ਕਸ਼ਮੀਰੀਆਂ ਸਿਰ ਚੜ੍ਹ ਕੇ ਬੋਲਿਆ ਸਿੱਖਾਂ ਦਾ ਜਾਦੂ, ਹਰੇਕ ਚੀਜ਼ ‘ਚ ਦੇ ਰਹੇ ਨੇ ਸਿੱਖਾਂ ਨੂੰ ਭਾਰੀ ਛੂਟ
Published : Feb 22, 2019, 11:32 am IST
Updated : Feb 22, 2019, 1:49 pm IST
SHARE ARTICLE
Kashmiri with Sikh
Kashmiri with Sikh

ਫ਼ੌਜ ‘ਤੇ ਹਮਲੇ ਤੋਂ ਬਾਅਦ ਕਸ਼ਮੀਰੀ ਸਟੂਡੈਂਟਾਂ ਨੂੰ ਵੱਖ ਵੱਖ ਥਾਵਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਿੱਖਾਂ ਨੇ ਪਿਆਰ ਦਿਖਾਉਂਦੇ ਹੋਏ ਕਸ਼ਮੀਰੀ....

ਨਵੀਂ ਦਿੱਲੀ : ਫ਼ੌਜ ‘ਤੇ ਹਮਲੇ ਤੋਂ ਬਾਅਦ ਕਸ਼ਮੀਰੀ ਸਟੂਡੈਂਟਾਂ ਨੂੰ ਵੱਖ ਵੱਖ ਥਾਵਾਂ ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਿੱਖਾਂ ਨੇ ਪਿਆਰ ਦਿਖਾਉਂਦੇ ਹੋਏ ਕਸ਼ਮੀਰੀ ਨੌਜਵਾਨਾਂ ਦਾ ਬਚਾ ਕੀਤਾ ਪੁਲਵਾਮਾ ਹਮਲੇ ਮਗਰੋਂ ਪੂਰੇ ਦੇਸ਼ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਕਈ ਸਿੱਖ ਜਥੇਬੰਦੀਆਂ ਨੇ ਔਖੀ ਘੜੀ ਵਿੱਚ ਕਸ਼ਮੀਰੀਆਂ ਦੀ ਬਾਂਹ ਫੜੀ।

Sikh with Kashmiri Sikh with Kashmiri

ਖਾਲਸਾ ਏਡ ਜਥੇਬੰਦੀ ਨੇ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਦੇ ਰਹਿਣ-ਸਹਿਣ ਤੇ ਲੰਗਰ ਦਾ ਪ੍ਰਬੰਧ ਕੀਤਾ। ਉਨ੍ਹਾਂ ਨੂੰ ਬਾਕਾਇਦਾ ਸੁਰੱਖਿਅਤ ਕਸ਼ਮੀਰ ਛੱਡਿਆ। ਕਸ਼ਮੀਰੀ ਵਿਦਿਆਰਥੀਆਂ ਤੇ ਵਪਾਰੀਆਂ ਨੇ ਵਾਦੀ ’ਚ ਸੁਰੱਖਿਅਤ ਪੁੱਜਣ ’ਤੇ ਸਿੱਖਾਂ ਖਾਸ ਕਰ ਖਾਲਸਾ ਏਡ ਦੇ ਸੋਹਲੇ ਗਾਏ ਹਨ। ਪੁਲਵਾਮਾ ਹਮਲੇ ਮਗਰੋਂ ਸਿੱਖ ਭਾਈਚਾਰੇ ਨੇ ਉਨ੍ਹਾਂ ਨੂੰ ਨਾ ਸਿਰਫ਼ ਪੰਜਾਬ ’ਚ ਸੁਰੱਖਿਆ ਦਿੱਤੀ ਸਗੋਂ ਉਨ੍ਹਾਂ ਨੂੰ ਭੋਜਨ ਤੇ ਪਨਾਹ ਵੀ ਦਿੱਤੀ।

Kashmiri Kashmiri

ਸਿੱਖਾਂ ਦਾ ਦਿਲੋਂ ਸ਼ੁਕਰਾਨਾ ਕਰਨ ਲਈ ਸੈਂਕੜੇ ਵਿਦਿਆਰਥੀਆਂ ਨੇ ਇੰਟਰਨੈੱਟ ਦਾ ਰੁਖ ਕੀਤਾ। ਇੱਕ ਸਿੱਖ ਵੱਲੋਂ ਡੁੱਬ ਰਹੇ ਕਸ਼ਮੀਰੀ ਨੂੰ ਬਚਾਉਣ ਲਈ ਵਧਾਏ ਗਏ ਹੱਥ ਵਾਲਾ ਕਾਰਟੂਨ ਹਿੱਟ ਰਿਹਾ। ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਟਵੀਟ ਕਰਕੇ ਕਿਹਾ,‘‘ਸਰਦਾਰ ਦਾ ਮਤਲਬ ਹੈ ਆਗੂ ਜੋ ਅਜਿਹਾ ਰਾਹ ਦਸੇਰਾ ਹੁੰਦਾ ਹੈ  ਜੋ ਸਿਰਫ਼ ਨਸੀਹਤਾਂ ਨਹੀਂ ਕਰਦਾ ਸਗੋਂ ਅਮਲੀ ਰੂਪ ’ਚ ਉਸ ਨੂੰ ਅੰਜਾਮ ਵੀ ਦਿੰਦਾ ਹੈ।

Kashmiri Student on Spokesman tvKashmiri

ਹਰ ਥਾਂ ’ਤੇ ਸਹਾਇਤਾ ਦਾ ਹੱਥ ਵਧਾਉਣ ਵਾਲਿਆਂ ਨੂੰ ਸਿਜਦਾ।’’ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਅੱਗੇ ਆਉਣ ’ਤੇ ਖਾਲਸਾ ਏਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਦੀ ਦੇ ਵਿਦਿਆਰਥੀਆਂ ਦੀ ਸੁਰੱਖਿਆ ਕੀਤੀ ਜਾਵੇਗੀ ਤੇ ਕਿਸੇ ਵੀ ਬੇਕਸੂਰ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement