ਸੋਨਭੱਦਰ ‘ਚ ਸੋਨੇ ਦੀਆਂ ਖ਼ਤਾਨਾਂ ਕੋਲ ਮਿਲਿਆ ਦੁਨੀਆਂ ਦੇ ਸਭ ਤੋਂ ਜਹਿਰਲੇ ਸੱਪਾਂ ਦਾ ਬਸੇਰਾ
Published : Feb 22, 2020, 1:52 pm IST
Updated : Feb 22, 2020, 3:20 pm IST
SHARE ARTICLE
Snake
Snake

ਸੋਨਭਦਰ ‘ਚ ਮਿਲੇ ਸੋਨੇ ਦੀ ਖਤਾਨ ਦੇ ਕੋਲ ਦੁਨੀਆ ਦੇ ਸਭ ਤੋਂ ਜਹਿਰੀਲੇ...

ਸੋਨਭਦਰ: ਸੋਨਭਦਰ ‘ਚ ਮਿਲੇ ਸੋਨੇ ਦੀ ਖਤਾਨ ਦੇ ਕੋਲ ਦੁਨੀਆ ਦੇ ਸਭ ਤੋਂ ਜਹਿਰੀਲੇ ਸੱਪਾਂ ਦਾ ਬਸੇਰਾ ਹੈ। ਵਿੰਧਿਆ ਪਹਾੜੀ ਖੇਤਰ ‘ਚ ਸਥਿਤ ਸੋਨਭਦਰ ਦੀਆਂ ਪਹਾੜੀਆਂ ਵਿੱਚ ਵਿਸ਼ਵ ਦੇ ਸਭਤੋਂ ਜਹਿਰੀਲੇ ਸੱਪਾਂ ਦੀਆਂ ਪ੍ਰਜਾਤੀਆਂ ਵਿੱਚੋਂ ਤਿੰਨ ਪ੍ਰਜਾਤੀਆਂ “ਰਸੇਲ ਵਾਇਪਰ, ਕੋਬਰਾ ਅਤੇ ਕਰੈਤ” ਦਾ ਭੰਡਾਰ ਹੈ।

SnakeCobra

ਵਿਗਿਆਨੀਆਂ ਦੇ ਅਨੁਸਾਰ ਸੋਨਭਦਰ ਦੇ ਸੋਨ ਪਹਾੜੀ ਖੇਤਰ ਵਿੱਚ ਪਾਏ ਜਾਣ ਵਾਲੀਆਂ ਸੱਪਾਂ ਦੀਆਂ ਤਿੰਨਾਂ ਪ੍ਰਜਾਤੀਆਂ ਇਨ੍ਹੇ ਜਹਿਰੀਲੇ ਹਨ ਕਿ ਕਿਸੇ ਡੰਗ ਮਾਰ ਦੇਣ ਤਾਂ ਉਸਨੂੰ ਬਚਾਣਾ ਸੰਭਵ ਨਹੀਂ ਹੈ। ਸੋਨਭਦਰ ਜਿਲ੍ਹੇ ਦੇ ਜੁਗਲ ਥਾਣਾ ਖੇਤਰ ਦੇ ਸੋਨ ਪਹਾੜੀ ਦੇ ਸਾਥੀ ਦੱਖਣ ਦੇ ਦੁੱਧੀ ਤਹਿਸੀਲ ਦੇ ਮਹੋਲੀ ਵਿੰਢਮਗੰਜ ਚੋਪਨ ਬਲਾਕ ਦੇ ਕੋਣ ਖੇਤਰ ‘ਚ ਕਾਫ਼ੀ ਗਿਣਤੀ ‘ਚ ਸੱਪਾਂ ਦਾ ਭੰਡਾਰ ਮੌਜੂਦ ਹੈ।

ਸਿਰਫ ਸੋਨਭਦਰ ਵਿੱਚ ਹੈ ਰਸੇਲ ਵਾਇਪਰ

Russel  WiperRussel Wiper

ਵਿਸ਼ਵ ਦੇ ਸਭ ਤੋਂ ਜਹਰੀਲੇ ਸੱਪਾਂ ਵਿੱਚ ਜਾਣੇ ਜਾਣ ਵਾਲੇ ਰਸੇਲ ਵਾਇਪਰ ਦੀ ਪ੍ਰਜਾਤੀ ਉੱਤਰ ਪ੍ਰਦੇਸ਼  ਦੇ ਇੱਕਮਾਤਰ ਸੋਨਭਦਰ ਜਿਲ੍ਹੇ ਵਿੱਚ ਹੀ ਪਾਈ ਜਾਂਦੀ ਹੈ। ਪਿਛਲੇ ਦਿਨੀਂ ਸੋਨਭਦਰ ਦੇ ਪਕਰੀ ਪਿੰਡ ਵਿੱਚ ਹਵਾਈ ਪੱਟੀ ‘ਤੇ ਰਸੇਲ ਵਾਇਪਰ ਨੂੰ ਵੇਖਿਆ ਗਿਆ ਸੀ। ਰਸੇਲ ਵਾਇਪਰ ਜਿਲ੍ਹੇ ਦੇ ਬਭਨੀ ਮਯੋਰਪੁਰ ਅਤੇ ਰਾਬਰਟਸਗੰਜ ਵਿੱਚ ਵੇਖਿਆ ਗਿਆ ਹੈ। ਇਸਤੋਂ ਇਲਾਵਾ ਦੱਖਣ ਵਿੱਚ ਵੀ ਇਹ ਨਜ਼ਰ ਆਇਆ ਸੀ।

ਸੱਪਾਂ ਦੇ ਬਸੇਰੇ ‘ਤੇ ਸੰਕਟ

Ceret SnakeCeret Snake

ਸੋਨਭਦਰ ਦੇ ਚੋਪਨ ਬਲਾਕ ਦੇ ਸੋਨ ਪਹਾੜੀ ਵਿੱਚ ਸੋਨੇ ਦੇ ਭੰਡਾਰ ਮਿਲਣ ਤੋਂ ਬਾਅਦ ਇਸਦੀ ਜਯੋ ਟੈਗਿੰਗ ਕਰਾਕੇ ਈ ਟੈਂਡਰਿੰਗ ਦੀ ਪਰਿਕ੍ਰੀਆ ਸ਼ੁਰੂ ਦੀ ਤਿਆਰੀ ਹੈ। ਅਜਿਹੇ ‘ਚ ਵਿਸ਼ਵ ਦੇ ਸਭਤੋਂ ਜਹਿਰੀਲੇ ਸੱਪਾਂ ਦੀਆਂ ਪ੍ਰਜਾਤੀਆਂ ਦੇ ਬਸੇਰੇ ‘ਤੇ ਸੰਕਟ ਮੰਡਰਾਉਣਾ ਤੈਅ ਹੈ।

ਖੂਨ ਜਮਾ ਦਿੰਦਾ ਹੈ ਰਸੇਲ ਵਾਇਪਰ

Russel  WiperRussel Wiper

ਸੱਪਾਂ ਉੱਤੇ ਪੜ੍ਹਾਈ ਕਰ ਚੁੱਕੇ ਵਿਗਿਆਨੀ ਡਾ. ਅਰਵਿੰਦ ਮਿਸ਼ਰਾ ਨੇ ਦੱਸਿਆ ਕਿ ਰਸੇਲ ਵਾਇਪਰ ਵਿਸ਼ਵ ਦੇ ਸਭਤੋਂ ਜਹਿਰੀਲੇ ਸੱਪਾਂ ਵਿੱਚੋਂ ਇੱਕ ਹੈ। ਇਸਦਾ ਜਹਿਰ ਹੀਮੋਟਾਕਸਿਨ ਹੁੰਦਾ ਹੈ, ਜੋ ਖੂਨ ਨੂੰ ਜਮਾ ਦਿੰਦਾ ਹੈ। ਡੰਗ ਮਾਰਨ ਦੇ ਦੌਰਾਨ ਜੇਕਰ ਇਹ ਆਪਣਾ ਪੂਰਾ ਜਹਿਰ ਸਰੀਰ ਵਿੱਚ ਪਾ ਦਿੰਦਾ ਹੈ ਤਾਂ ਵਿਅਕਤੀ ਦੀ ਇਕ ਘੰਟੇ ਤੋਂ ਪਹਿਲਾਂ ਦੇ ਸਮੇਂ ਵਿੱਚ ਮੌਤ ਹੋ ਸਕਦੀ ਹੈ। ਇਹੀ ਨਹੀਂ ਜੇਕਰ ਜਹਿਰ ਘਟ ਜਾਂਦਾ ਹੈ ਤਾਂ ਕੱਟੇ ਸਥਾਨ ‘ਤੇ ਜਖ਼ਮ ਹੋ ਜਾਂਦਾ ਹੈ, ਜੋ ਖਤਰਨਾਕ ਸਾਬਤ ਹੁੰਦਾ ਹੈ।

ਸਨਾਯੁ ਤੰਤਰ ਪ੍ਰਭਾਵਿਤ ਕਰਦਾ ਹੈ ਕੋਬਰਾ

CobraCobra

ਕੋਬਰਾ ਅਤੇ ਕਰੈਤ ਦੇ ਜਹਿਰ ਨਿਊਰੋਟਾਕਸਿਨ ਹੁੰਦੇ ਹਨ, ਸਨਾਯੁ ਤੰਤਰ ਨੂੰ ਸਿਫ਼ਰ ਕਰ ਦਿੰਦੇ ਹਨ ਅਤੇ ਮਨੁੱਖ ਦੀ ਮੌਤ ਹੋ ਜਾਂਦੀ ਹੈ। ਕੋਬਰੇ ਦੇ ਕੱਟੇ ਸਥਾਨ ਉੱਤੇ ਸੋਜ ਹੋ ਜਾਂਦੀ ਹੈ ਅਤੇ ਕਰੈਤ ਦਾ ਡੰਗ ਦੇਖਣ ਨਾਲ ਪਤਾ ਨਹੀਂ ਲਗਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement