ਕਸ਼ਮੀਰੀ ਵਿਦਿਆਰਥੀਆਂ ਦੀ ਹੋ ਰਹੀ ਹੈ ਵਾਪਸੀ, ਖਾਲਸਾ ਏਡ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਘਰ ਪਹੁੰਚਾਇਆ
Published : Feb 21, 2019, 2:07 pm IST
Updated : Feb 21, 2019, 2:07 pm IST
SHARE ARTICLE
Khalsa Aid volunteers assists Kashmiri students
Khalsa Aid volunteers assists Kashmiri students

ਪੁਲਵਾਮਾ ਹਮਲੇ ਨੂੰ ਲੈ ਕੇ ਕਸ਼ਮੀਰੀਆਂ ਖਿਲਾਫ ਕੁਝ ਲੋਕਾਂ ਦੇ ਦਿਲਾਂ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।....

ਕਸ਼ਮੀਰੀ ਵਿਦਿਆਰਥੀ  ਅਤੇ ਕਈ ਕਸ਼ਮੀਰੀ ਵਪਾਰੀ ਖਾਲਸਾ ਏਡ ਦੀ ਸਹਾਇਤਾ ਨਾਲ ਘਰ ਪਹੁੰਚ ਰਹੇ ਹਨ। ਪਹੁੰਚ ਰਹੇ ਵਿਦਿਆਰਥੀਆਂ ਦੇ ਮੂੰਹੋਂ ਸਿੱਖ ਭਾਈਚਾਰੇ ਦੀ ਬਹਾਦਰੀ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਪੁਲਵਾਮਾ ਹਮਲੇ ਨੂੰ ਲੈ ਕੇ ਕਸ਼ਮੀਰੀਆਂ ਖਿਲਾਫ ਕੁਝ ਲੋਕਾਂ ਦੇ ਦਿਲਾਂ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ । ਜਿਸ ਕਾਰਨ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਕਸ਼ਮੀਰੀਆਂ ਨਾਲ ਬਦਸਲੂਕੀ ਦੇ ਨਾਲ ਨਾਲ ਕੁੱਟਮਾਰ ਕਰਨ ਦੀਆ ਘਟਨਾਵਾਂ ਵੀ ਸਾਹਮਣੇ ਆਈਆ ਹਨ।

ਪਰ ਇਸ ਮੁਸੀਬਤ ਦੀ ਘੜੀ ਵਿਚ ਕਸ਼ਮੀਰੀਆਂ ਦੀ ਬਾਂਹ ਫੜਣ ਲਈ ਸਿੱਖ ਕੌਮ ਮਸੀਹਾ ਬਣ ਕੇ ਅੱਗੇ ਆਈ ਹੈ , ਜਿਸ ਵਿਚ ਵਿਸ਼ਵ ਪ੍ਰਸਿੱਧ ਸਿੱਖ ਸੰਸਥਾ ਖਾਲਸਾ ਏਡ ਨੇ ਅਹਿਮ ਭੂਮਿਕਾ ਨਿਭਾਈ ਹੈ । ਖਾਲਸਾ ਏਡ ਵਲੋਂ ਕਸ਼ਮੀਰੀਆਂ ਨੂੰ ਉਨ੍ਹਾਂ ਦਾ ਵਾਲ ਵਿੰਗਾ ਹੋਏ ਬਿਨਾਂ ਉਨ੍ਹਾਂ ਦੀ ਇਕ ਢਾਲ ਬਣਕੇ ਸੁਖੀ ਸਾਂਦੀ ਉਨਾਂ ਦੇ ਘਰ ਪਹੁੰਚਾਇਆ ਗਿਆ ਹੈ । ਸਿੱਖਾਂ ਦੀ ਦਰਿਆ ਦਿਲੀ ਦੇਖ ਕਸ਼ਮੀਰੀਆਂ ਨੇ ਸਿੱਖਾਂ ਪ੍ਰਤੀ ਆਪਣੇ ਦਿਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।

khalsa aid assists Kashmiri studentskhalsa aid assists Kashmiri students

ਦੱਸ ਦਈਏ ਕਿ ਕਸ਼ਮੀਰੀਆਂ ਵੱਲੋਂ ਸ਼ੁਕਰਾਨਾ ਕਰਦੇ ਹੋਏ ਸਿੱਖ ਭਾਈਚਾਰੇ ਲਈ ਇਕ ਕਸ਼ਮੀਰੀ ਡਾਕਟਰ ਨੇ ਮੁਫ਼ਤ ਇਲਾਜ ਅਤੇ Gulmohar Snow Bikers ਵਲੋਂ ਝੂਟੇ ਲੈਣ ਵਾਲੀਆਂ ਬਾਇਕਾਂ ਦੇ ਮੁੱਲ ਵਿਚ 60 ਪ੍ਰਤੀਸ਼ਤ ਕਟੌਤੀ ਕੀਤੀ  ਗਈ। ਇਸ ਉੱਤੇ Cartoonist Suhail Naqashbandi ਨੇ ਟਵੀਟ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਜਿਸ ਵਿਚ ਇਕ ਸਰਦਾਰ ਪਾਣੀ 'ਚ ਡੁਬਦੇ ਕਸ਼ਮੀਰੀ ਨੂੰ ਬਚਾ ਰਿਹਾ ਹੈ । ਇਸ ਤਰਾਂ ਦੇ ਕਈ ਟਵੀਟ ਸਿੱਖਾਂ ਦੇ ਮਾਣ ਸਤਿਕਾਰ ਚ ਇੰਟਰਨੈਟ ਤੇ ਉਨ੍ਹਾਂ ਦੀ ਬਹਾਦਰੀ ਅਤੇ ਦਰਿਆਦਿਲੀ ਦਾ ਸ਼ੁਕਰਾਨਾ ਕਰਦੇ ਦਿਖਾਏ ਜਾ ਰਹੇ ਹਨ।

Khalsa aid

ਕਸ਼ਮੀਰੀਆਂ ਵਲੋਂ ਸਕੂਲਾਂ 'ਚ ਸਿੱਖ ਬੱਚਿਆਂ ਲਈ ਮੁਫ਼ਤ ਦਾਖਲੇ , ਮੋਟਰ ਗੱਡੀ ਮਕੈਨਿਕਾਂ ਵਲੋਂ ਮੁਫ਼ਤ ਰੀਪੇਅਰਿੰਗ ਦੀਆਂ ਗੱਲਾਂ ਵੀ ਸੁਨਣ ਵਿਚ ਆ ਰਹੀਆਂ ਹਨ।ਪੁਲਵਾਮਾ ਹਮਲੇ ਤੋਂ ਬਾਅਦ ਹੋਟਲਾਂ ਅਤੇ ਕਈ ਜਗ੍ਹਾ ਕਸ਼ਮੀਰੀ ਨਾਟ ਅਲਾਊਡ ਦੇ ਬੋਰਡ ਵੀ ਲੋਕਾਂ ਵਲੋਂ ਲਗਾ ਕਿ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ। ਦੱਸ ਦਈਏ ਕਿ ਇਨ੍ਹਾਂ ਵਿਚੋਂ ਕਈ ਕਸ਼ਮੀਰੀ ਮੋਹਾਲੀ ਦੇ ਗੁਰਦੁਆਰਿਆਂ ਵਿਚ ਠਹਿਰੇ ਸਨ ।

ਜਿਥੇ ਉਨ੍ਹਾਂ ਨੇ ਆਪਣੇ ਆਪ ਨੂੰ ਮਹਿਫ਼ੂਜ਼ ਮਹਿਸੂਸ ਕੀਤਾ , ਇੱਕ ਵਾਰ ਫਿਰ ਸਿੱਖ ਕੌਮ ਨੇ ਆਪਣੇ ਇਸ ਕਾਰਜ ਨਾਲ ਇਕੱਲੇ ਕਸ਼ਮੀਰੀਆਂ ਦਾ ਹੀ ਨਹੀਂ ਬਲਕਿ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ। ਪੰਜਾਬ ਵਿਚ ਲਗਪਗ 4000 ਕਸ਼ਮੀਰੀ ਵਿਿਦਆਰਥੀ ਪੜ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੀ ਸ਼ਲਾਂਘਾ ਕੀਤੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ, “ ਇੱਥੇ ਕਿਸੇ ਵੀ ਬੇਕਸੂਰ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement