦਾ ਕਹਿਣ ਹੈ ਕਿ ਜੇਕਰ 100 ਕਿਲੋਂਗ੍ਰਾਮ ਵਾਲੀ ਨੂੰਹ ਨਾਂ ਮਿਲੀ ਤਾਂ ਜੋੜੀ ਬੇਮੇਲ ਹੋ ਜਾਵੇਗੀ। ਅਰਬਾਬ ਨੇ ਕਿਹਾ ਕਿ ਉਸ ਦੀ ਹੋਣ ਵਾਲੀ ਪਤਨੀ ਨੂੰ ਵਧੀਆ ਖਾਣਾ ਬਣਾਉਣ ਵੀ ਆਉਣਾ ਚਾਹੀਦਾ ਹੈ ਕਿਉਂਕਿ ਉਹ ਹਰ ਦਿਨ 10 ਹਜ਼ਾਰ ਕੈਲੋਰੀ ਦੀ ਡਾਇਟ ਲੈਂਦੇ ਹਨ। ਨਾਸਤੇ ਵਿਚ ਤਾਂ ਕੇਵਲ ਇਹ 36 ਅੰਡੇ ਖਾਂਦੇ ਹਨ।
File Photo
ਅਰਬਾਬ ਨੂੰ ਕੋਈ ਬਿਮਾਰੀ ਨਹੀਂ ਹੈ। ਇਨ੍ਹਾਂ ਨੇ ਜਾਨਬੁੱਝ ਕੇ ਆਪਣਾ ਵਜ਼ਨ ਵਧਾਇਆ ਹੈ। ਇਨ੍ਹਾਂ ਦੇ ਵਜ਼ਨ ਵਧਾਉਣ ਦਾ ਕਾਰਨ ਇਹ ਹੈ ਕਿ ਅਰਬਾਬ ਦੁਨੀਆਂ ਦੇ ਸੱਭ ਤੋਂ ਤਾਕਤਵਰ ਇਨਸਾਨ ਬਣ ਕੇ ਚੈਂਪੀਅਨ ਬਨਣਾ ਚਾਹੁੰਦੇ ਹਨ। ਦੁਨੀਆਂ ਭਰ ਦੇ ਲੋਕ ਇਨ੍ਹਾਂ ਨੂੰ ਹਲਕ ਦੇ ਨਾਮ ਨਾਲ ਬੁਲਾਉਂਦੇ ਹਨ।
File Photo
ਅਰਬਾਬ ਦੁਨੀਆਂ ਦੀ ਨਜ਼ਰ ਵਿਚ ਉਦੋਂ ਆਏ ਜਦੋਂ ਇਨ੍ਹਾਂ ਨੇ ਇਕ ਹੱਥ ਨਾਲ ਟਰੈਕਟਰ ਨੂੰ ਰੱਸੀ ਨਾਲ ਖਿੱਚਿਆ ਸੀ। ਅਰਬਾਬ ਅਕਸਰ ਮਜ਼ਾਕ-ਮਜ਼ਾਕ ਅੰਦਰ ਲੋਕਾਂ ਨੂੰ ਆਪਣੇ ਇਕ ਹੱਥ ਨਾਲ ਉਠਾ ਲੈਂਦੇ ਹਨ। ਬਾਈਕ ਨੂੰ ਤਾਂ ਉਠਾ ਕੇ ਉਹ ਕਸਰਤ ਕਰਦੇ ਹਨ। ਉਹ ਦਿਲ ਤੋਂ ਇਕ ਸੋਹਣੀ ਘਰਵਾਲੀ ਚਾਹੁੰਦੇ ਹਨ ਜੋ ਕਿ ਉਨ੍ਹਾਂ ਨੂੰ ਖੂਬ ਪਿਆਰ ਕਰੇ।