ਦਿੱਲੀ ਪੁਲਿਸ 'ਤੇ ਭਰੋਸਾ ਨਹੀਂ, SC ਲੈਣ ਸੁਰੱਖਿਆ ਦੀ ਜ਼ਿੰਮੇਵਾਰੀ: ਪ੍ਰਦਰਸ਼ਨਕਾਰੀ
Published : Feb 22, 2020, 4:37 pm IST
Updated : Feb 22, 2020, 4:59 pm IST
SHARE ARTICLE
Delhi Supreme Court
Delhi Supreme Court

ਔਰਤਾਂ ਨੇ ਮੰਗ ਰੱਖੀ ਕਿ ਇਕ ਸਾਈਡ ਤੋਂ ਰੋਡ ਖੁਲ੍ਹਦਾ ਹੈ...

ਨਵੀਂ ਦਿੱਲੀ: ਸ਼ਾਹੀਨ ਬਾਗ਼ ਦਾ ਰਸਤਾ ਖੁਲ੍ਹਵਾਉਣ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਗੱਲਬਾਤ ਕਰਨ ਵਾਲਿਆਂ ਦੀ ਕਵਾਇਦ ਚੌਥੇ ਦਿਨ ਵੀ ਜਾਰੀ ਰਹੀ। ਸਾਧਨਾ ਰਾਮਚੰਦਰ ਸ਼ਾਹੀਨ ਬਾਗ਼ ਪਹੁੰਚ ਗਈ ਹੈ। ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲ ਕੀਤੀ। ਇਸ ਦੌਰਾਨ ਔਰਤਾਂ ਪ੍ਰਦਰਸ਼ਨਕਾਰੀਆਂ ਨੇ ਸਾਧਨਾ ਸਾਹਮਣੇ ਸੱਤ ਮੰਗਾਂ ਰੱਖੀਆਂ ਅਤੇ ਹੁਣ ਇਹ ਮੰਗਾਂ ਸਾਧਨਾ ਸੁਪਰੀਮ ਕੋਰਟ ਵਿਚ ਰੱਖਣਗੇ।

Shaheen bagh road opened after two days of talkShaheen bagh 

ਔਰਤਾਂ ਨੇ ਮੰਗ ਰੱਖੀ ਕਿ ਇਕ ਸਾਈਡ ਤੋਂ ਰੋਡ ਖੁਲ੍ਹਦੀ ਹੈ ਤਾਂ ਸੁਰੱਖਿਆ ਦਿੱਤੀ ਜਾਵੇ। ਦਿੱਲੀ ਪੁਲਿਸ ਤੇ ਭਰੋਸਾ ਨਹੀਂ, ਇਸ ਲਈ ਸੁਪਰੀਮ ਕੋਰਟ ਲਿਖਿਤ ਵਿਚ ਸੁਰੱਖਿਆ ਨੂੰ ਲੈ ਕੇ ਭਰੋਸਾ ਦਿਵਾਉਣ। ਇਕ ਸੜਕ ਖੁਲ੍ਹਦੀ ਹੈ ਤਾਂ ਮੌਜੂਦਾ ਪ੍ਰਦਰਸ਼ਨ ਸਥਾਨ ਨੂੰ ਚਾਰੇ ਪਾਸਿਆ ਤੋਂ ਸੁਰੱਖਿਅਤ ਕਰਨ ਦਾ ਇੰਤਜਾਮ ਕੀਤਾ ਜਾਵੇ। NPR ਨੂੰ ਦਿੱਲੀ ਸਰਕਾਰ ਲਾਗੂ ਨਾ ਕੀਤਾ ਜਾਵੇ। ਸ਼ਾਹੀਨ ਬਾਗ਼ ਦੇ ਬੱਚਿਆਂ ਤੇ ਕੇਸ ਦਰਜ ਵਾਪਸ ਲਏ ਜਾਣ।

Shaheen BaghShaheen Bagh

ਜੋ ਵੀ ਸ਼ਾਹੀਨ ਬਾਗ਼ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤੇ ਗਏ ਹਨ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਇਸ ਵਿਚ ਸਮਰਿਤੀ ਇਰਾਨੀ ਦੇ ਬਿਆਨ ਦਾ ਜ਼ਿਕਰ ਕੀਤਾ ਗਿਆ ਹੈ। ਸ਼ਾਹੀਨ ਬਾਗ਼ ਵਿਚ ਪ੍ਰਦਰਸ਼ਨ ਕਰਨ ਲਈ ਇਕ ਪ੍ਰਦਰਸ਼ਨ ਸਥਾਨ ਬਣੇ। ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ, ਤੀਜੇ ਦਿਨ, ਦਿੱਲੀ ਪੁਲਿਸ ਨੇ ਵੀ ਦਿੱਲੀ ਪੁਲਿਸ ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਸੀ। ਦਿੱਲੀ ਪੁਲਿਸ ਦੇ ਤਿੰਨ ਸਟਾਰ ਅਧਿਕਾਰੀ ਗੱਲਬਾਤ ਲਈ ਪਹੁੰਚੇ।

Sadhna RanchandranSadhana Ramachandran

ਦੋ ਵਾਰਤਾਕਾਰ ਅਤੇ ਇੱਕ ਦਿੱਲੀ ਪੁਲਿਸ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਪੁਲਿਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਬੈਰੀਕੇਡ ਲਗਾ ਕੇ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਇਕ ਸ਼ਰਤ ਰੱਖੀ ਗਈ ਸੀ ਕਿ ਇਸ ਦੀ ਬਜਾਏ ਨਾਲ ਲੱਗਦੀ ਸੜਕ ਨੂੰ ਖਾਲੀ ਕਰਵਾ ਦਿੱਤਾ ਜਾਵੇ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੋਂ ਲਿਖਤੀ ਤੌਰ 'ਤੇ ਸੁਰੱਖਿਆ ਦੀ ਮੰਗ ਕੀਤੀ ਸੀ।

Shaheen Bagh Shaheen Bagh

ਦਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦੇਸ਼ਭਰ ਵਿਚ ਵਿਰੋਧ ਲਗਾਤਾਰ ਜਾਰੀ ਹੈ। ਮੁਸਲਿਮ ਭਾਈਚਾਰੇ ਵਿਚ ਇਸ ਨੂੰ ਲੈ ਕੇ ਹਲਾਤ ਕਾਫੀ ਗਰਮਾਏ ਹੋਏ ਹਨ। ਤਮਿਲਨਾਡੂ ਵਿਚ ਵੀ ਨਾਗਰਿਕਤਾ ਕਾਨੂੰਨ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਜਾਰੀ ਹੈ ਤੇ ਲੋਕਾਂ ਵਿਚ ਗੁੱਸਾ ਵੀ ਬਹੁਤ ਦੇਖਣ ਨੂੰ ਮਿਲਿਆ ਸੀ। ਤਮਿਲਨਾਡੂ ਵਿਚ 6 ਤੋਂ ਜ਼ਿਆਦਾ ਸ਼ਹਿਰਾਂ ਵਿਚ ਔਰਤਾਂ ਸੜਕਾਂ ਤੇ ਉਤਰ ਆਈਆਂ ਸਨ ਅਤੇ ਉਹਨਾਂ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਸੀਏਏ ਦਾ ਵਿਰੋਧ ਹੁਣ ਚੇਨੱਈ ਵਿਚ ਵੀ ਅਸਰ ਦੇਖਣ ਨੂੰ ਮਿਲਿਆ ਸੀ ਤੇ ਚੇਨੱਈ ਵਿਚ ਹਾਲਾਤ ਹੁਣ ਬੇਕਾਬੂ ਹੋ ਗਏ ਹਨ। ਚੇਨੱਈ ਦੇ ਵਾਸ਼ਰਮੈਨਪੇਟ ਵਿਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਫਿਰ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ ਸੀ। ਹਾਲਾਂਕਿ ਬਾਅਦ ਵਿਚ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement