
ਸੀਪੀਆਈ ਇੱਥੋਂ ਜੇਐਨਯੂ ਦੇ ਵਿਦਿਆਰਥੀ ਰਹਿ ਚੁੱਕੇ ਕਨੱਈਆ ਕੁਮਾਰ ਨੂੰ ਉਮੀਦਵਾਰ ਬਣਾਉਣ ਦੀ ਤਿਆਰੀ ਵਿਚ ਹਨ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀ ਤਾਰੀਕ ਜਿਵੇਂ ਜਿਵੇਂ ਨੇੜੇ ਆ ਰਹੀ ਹੈ ਸਿਆਸੀ ਪਾਰਾ ਵੀ ਚੜ੍ਹਦਾ ਜਾ ਰਿਹਾ ਹੈ। ਬਿਹਾਰ ਦੀ ਗੱਲ ਕਰੀਏ ਤਾਂ ਪੂਰਬ ਦਾ ਲੇਨਿਨਗਰਾਦ ਕਹੇ ਜਾਣ ਵਾਲੇ ਬੇਗੁਸਰਾਏ ਸੀਟ ਤੇ ਮੁਕਾਬਲਾ ਦਿਲਚਸਪ ਹੋ ਰਿਹਾ ਹੈ। ਇਕ ਪਾਸੇ ਸੀਪੀਆਈ ਇੱਥੋਂ ਜੇਐਨਯੂ ਦੇ ਵਿਦਿਆਰਥੀ ਰਹਿ ਚੁੱਕੇ ਕਨੱਈਆ ਕੁਮਾਰ ਨੂੰ ਉਮੀਦਵਾਰ ਬਣਾਉਣ ਦੀ ਤਿਆਰੀ ਵਿਚ ਹਨ।
CPI kanhaiya Kumar
ਦੂਜੇ ਪਾਸੇ ਬੀਜੇਪੀ ਵੱਲੋਂ ਕੇਦਰੀਂ ਮੰਤਰੀ ਅਤੇ ਰਾਜ ਦੇ ਨੇਤਾਵਾਂ ਵਿਚ ਸ਼ੁਮਾਰ ਗਿਰਿਰਾਜ ਸਿੰਘ ਇਸ ਸੀਟ ਤੋਂ ਚੋਣਾਂ ਦੇ ਮੈਦਾਨ ਵਿਚ ਉਤਰਨ ਦੀ ਤਿਆਰੀ ਵਿਚ ਹਨ। ਅਸਲ ਵਿਚ ਗਿਰਿਰਾਜ ਸਿੰਘ ਪਿਛਲੀ ਵਾਰ ਨਵਾਡਾ ਸੀਟ ਤੋਂ ਚੋਣਾਂ ਜਿੱਤੇ ਸਨ, ਪਰ ਇਸ ਵਾਰ ਬਿਹਾਰ ਐਨਡੀਏ ਵਿਚ ਸੀਟਾਂ ਦੀ ਵੰਡ ਤੋਂ ਬਾਅਦ ਇਹ ਸੀਟ ਰਾਮਵਿਲਾਸ ਪਾਸਵਾਨ ਦੀ ਪਾਰਟੀ ਲੋਜਪਾ (ਲੋਕ ਜਨਸ਼ਕਤੀ ਪਾਰਟੀ) ਦੇ ਖਾਤੇ ਵਿਚ ਚਲੀ ਗਈ ਹੈ। ਅਜਿਹੇ ਵਿਚ ਬੀਜੇਪੀ ਗਿਰਿਰਾਜ ਸਿੰਘ ਨੂੰ ਬੇਗੂਸਰਾਏ ਭੇਜ ਰਹੀ ਹੈ।
ਅਪਣੀ ਸੀਟ ਬਦਲਣ ਕਰਕੇ ਗਿਰਿਰਾਜ ਸਿੰਘ ਨੇ ਭਾਵੇਂ ਹੀ ਨਾਰਾਜ਼ਗੀ ਜਤਾਈ ਹੈ ਪਰ ਬੀਜੇਪੀ ਖਾਸ ਰਣਨੀਤੀ ਦੀ ਤਰ੍ਹਾਂ ਉਹਨਾਂ ਨੂੰ ਕਿਸੇ ਹੋਰ ਸੀਟ ਦੀ ਜਗ੍ਹਾ ਬੇਗੂਸਰਾਏ ਤੋਂ ਚੋਣਾਂ ਲੜਨਾ ਚਾਹੁੰਦੀ ਹੈ। ਉਹ ਪਹਿਲਾਂ ਵੀ ਜੇਐਨਯੂ ਵਿਵਾਦ ਵਿਚ ਮੁੱਖ ਰਹੇ ਹਨ ਅਤੇ ਕਨੱਈਆ ਸਮੇਤ ਜੇਐਨਯੂ ਦੇ ਕਈ ਹੋਰ ਵਿਦਿਆਰਿਥੀ ਜੋ ਹੁਣ ਸਿਆਸਤ ਵਿਚ ਹਨ ਉਹ ਸਾਰੇ ਨਿਸ਼ਾਨੇ ਤੇ ਹਨ।
Giriraj Singh
ਰਾਏ ਸੀਟ ਤੇ ਕਨੱਈਆ ਕੁਮਾਰ ਨੂੰ ਸਮਰਥਨ ਦੇਣ ਬਾਰੇ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਤੇ ਕਿਸੇ ਵਿਅਕਤੀ ਦੀ ਰਾਇ ਤੇ ਨਾ ਜਾਓ। ਸੂਤਰਾਂ ਦਾ ਕਹਿਣਾ ਹੈ ਕਿ ਆਰਜੇਡੀ ਬੇਗੁਸਰਾਏ ਸੀਟ ਤੇ ਕਿਸੇ ਵੀ ਸਮਝੋਤੇ ਲਈ ਤਿਆਰ ਨਹੀਂ ਹੈ ਅਤੇ ਉਹ ਇਸ ਸੀਟ ਤੇ ਤੰਵਰ ਹੁਸੈਨ ਨੂੰ ਉਤਾਰਨ ਦੀ ਤਿਆਰੀ ਵਿਚ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਮੁਕਾਬਲਾ ਤਿਕੋਣਾ ਹੋਣਾ ਲਾਜ਼ਮੀ ਹੈ ਅਤੇ ਇਸ ਸਥਿਤੀ ਵਿਚ ਬੀਜੇਪੀ ਬਾਜੀ ਮਾਰ ਸਕਦੀ ਹੈ।