ਕਿਸਾਨਾਂ ਨੂੰ ਜਿਹੜਾ ਪ੍ਰਸਤਾਵ ਦਿੱਤੈ, ਉਸਤੋਂ ਵਧੀਆ ਹੋਰ ਕੁਝ ਨਹੀਂ: ਨਰੇਂਦਰ ਤੋਮਰ
Published : Jan 22, 2021, 7:40 pm IST
Updated : Jan 22, 2021, 7:40 pm IST
SHARE ARTICLE
Narender Tomar
Narender Tomar

ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ‘ਚ ਹੋਈ 11ਵੇਂ ਦੌਰ ਦੀ...

ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਅੰਦੋਲਨਕਾਰੀ ਕਿਸਾਨਾਂ ‘ਚ ਹੋਈ 11ਵੇਂ ਦੌਰ ਦੀ ਮੀਟਿੰਗ ਵੀ ਬੇਸਿੱਟਾ ਹੀ ਖ਼ਤਮ ਹੋ ਗਈ। ਬੈਠਕ ਵਿਚ ਅਕਲੀ ਬੈਠਕ ਨੂੰ ਲੈ ਕੇ ਕੋਈ ਤਰੀਕ ਤੱਕ ਤੈਅ ਨਹੀਂ ਕੀਤੀ ਗਈ। ਇਸਤੋਂ ਸਾਫ਼ ਹੁੰਦਾ ਕਿ ਦੋਨੋਂ ਪੱਖ ਅਪਣੀ ਥਾਂ ਤੋਂ ਪਿੱਛੇ ਹਟਣ ਨੂੰ ਰਾਜ਼ੀ ਹੁੰਦੇ ਦਿਖ ਨਹੀਂ ਰਹੇ। ਮੀਟਿੰਗ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ ਅਗਲੀ ਮੀਟਿੰਗ ਦੇ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ, ਸਰਕਾਰ ਨੇ ਜਥੇਬੰਦੀਆਂ ਨੂੰ ਦਿੱਤੇ ਗਏ ਸਾਰੇ ਸੰਭਾਵਿਤ ਵਿਕਲਪਾਂ ਦੇ ਬਾਰੇ ‘ਚ ਦੱਸਿਆ, ਕਿਹਾ ਕਿ ਉਨ੍ਹਾਂ ਨੂੰ ਕਾਨੂੰਨਾਂ ਨੂੰ ਮੁਲਤਵੀ ਕਰਨ ਦੇ ਪ੍ਰਸਤਾਵ ਉਤੇ ਅੰਦਰੂਨੀ ਚਰਚਾ ਕਰਨੀ ਚਾਹੀਦੀ ਹੈ।

Farmers MeetingFarmers Meeting

ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਾਨੂੰਨਾਂ ਨੂੰ ਫਿਲਹਾਲ ਲਾਗੂ ਨਾ ਕਰਨ ਜੋ ਪ੍ਰਸਤਾਵ ਕਿਸਾਨਾਂ ਨੂੰ ਦਿੱਤਾ ਗਿਆ ਹੈ, ਉਸਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ ਹੈ। ਉਥੇ ਹੀ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਬੈਠਕ ਬੇਸ਼ੱਕ ਲਗਪਗ ਪੰਜ ਘੰਟੇ ਤੱਕ ਚੱਲੀ ਹੈ ਪਰ ਦੋਨੋ ਪੱਖ 30 ਮਿੰਟ ਤੋਂ ਘੱਟ ਸਮੇਂ ਤੱਕ ਆਹਮੋ-ਸਾਹਮਣੇ ਬੈਠੇ ਹਨ।

farmer meetingfarmer meeting

ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਯੂਨੀਅਨਾਂ ਨੂੰ ਕਿਹਾ ਕਿ ਜੇਕਰ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਮੁਲਤਵੀ ਕਰਨ ਦੇ ਪ੍ਰਸਤਾਵ ਉਤੇ ਚਰਚਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਇਕ ਹੋਰ ਮੀਟਿੰਗ ਦੇ ਲਈ ਤਿਆਰ ਹੈ। ਇਸਦੇ ਨਾਲ ਹੀ ਖੇਤੀ ਮੰਤਰੀ ਤੋਮਰ ਨੇ ਸਹਿਯੋਗ ਦੇ ਲਈ ਯੂਨੀਅਨਾਂ ਨੂੰ ਧਨਵਾਦ ਕੀਤਾ, ਅਤੇ ਕਿਹਾ ਕਿ ਕਾਨੂੰਨਾਂ ਵਿਚ ਕੋਈ ਸਮੱਸਿਆ ਨਹੀਂ ਹੈ ਪਰ ਸਰਕਾਰ ਨੇ ਕਿਸਾਨਾਂ ਦੇ ਮਾਣ ਲਈ ਇਨ੍ਹਾਂ ਕਾਨੂੰਨਾਂ ਨੂੰ ਮੁਲਤਵੀ ਕਰੇ ਜਾਣ ਦੀ ਪੇਸ਼ਕਸ਼ ਕੀਤੀ ਹੈ।

ਕਿਸਾਨਾਂ ਅਤੇ ਗਰੀਬਾਂ ਦੇ ਵਿਕਾਸ ਲਈ ਸਰਕਾਰ ਵਚਨਬੱਧ: ਤੋਮਰ

Narendra Singh TomarNarendra Singh Tomar

ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਯੂਨੀਅਨਾਂ ਨਾਲ 11ਵੇਂ ਦੌਰ ਦੀ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਕਿਹਾ ਕਿ ਭਾਰਤ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕਿਸਾਨਾਂਅ ਅਤੇ ਗਰੀਬਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਰਹੇਗੀ। ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਕਿਸਾਨ ਤੇ ਕੁਝ ਰਾਜਾਂ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਹਨ।

Narendra Singh TomarNarendra Singh Tomar

ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ ਲਗਾਤਾਰ ਇਹ ਕੋਸ਼ਿਸ਼ ਹੋਈ ਕਿ ਜਨਤਾ ਵਿਚ ਹੋਰ ਕਿਸਾਨਾਂ ਵਿਚਕਾਰ ਗਲਤਫ਼ਹਿਮੀਆਂ ਫੈਲਣ। ਇਸਦਾ ਫਾਇਦਾ ਚੁੱਕ ਲੋਕ ਜੋ ਹਰ ਚੰਗੇ ਕੰਮ ਦਾ ਵਿਰੋਧ ਕਰਨ ਦੇ ਆਦਿ ਹੋ ਚੁੱਕੇ ਹਨ। ਉਹ ਕਿਸਾਨਾਂ ਦੇ ਮੋਢੇ ਦਾ ਇਸਤੇਮਾਲ ਅਪਣੇ ਰਾਜਨੀਤਿਕ ਫਾਇਦੇ ਲਈ ਕਰ ਸਕਣ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement