
ਭਾਜਪਾ ਦੀ ਪਹਿਲੀ ਸੂਚੀ 'ਚ ਉੱਤਰ ਪ੍ਰਦੇਸ਼ ਦੇ 28 ਉਮੀਦਵਾਰਾਂ ਨੇ ਨਾਵਾਂ ਦਾ ਐਲਾਨ
ਨਵੀਂ ਦਿੱਲੀ : ਭਾਜਪਾ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੇ 184 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਮੁੱਖ ਉਮੀਦਵਾਰਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਵੀ ਨਾਂ ਸ਼ਾਮਲ ਹੈ। ਭਾਜਪਾ ਦੀ ਪਹਿਲੀ ਸੂਚੀ 'ਚ ਉੱਤਰ ਪ੍ਰਦੇਸ਼ ਦੇ 28 ਉਮੀਦਵਾਰਾਂ ਨੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਪਾਰਟੀ ਨੇ ਆਪਣੇ 6 ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਇਨ੍ਹਾਂ 'ਚ ਕੇਂਦਰੀ ਮੰਤਰੀ ਕ੍ਰਿਸ਼ਣਾ ਰਾਜ ਅਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਰਾਮ ਸ਼ੰਕਰ ਕਠੇਰੀਆ ਸ਼ਾਮਲ ਹਨ।
ਭਾਜਪਾ ਦੀ ਪਹਿਲੀ ਸੂਚੀ 'ਚ ਕ੍ਰਿਸ਼ਣਾ ਰਾਜ (ਸ਼ਾਹਜਹਾਂਪੁਰ) ਅਤੇ ਰਾਮ ਸ਼ੰਕਰ ਕਠੇਰਿਆ (ਆਗਰਾ) ਤੋਂ ਇਲਾਵਾ ਅੰਸ਼ੁਲ ਵਰਮਾ (ਹਰਦੋਈ), ਬਾਬੂ ਲਾਲ ਚੌਧਰੀ (ਫ਼ਤਿਹਪੁਰ ਸੀਕਰੀ), ਅੰਜੂ ਬਾਲਾ (ਮਿਸ਼ਰਿਖ) ਅਤੇ ਸਤਪਾਲ ਸਿੰਘ (ਸੰਭਲ) ਨੂੰ ਟਿਕਟ ਨਹੀਂ ਦਿੱਤੀ ਗਈ। ਇਨ੍ਹਾਂ ਸੀਟਾਂ 'ਤੇ ਜਿਹੜੇ ਨਵੇਂ ਉਮੀਦਵਾਰ ਐਲਾਨੇ ਗਏ ਹਨ, ਉਨ੍ਹਾਂ 'ਚ ਐਸ.ਪੀ. ਸਿੰਘ ਬਘੇਲ (ਆਗਰਾ), ਪਰਮੇਸ਼ਵਰ ਲਾਲ ਸੈਣੀ (ਸੰਭਲ), ਰਾਜਕੁਮਾਰ ਚਾਹਰ (ਫ਼ਤਿਹਪੁਰ ਸੀਕਰੀ), ਜੈਪ੍ਰਕਾਸ਼ ਰਾਵਤ (ਹਰਦੋਈ), ਅਸ਼ੋਕ ਰਾਵਤ (ਮਿਸ਼ਰਿਖ) ਅਤੇ ਅਰੁਣ ਸਾਗਰ (ਸ਼ਾਹਜਹਾਂਪੁਰ) ਸ਼ਾਮਲ ਹਨ।