ਕਿਸਾਨਾਂ ਦੇ ਇਕੱਠ ਨੂੰ ਭੀੜ ਦੱਸਣਾ ਸਰਕਾਰ ਦੀ ਬੌਖਲਾਹਟ - ਹਰਮੀਤ ਸਿੰਘ ਕਾਦੀਆਂ
Published : Feb 22, 2021, 6:19 pm IST
Updated : Feb 22, 2021, 6:19 pm IST
SHARE ARTICLE
Harmeet Singh kadian
Harmeet Singh kadian

ਕਿਹਾ ਕਿ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਇਹਨਾਂ ਤਿੰਨੋ ਕਾਨੂੰਨਾਂ ਵਿੱਚ ਕੀ ਗਲਤ ਹੈ,ਜਾਂ ਇਸ ਵਿੱਚ ਹੋਰ ਕੀ ਸੋਧ ਦੀ ਲੋੜ ਹੈ ।

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਿੰਘੂ ਬਾਰਡਰ ਦੇ ਦਫਤਰ ਤੋ ਪ੍ਰੈਸ ਨੋਟ ਜਾਰੀ ਕੀਤਾ ਗਿਆ । ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਜੋ ਬਿਆਨ ਕੇਂਦਰੀ ਖੇਤੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਜਿਸ ਵਿੱਚ ਕਿਹਾ ਗਿਆ ਕਿ ਭੀੜ ਇੱਕਠੀ ਕਰਨ ਨਾਲ ਕੇਂਦਰ ਸਰਕਾਰ ਦੇ ਕਾਨੂੰਨ ਰੱਦ ਨਹੀ ਹੋਣਗੇ । ਕੇਂਦਰੀ ਮੰਤਰੀ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਦੱਸਣ ਕਿ ਇਹਨਾਂ ਤਿੰਨੋ ਕਾਨੂੰਨਾਂ ਵਿੱਚ ਕੀ ਗਲਤ ਹੈ,ਜਾਂ ਇਸ ਵਿੱਚ ਹੋਰ ਕੀ ਸੋਧ ਦੀ ਲੋੜ ਹੈ । ਇਸ ਬਿਆਨ ਦਾ ਭਾਰਤੀ ਕਿਸਾਨ ਯੁਨੀਅਨ (ਕਾਦੀਆਂ) ਪੁਰਜ਼ੋਰ ਵਿਰੋਧ ਕਰਦੀ ਹੈ। 

narinder tohmernarinder tohmerਹਰਮੀਤ ਕਾਦੀਆਂ ਨੇ ਕੇਂਦਰ ਮੰਤਰੀ ਦੇ ਬਿਆਨ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਜਿਹੜੇ ਲੋਕ ਕਿਸਾਨਾਂ ਦੇ ਇੱਕਠ ਨੂੰ ਭੀੜ ਦੱਸਦੇ ਹਨ ਅਸਲ ਵਿੱਚ ਇਹ ਆਵਾਮ ਹੈ ,ਅਤੇ ਇਹ ਆਵਾਮ ਇੱਥੇ ਇੱਕਠੀ ਨਹੀ ਹੋਏ ਸਗੋਂ ਇਹ ਆਵਾਮ ਆਪਣੇ ਦਿਲਾਂ ਵਿੱਚ ਬਹੁਤ ਹੀ ਦਰਦ ਲੈ ਕੇ ਆਪਣੇ-ਆਪਣੇ ਘਰਾਂ ਤੋ ਨਿਕਲ ਕੇ ਇੱਥੇ ਪਹੁੰਚੇ ਹਨ। ਇਹਨਾਂ ਦੇ ਦਿਲਾਂ ਵਿੱਚ ਇੱਕੋ ਇੱਕ ਮਕਸਦ ਲੈ ਇਹ ਆਵਾਮ ਇੱਥੇ ਇੱਕਠੀ ਹੋਈ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਤਿੰਨ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋ ਪਾਸ / ਲਾਗੂ ਕੀਤਾ ਗਿਆ , ਉਹਨਾਂ ਨੂੰ ਵਾਪਿਸ ਜਾਂ ਰੱਦ ਕਰਵਾੳਣ ਦਾ ਨਿਸ਼ਚੈ ਨਾਲ ਇਕਜੁੱਟ ਹੋ ਕੇ ਇੱਥੇ ਆਏ ਹਨ ।

Harmeet Singh Kadian Harmeet Singh Kadianਸ. ਕਾਦੀਆਂ ਨੇ ਅੱਗੇ ਬੋਲਦਿਆਂ ਕਿਹਾ ਕਿ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਨਾਲ 12 ਮੀਟਿੰਗਾਂ ਹੋ ਚੁੱਕੀਆਂ ਹਨ,ਅਤੇ ਇਹਨਾਂ ਮੀਟਿੰਗਾਂ ਦਾ ਕੋਈ ਠੋਸ ਨਤੀਜਾ ਨਹੀ ਨਿਕਲਿਆ । ਇਹਨਾਂ ਮੀਟਿੰਗਾਂ ਵਿੱਚ ਸਰਕਾਰ ਨੂੰ ਕਿਸਾਨ ਆਗੂਆਂ ਨੇ ਇੱਕ-ਇੱਕ ਲਾਈਨ ਵਾਈਜ਼ਸਮਝਿਆ ਹੈ ਕਿ ਕਿੱਥੇ – ਕਿੱਥੇ ਕੀ ਗਲਤ ਹੈ ਅਤੇ ਉਹਨਾਂ ਦੇ ਕਿਹੜੇ ਮਾੜੇ ਨਤੀਜੇ ਹੋਣਗੇ ਅਤੇ ਸਰਕਾਰ ਵੀ ਇਹ ਮੰਨ ਚੁੱਕੀ ਹੈ ਕਿ ਉਹਨਾਂ ਕੋਲ ਕਿੱਥੇ ਕਿੱਥੇ ਗਲਤੀ ਹੋਈ ਹੈ,ਪਰ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਇਸ ਦੇ ਬਾਵਜੂਦ ਕੇਂਦਰ ਸਰਕਾਰ ਇਹੀ ਕਿਹ ਰਹੀ ਹੈ ਕਿ ਕਿਸਾਨ ਉਹਨਾਂ ਨੂੰ ਇਹਨਾਂ ਕਾਨੂੰਨਾਂ ਵਿੱਚ ਕੀ ਕਮੀ ਹੈ ਉਹਨਾਂ ਨੂੰ ਸਮਝਾ ਨਹੀ ਸਕੇ । 

Harmeet Singh Kadian Harmeet Singh Kadianਆਲ ਇੰਡੀਆ ਟੈਕਸੀ ਯੂਨੀਅਨਾਂ ਦਿੱਲੀ ਦੇ ਜੰਤਰ-ਮੰਤਰ ਵਿਖੇ ਆਪਣੇ ਇੱਕਠ ਕਰ ਰਹੀਆਂ ਹਨ । ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਆਗੂਆਂ ਉਪਰ ਮਾਊਵਾਦੀ,ਵੱਖਵਾਦੀ ਹੋਣ ਦਾ ਆਰੋਪ ਲਗਾੳਂਦੀ ਹੈ । ਉਪਰੋਕਤ ਟੈਕਸੀ ਵਾਲੇ ਵੀ ਆਪਣੇ ਦਰਦ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਜੰਤਰ ਮੰਤਰ ਵਿਖੇ ਇੱਕਠੇ ਹੋਏ ਹਨ ਕਿ ਇਹ ਵੀ ਮਾਊਵਾਦੀ ਜਾਂ ਵੱਖਵਾਦੀ ਹਨ । ਸ. ਕਾਦੀਆਂ ਨੇ ਕਿਹਾ ਕਿ ਉਹ ਸਾਰੀਆਂ ਟੈਕਸੀ ਯੂਨੀਅਨਾਂ ਦੇ ਨਾਲ ਖੜੀ ਹੈ,ਭਾਰਤੀ ਕਿਸਾਨ ਯੂਨੀਅਨ ਉਹਨਾਂ ਦੀ ਹਿਮਾਇਤ ਕਰਦੀ ਹੈ । ਸਰਕਾਰ ਨੂੰ ਟੈਕਸੀ ਯੂਨੀਅਨਾਂ ਦੇ ਖਿਲਾਫ ਬਣੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM
Advertisement