ਫੌਜੀਆਂ ਲਈ ਖੁਸ਼ਖਬਰੀ! ਹੁਣ ਇਕ ਵੀ ਫੌਜੀ ਨਹੀਂ ਰਹੇਗਾ ਕੁਆਰਾ, ਬਾਰਡਰ ’ਤੇ ਹੀ ਆਉਣਗੇ ਰਿਸ਼ਤੇ!
Published : Dec 17, 2019, 5:01 pm IST
Updated : Dec 17, 2019, 5:01 pm IST
SHARE ARTICLE
Itbp first paramilitary force to launch jeevan saathi portal
Itbp first paramilitary force to launch jeevan saathi portal

ਕਿਸੇ ਵੀ ਅਰਧਸੈਨਿਕ ਬਲ ਵਿਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਗਿਆ ਹੈ।

ਨਵੀਂ ਦਿੱਲੀ: ਭਾਰਤ ਤਿੱਬਤ ਸੀਮਾ ਪੁਲਿਸ ਨੇ ਅਪਣੇ ਕੁਆਰੇ, ਵਿਧਵਾ ਅਤੇ ਤਲਾਕਸ਼ੁਦਾ ਜਵਾਨ ਅਤੇ ਕਰਮਚਾਰੀਆਂ ਲਈ ਜੀਵਨਸਾਥੀ ਖੋਜਣ ਵਿਚ ਮਦਦ ਪਹੁੰਚਾਉਣ ਲਈ ਇਕ ਮੈਟ੍ਰੋਮੋਨਿਅਲ ਪੋਰਟਲ ਸ਼ੁਰੂ ਕੀਤਾ ਹੈ। ਕਿਸੇ ਵੀ ਅਰਧਸੈਨਿਕ ਬਲ ਵਿਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਪਹਾੜੀ ਇਲਾਕਿਆਂ ਵਿਚ ਲੜਾਈ ਲਈ ਸਿਖਲਾਈ ਵਾਲੇ ਇਸ ਬਲ ਤੇ ਮੁੱਖ ਰੂਪ ਤੋਂ ਚੀਨ ਤੋਂ ਲਗਦੀ ਸੀਮਾਂ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ।

PhotoPhotoਇਕ ਅਫ਼ਸਰ ਨੇ ਦਸਿਆ ਕਿ ਆਈਟੀਬੀਪੀ ਵਿਚ ਵੱਖ-ਵੱਖ ਰੈਂਕਾਂ ਵਿਚ ਕਰੀਬ 25000 ਕੁਆਰੇ ਪੁਰਸ਼ ਅਤੇ 1000 ਔਰਤਾਂ ਹਨ। ਬਹੁਤ ਸਾਰੇ ਕਰਮੀ ਸੁਦੂਰ ਖੇਤਰਾਂ ਵਿਚ ਤੈਨਾਤ ਰਹਿੰਦੇ ਹਨ। ਅਜਿਹੇ ਵਿਚ ਉਹਨਾਂ ਅਤੇ ਉਹਨਾਂ ਦੇ ਪਰਵਾਰਾਂ ਲਈ ਜੀਵਨਸਾਥੀ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਉਹ ਇਸ ਮਦਦ ਕਰ ਰਹੇ ਹਨ। ਅਧਿਕਾਰੀ ਨੇ ਦਸਿਆ ਕਿ ਬਹੁਤ ਸਾਰੇ ਕਰਮੀ ਇਸ ਸੰਗਠਨ ਦੇ ਅੰਦਰ ਹੀ ਜੀਵਨਸਾਥੀ ਚਾਹੁੰਦੇ ਹਨ ਕਿਉਂ ਕਿ ਸਰਕਾਰੀ ਨਿਯਮ ਉਸ ਜੋੜੇ ਨੂੰ ਇਕ ਹੀ ਸਥਾਨ ਤੇ ਤੈਨਾਤੀ ਦੀ ਸੁਵਿਧਾ ਪ੍ਰਦਾਨ ਕਰਦੇ ਹਨ।

PhotoPhoto ਫਿਰ ਜੇ ਦੋਵਾਂ ਆਈਟੀਬੀਪੀ ਤੋਂ ਹੋਣਗੇ ਤਾਂ ਇਕ ਦੂਜੇ ਦੇ ਕੰਮ ਅਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ। ਡਾਇਰੈਕਟਰ ਜਨਰਲ ਐਸਐਸ ਦੇਸਵਾਲ ਨੇ ਹਾਲ ਹੀ ਵਿਚ ਬਲ ਦੇ ਆਈਟੀ ਡਿਪਾਰਟਮੈਂਟ ਨੂੰ ਮੈਟ੍ਰੀਮੋਨਿਅਲ ਪੋਰਟਲ ਵਿਕਸਿਤ ਕਰਨ ਲਈ ਕਿਹਾ ਹੈ।ਆਈਟੀਬੀਪੀ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦਸਿਆ ਕਿ ਪੋਰਟਲ ਤੇ ਹੁਣ ਤਕ 150 ਜਵਾਨ ਅਤੇ ਕਰਮਚਾਰੀ ਪੰਜੀਕਰਨ ਦਰਜ ਕਰਾ ਚੁੱਕੇ ਹਨ।

PhotoPhotoਹੌਲੀ-ਹੌਲੀ ਇਹਨਾਂ ਦੀ ਗਿਣਤੀ ਵਧੇਗੀ। ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਦਸਿਆ ਕਿ 24 ਅਕਤੂਬਰ 1962 ਨੂੰ ਬਲ ਦੀ ਸਥਾਪਨਾ ਹੋਈ। ਆਈਟੀਬੀਪੀ ਤੇ ਮੁੱਖ ਰੂਪ ਤੋਂ ਚੀਨ ਨਾਲ ਲਗਦੀ ਵਾਸਤਵਿਕ ਨਿਯੰਤਰਣ ਰੇਖਾ ਅਤੇ ਇੰਡੋ-ਤਿੱਬਤ ਸੀਮਾ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ। ਇਸ ਵਿਚ 56 ਬਟਾਲਿਅਨ ਸੇਵਾ ਕਰ ਰਹੇ ਹਨ। 4 ਸਪੈਸ਼ਲ ਬਟਾਲਿਅਨ ਹਨ।

PhotoPhotoਇਸ ਦੇ 17 ਸਿਖਲਾਈ ਕੇਂਦਰ ਅਤੇ 7 ਲਾਜਿਸਟਿਕ ਇਸਟੈਬਲਿਸ਼ਮੈਂਟ ਹਨ। ਇਕ ਅੰਕੜੇ ਮੁਤਬਾਕ ਆਈਟੀਬੀਪੀ ਵਿਚ ਕਰੀਬ 90 ਹਜ਼ਾਰ ਕਰਮਚਾਰੀ ਹਨ। ਉੱਧਰ ਕੇਂਦਰੀ ਅਰਧਸੈਨਿਕ ਬਲਾਂ ਵਿਚ ਸੀਆਰਪੀਐਫ, ਬੀਐਸਐਫ, ਐਸਐਸਬੀ, ਆਈਟੀਬੀਪੀ, ਸੀਆਈਐਸਐਫ ਅਤੇ ਐਨਡੀਆਰਐਫ ਆਉਂਦੇ ਹਨ ਜਿਹਨਾਂ ਵਿਚ ਕਰੀਬ 10 ਲੱਖ ਕਰਮੀ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement