
ਪੀਐਮ ਮੋਦੀ ਨੇ ਟਵੀਟਰ ਤੇ ਇਕ ਹੈਸ਼ਟੈਗ '#JantaMaafNahiKaregi' ਦੀ ਸ਼ੁਰੂਆਤ ਕੀਤੀ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆ ਹੀ ਇਕ ਵਾਰ ਫਿਰ ਪੁਲਵਾਮਾ ਮੁੱਦਾ ਗਰਮਾ ਗਿਆ ਹੈ। ਰਾਮਗੋਪਾਲ ਯਾਦਵ ਅਤੇ ਸੈਮ ਪਿਤਰੋਦਾ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ, "ਵਿਰੋਧੀ ਧਿਰ ਸਾਡੀ ਸੈਨਾ ਨੂੰ ਵਾਰ ਵਾਰ ਅਪਮਾਨਿਤ ਕਰ ਰਿਹਾ ਹੈ। ਮੈਂ ਦੇਸ਼ ਦੀ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਵਿਰੋਧੀਆਂ ਨੂੰ ਸਵਾਲ ਕਰਨ। ਉਹਨਾਂ ਨੂੰ ਦੱਸੀਏ ਕਿ 130 ਕਰੋੜ ਜਨਤਾ ਵਿਰੋਧੀਆਂ ਨੂੰ ਉਹਨਾਂ ਦੇ ਬਿਆਨ ਲਈ ਨਾ ਮਾਫ ਕਰੇਗੀ ਅਤੇ ਨਾ ਹੀ ਭੁਲੇਗੀ।"
Loyal courtier of Congress’ royal dynasty admits what the nation already knew- Congress was unwilling to respond to forces of terror.
— Chowkidar Narendra Modi (@narendramodi) 22 March 2019
This is a New India- we will answer terrorists in a language they understand and with interest! https://t.co/Mul4LIbKb5
ਇਸ ਦੇ ਨਾਲ ਪੀਐਮ ਮੋਦੀ ਨੇ ਟਵੀਟਰ ਤੇ ਇਕ ਹੈਸ਼ਟੈਗ '#JantaMaafNahiKaregi' ਦੀ ਸ਼ੁਰੂਆਤ ਕੀਤੀ। ਦੱਸ ਦਈਏ ਕਿ ਰਾਹੁਲ ਗਾਂਧੀ ਦੇ ਕਰੀਬੀ ਅਤੇ ਇੰਡੀਅਨ ਓਵਰਸੀਜ਼ ਵਿਚ ਕਾਂਗਰਸ ਦੇ ਪ੍ਰਭਾਰੀ ਸੈਮ ਪਿਤਰੋਦਾ ਨੇ ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਵਿਚ ਭਾਰਤੀ ਹਵਾਈ ਸੈਨਾ ਦੁਆਰਾ ਕੀਤੀ ਗਈ ਕਾਰਵਾਈ 'ਤੇ ਸਵਾਲ ਉਠਾਉਂਦੇ ਹੋਏ ਪੁਛਿਆ ਕਿ, "ਮੈਂ ਜਿਹੜੀ ਅਖ਼ਬਾਰ ਪੜ੍ਹੀ ਹੈ ਉਸ ਤੋਂ ਜ਼ਿਆਦਾ ਜਾਣਦਾ ਚਾਹੁੰਦਾ ਹਾਂ ਕਿ ਅਸੀਂ ਸੱਚੀ 300 ਅਤਿਵਾਦੀ ਮਾਰੇ ਹਨ।"
Opposition is the natural habitat of terror apologists and questioners of our armed forces.
— Chowkidar Narendra Modi (@narendramodi) 22 March 2019
This reprehensible statement by a senior leader like Ram Gopal Ji insults all those who have given their lives in protecting Kashmir. It humiliates the families of our martyrs. https://t.co/BZyWbIyJjo
ਸੈਮ ਪਿਤਰੋਦਾ ਦੀ ਇਕ ਟਿੱਪਣੀ ਤੇ ਜਵਾਬ ਦਿੰਦੇ ਹੋਏ ਪੀਐਮ ਮੋਦੀ ਨੇ ਟਵੀਟਰ ਤੇ ਲਿਖਿਆ ਕਿ, "ਕਾਂਗਰਸ ਦੇ ਸ਼ਾਹੀ ਵੰਸ਼ ਦੇ ਵਫਾਦਾਰ ਨੇ ਉਹ ਸਵੀਕਾਰ ਕੀਤਾ ਹੈ ਜੋ ਕਿ ਰਾਸ਼ਟਰ ਪਹਿਲਾਂ ਤੋਂ ਹੀ ਜਾਣਦਾ ਹੈ। ਕਾਂਗਰਸ ਅਤਿਵਾਦ ਦਾ ਜਵਾਬ ਦੇਣਾ ਨਹੀਂ ਸੀ।" ਉਹਨਾਂ ਨੇ ਲਿਖਿਆ ਕਿ, "ਇਹ ਨਵਾਂ ਭਾਰਤ ਹੈ। ਅਤਿਵਾਦੀ ਜਿਹੜੀ ਭਾਸ਼ਾ ਸਮਝਦੇ ਹਨ ਅਸੀਂ ਉਸ ਭਾਸ਼ਾ ਵਿਚ ਜਵਾਬ ਦੇਣਾ ਜਾਣਦੇ ਹਾਂ ਅਤੇ ਉਹ ਵੀ ਵਿਆਜ ਦੇ ਨਾਲ।
Sam Pitroda
ਅਸੀਂ ਉਸ ਵਕਤ ਪ੍ਰਤੀਕਿਰਿਆ ਨਹੀਂ ਕੀਤੀ ਸੀ ਬਸ ਅਪਣੇ ਜਹਾਜ਼ ਭੇਜ ਦਿੱਤੇ ਸੀ ਪਰ ਮੈਨੂੰ ਲਗਦਾ ਹੈ ਕਿ ਇਹ ਤਰੀਕਾ ਸਹੀ ਨਹੀਂ ਹੈ।" ਉਹਨਾਂ ਕਿਹਾ ਕਿ ਇਸ ਤਰ੍ਹਾਂ ਤੁਸੀਂ ਦੁਨੀਆਂ ਦਾ ਸਾਮ੍ਹਣਾ ਨਹੀਂ ਕਰ ਸਕਦੇ। ਰਾਮਗੋਪਾਲ ਯਾਦਵ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ, "ਵਿਰੋਧੀਆਂ ਦੀ ਆਦਤ ਹੋ ਚੁੱਕੀ ਹੈ ਕਿ ਅਤਿਵਾਦ ਨੂੰ ਵਧਾਵਾ ਦੇਣਾ ਅਤੇ ਸਾਡੇ ਹਥਿਆਰ ਬਲਾਂ ਤੇ ਸਵਾਲ ਉਠਾਉਣੇ।"
ਰਾਮਗੋਪਾਲ ਯਾਦਵ ਵਰਗੇ ਸੀਨੀਅਰ ਨੇਤਾ ਦਾ ਬਿਆਨ ਉਹਨਾਂ ਸਾਰਿਆਂ ਦਾ ਅਪਮਾਨ ਕਰਦਾ ਹੈ ਜਿਹਨਾਂ ਨੇ ਕਸ਼ਮੀਰ ਦੀ ਰੱਖਿਆ ਕਰਨ ਵਿਚ ਅਪਣੀ ਜਾਨ ਦੀ ਬਾਜੀ ਲਾ ਦਿੱਤੀ। ਉਹਨਾਂ ਲਿਖਿਆ ਕਿ, "ਇਹ ਸਾਡੇ ਸ਼ਹੀਦਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਬੇਇੱਜ਼ਤੀ ਕਰਦਾ ਹੈ। ਦੱਸ ਦਈਏ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਰਾਮਗੋਪਾਲ ਯਾਦਵ ਨੇ ਪੁਲਵਾਮਾ ਅਤਿਵਾਦੀ ਹਮਲੇ ਨੂੰ ਸਾਜਿਜ਼ ਦੱਸਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰ ਬਦਲੇਗੀ ਤਾਂ ਇਸ ਦੀ ਜਾਂਚ ਹੋਵੇਗੀ ਅਤੇ ਵੱਡੇ ਵੱਡੇ ਲੋਕ ਫ਼ਸਣਗੇ।"