
ਬੈਂਚ ਨੇ ਕਿਹਾ, ‘‘ਪਟੀਸ਼ਨ ਵਿਚ ਭਾਰਤ ਦੇ ਸੰਵਿਧਾਨ ਦੀ ਧਾਰਾ 32 ਅਧੀਨ ਉਠਾਏ ਗਏ ਮੁੱਦੇ ਨੀਤੀ ਨਾਲ ਸਬੰਧਤ ਹਨ।
ਨਵੀਂ ਦਿੱਲੀ -‘ਇਕ ਕਾਰ ਇਕ ਵਿਅਕਤੀ’ ਨਿਯਮ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਬੀਤੇ ਦਿਨੀਂ ‘ਇਕ ਕਾਰ ਇਕ ਵਿਅਕਤੀ’ ਨਿਯਮ ਲਾਗੂ ਕਰਨ ਦੇ ਨਾਲ ਕਿਸੇ ਵਿਅਕਤੀ ਵੱਲੋਂ ਦੂਜੀ ਕਾਰ ਖਰੀਦੇ ਜਾਣ ’ਤੇ ਉਸ ਉੱਪਰ ਵਾਤਾਵਰਨ ਟੈਕਸ ਲਗਾਉਣ ਦੀ ਮੰਗ ਕਰਨ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਪੀ.ਐੱਸ. ਨਰਸਿਮਹਾ ਨੇ ਕਿਹਾ ਕਿ ਅਰਜ਼ੀ ਵਿਚ ਚੁੱਕੇ ਗਏ ਮੁੱਦੇ ਨੀਤੀ ਨਾਲ ਸਬੰਧਤ ਹਨ। ਬੈਂਚ ਨੇ ਕਿਹਾ, ‘‘ਪਟੀਸ਼ਨ ਵਿਚ ਭਾਰਤ ਦੇ ਸੰਵਿਧਾਨ ਦੀ ਧਾਰਾ 32 ਅਧੀਨ ਉਠਾਏ ਗਏ ਮੁੱਦੇ ਨੀਤੀ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ- ਜਾਪਾਨ 'ਚ ਅਪਾਰਟਮੈਂਟ 'ਚ ਅੱਗ, ਚਾਰ ਲੋਕਾਂ ਦੀ ਮੌਤ
ਇਸ ਲਈ ਅਸੀਂ ਇਸ ਪਟੀਸ਼ਨ ’ਤੇ ਸੁਣਵਾਈ ਕਰਨ ਦੇ ਇੱਛੁਕ ਨਹੀਂ ਹਾਂ। ਬੈਂਚ ਨੇ ਕਿਹਾ, ‘‘ਪਟੀਸ਼ਨਰਾਂ ਨੂੰ ਕਾਨੂੰਨ ਅਨੁਸਾਰ ਅਧਿਕਾਰੀਆਂ ਅੱਗੇ ਆਪਣੀਆਂ ਸ਼ਿਕਾਇਤਾਂ ਰੱਖਣ ਦੀ ਆਜ਼ਾਦੀ ਹੈ।’’ ਸਿਖਰਲੀ ਅਦਾਲਤ ਐੱਨਜੀਓ ਸੁਨਾਮੀ ਆਨ ਰੋਡਸ ਵੱਲੋਂ ਦਾਇਰ ਕੀਤੀ ਗਈ ਇਕ ਅਰਜ਼ੀ ’ਤੇ ਸੁਣਵਾਈ ਕਰ ਰਹੀ ਸੀ। ਐੱਨਜੀਓ ਵੱਲੋਂ ਹਵਾ ਪ੍ਰਦੂਸ਼ਣ ਖ਼ਿਲਾਫ਼ ਕੌਮੀ ਪੱਧਰ ’ਤੇ ਇਕ ਪ੍ਰਭਾਵੀ ਪਹਿਲ ਲਈ ਲੋੜੀਂਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ।