
ਸ਼ਾਹੀਨ ਬਾਗ਼ ਵਿਚ ਸੀਏਏ ਵਿਰੁਧ 13 ਦਸੰਬਰ ਤੋਂ ਹੀ...
ਨਵੀਂ ਦਿੱਲੀ: ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਧਰਨੇ ਕਰ ਕੇ ਬੰਦ ਨੋਇਡਾ ਤੋਂ ਫਰੀਦਾਬਾਦ ਵਾਲਾ ਰਸਤਾ ਥੋੜੀ ਦੇਰ ਖੁੱਲ੍ਹਣ ਤੋਂ ਬਾਅਦ ਫਿਰ ਤੋਂ ਬੰਦ ਕਰ ਦਿੱਤਾ ਗਿਆ। ਦਸ ਦਈਏ ਕਿ 69 ਦਿਨ ਤੋਂ ਬੰਦ ਪਏ ਓਖਲਾ ਅਤੇ ਸੁਪਰ ਨੋਵਾ ਦਾ ਰਸਤਾ ਖੋਲ੍ਹਿਆ ਗਿਆ ਸੀ। ਪੁਲਿਸ ਨੇ ਸ਼ੁੱਕਰਵਾਰ ਸਵੇਰੇ ਇਸ ਰਸਤੇ ਤੋਂ ਬੈਰਿਕੇਡਿੰਗ ਹਟਾ ਦਿੱਤੀ ਸੀ। ਨੋਇਡਾ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਓਖਲਾ ਬਰਡ ਸੈਂਚੁਰੀ ਕੋਲ ਬੈਰਿਕੇਂਡਿੰਗ ਨੂੰ ਹਟਾ ਦਿੱਤਾ ਸੀ।
Photo
ਇਸ ਨਾਲ ਬਦਰਪੁਰ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ। ਲੋਕਾਂ ਨੂੰ ਹੁਣ ਤਕ ਇਸ ਨਾਲ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਫਰੀਦਾਬਾਦ ਜਾਣ ਲਈ ਲੋਕਾਂ ਨੂੰ ਡੀਐਨਡੀ ਦੁਆਰਾ ਆਸ਼ਰਮ ਹੁੰਦੇ ਹੋਏ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈ ਰਿਹਾ ਸੀ। ਹੁਣ ਰਸਤਾ ਬੰਦ ਹੋਣ ਨਾਲ ਲੋਕਾਂ ਨੂੰ ਫਿਰ ਤੋਂ ਪੁਰਾਣੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਲੋਕਾਂ ਮੁਤਾਬਕ ਮਦਨਪੁਰ ਖਾਦਰ ਵਾਲੇ ਰਸਤੇ ਤੋਂ ਜਾਣ ਨਾਲ 20 ਮਿੰਟ ਦੇ ਸਫ਼ਰ ਨੂੰ ਤੈਅ ਕਰਨ ਵਿਚ ਢਾਈ ਘੰਟੇ ਲਗ ਰਹੇ ਹਨ।
Photo
ਕੁੱਝ ਦੇਰ ਲਈ ਰਸਤਾ ਖੁੱਲ੍ਹਣ ਤੋਂ ਬਦਰਪੁਰ, ਜੈਤਪੁਰ ਵਿਚ ਰਹਿਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲ ਗਈ ਸੀ। ਸ਼ਾਹੀਨ ਬਾਗ਼ ਤੋਂ ਕਾਲਿੰਦੀ ਕੁੰਜ ਵਾਲੇ ਰੋਡ ਨੰਬਰ 13A ਹੁਣ ਵੀ ਬੰਦ ਹੈ। ਇਸ ਰਸਤੇ ਤੇ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀ ਹੁਣ ਵੀ ਜਮ੍ਹਾ ਹਨ। ਇਸ ਕਾਰਨ ਨੋਇਡਾ ਵੱਲੋਂ ਕਰੀਬ 500 ਮੀਟਰ ਪਹਿਲਾਂ ਹੀ ਇਹ ਰਸਤਾ ਬਲਾਕ ਕਰ ਦਿੱਤਾ ਗਿਆ ਹੈ।
Photo
ਸ਼ਾਹੀਨ ਬਾਗ਼ ਵਿਚ ਸੀਏਏ ਵਿਰੁਧ 13 ਦਸੰਬਰ ਤੋਂ ਹੀ ਪ੍ਰਦਰਸ਼ਨ ਹੋ ਰਿਹਾ ਹੈ। ਸ਼ਾਹੀਨ ਬਾਗ਼ ਵਿਚ ਪ੍ਰਦਰਸ਼ਨ ਕਾਰਨ ਬੰਦ ਇਸ ਰਸਤੇ ਨੂੰ ਖੁਲ੍ਹਵਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜ੍ਹਕਾਇਆ ਗਿਆ ਸੀ। ਸੁਪਰੀਮ ਕੋਰਟ ਨੇ ਧਰਨੇ ਤੇ ਬੈਠੇ ਲੋਕਾਂ ਨੂੰ ਸਮਝਾਉਣ ਲਈ ਤਿੰਨ ਮੈਂਬਰੀ ਟੀਮ ਦਾ ਵੀ ਗਠਨ ਕੀਤਾ।
Photo
ਜਿਸ ਵਿਚ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰ ਤੋਂ ਇਲਾਵਾ ਦੇਸ਼ ਦੇ ਪਹਿਲੇ ਮੁੱਖ ਸੂਚਨਾ ਕਮਿਸ਼ਨਰ ਵਜਾਹਤ ਹਬੀਬੁਲਾਹ ਸ਼ਾਮਲ ਹਨ। ਗੱਲਬਾਤ ਕਰਨ ਵਾਲੇ ਬੁੱਧਵਾਰ ਅਤੇ ਵੀਰਵਾਰ ਨੂੰ ਸ਼ਾਹੀਨ ਬਾਗ ਗਏ ਅਤੇ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਲਈ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਮਲਾ ਨਹੀਂ ਸੁਲਝਿਆ। ਇਸ ਦੌਰਾਨ ਓਖਲਾ ਬਰਡ ਸੈੰਕਚੂਰੀ ਨੇੜੇ ਬੈਰੀਕੇਡਿੰਗ ਹਟਾ ਦਿੱਤੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।