
ਉੱਤਰ ਪ੍ਰਦੇਸ਼ ਪੁਲਿਸ ਦੀ ਅਤਿਵਾਦ ਨਿਰੋਧਕ ਸ਼ਾਖਾ (ਏਟੀਐਸ) ਨੇ ਸਹਾਰਨਪੁਰ ਜਿਲ੍ਹੇ ਦੇ ਦੇਵਬੰਦ ਤੋਂ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਦੋ ਸ਼ੱਕੀ ਅਤਿਵਾਤੀਆਂ...
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਪੁਲਿਸ ਦੀ ਅਤਿਵਾਦ ਨਿਰੋਧਕ ਸ਼ਾਖਾ (ਏਟੀਐਸ) ਨੇ ਸਹਾਰਨਪੁਰ ਜਿਲ੍ਹੇ ਦੇ ਦੇਵਬੰਦ ਤੋਂ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਦੋ ਸ਼ੱਕੀ ਅਤਿਵਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੇ ਕੋਲ ਸੰਗਠਨ ਵਲੋਂ ਜੁੜੀਆਂ ਫਿਲਮਾਂ, ਤਸਵੀਰਾਂ ਅਤੇ ਗ਼ੈਰਕਾਨੂੰਨੀ ਅਸਲਾ ਬਰਾਮਦ ਕੀਤਾ ਗਿਆ ਹੈ। ਯੂਪੀ ਪੁਲਿਸ ਦੇ (ਡੀਜੀਪੀ) ਓਪੀ ਸਿੰਘ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
UP Police
ਉਨ੍ਹਾਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਜਵਾਨ ਜੰਮੂ-ਕਸ਼ਮੀਰ ਦੇ ਨਿਵਾਸੀ ਹਨ ਅਤੇ ਇਹਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਹੈ। ਸ਼੍ਰੀ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸੰਬੰਧ ਵਿੱਚੋਂ ਇੱਕ ਦਾ ਨਾਮ ਸ਼ਾਹਨਵਾਜ ਅਤੇ ਦੂਜੇ ਦਾ ਨਾਮ ਯਾਕਿਬ ਹੈ। ਉਨ੍ਹਾਂ ਨੇ ਦੱਸਿਆ ਕਿ ਏਟੀਐਸ ਨੇ ਵੀਰਵਾਰ ਰਾਤ ਨੂੰ ਛਾਪਾ ਮਾਰਕੇ ਦੋਨਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਦੇ ਕੋਲੋਂ 32 ਬੋਰ ਦੇ ਗ਼ੈਰਕਾਨੂੰਨੀ ਅਸਲਾ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ।
Militant
ਡੀਜੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਜਵਾਨਾਂ ਬਾਰੇ ਜੰਮੂ-ਕਸ਼ਮੀਰ ਪੁਲਿਸ ਨਾਲ ਸੰਪਰਕ ਕਰਕੇ ਤੇ ਜਾਣਕਾਰੀ ਜੁਟਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਨਾਂ ਦੇ ਮੋਬਾਇਲ ਵਿਚ ਜੈਸ਼ ਦੇ ਪ੍ਰਚਾਰ ਵਾਲੀਆਂ ਤਸਵੀਰਾਂ ਅਤੇ ਫਿਲਮਾਂ ਮਿਲੀਆਂ ਹਨ। ਡੀਜੀਪੀ ਨੇ ਦੱਸਿਆ ਕਿ ਦੋਨਾਂ ਦੇਵ ਬੰਦ ਵਿਚ ਕਦੋਂ ਤੋਂ ਰਹਿ ਰਹੇ ਸਨ ਇਸਦੀ ਜਾਣਕਾਰੀ ਵੀ ਜੁਟਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਨਾਂ ਦੋਸ਼ੀਆਂ ਤੋਂ ਪੁੱਛਗਿਛ ਲਈ ਅਦਾਲਤ ਤੋਂ ਉਹਨਾਂ ਦਾ ਪੁਲਿਸ ਰਿਮਾਂਡ ਮੰਗੇਗੀ।