
ਇਸ ਲਈ ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ
ਚੰਡੀਗੜ੍ਹ : ਭਾਰਤ ਵਿਚ ਵਧ ਰਹੇ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਪੰਜਾਬ ਨੂੰ ਲੌਕਡਾਊਨ ਕਰਨ ਦਾ ਫੈਸਲਾ ਲਿਆ ਹੈ। ਇਸ ਲਈ ਕੈਪਟਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਚ ਸਰਕਾਰ ਦੀ ਮਦਦ ਕਰਨ । ਦੱਸ ਦੱਈਏ ਕਿ ਇਸ ਤੋਂ ਪਹਿਲਾਂ ਇਸ ਬੁੱਧਵਾਰ ਤੱਕ ਹੀ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ
Coronavirus
ਪਰ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਅਹਿਤਿਆਤ ਵੱਜੋਂ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਲਈ ਮੁੱਖ ਮੰਤਰੀ ਦੇ ਵੱਲ਼ੋਂ ਆਦੇਸ਼ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਸਾਰੀਆਂ ਗੈਰ-ਜਰੂਰੀ ਸੇਵਾਵਾਂ ਅਤੇ ਅਤੇ ਕਾਰੋਬਾਰੀ ਅਦਾਰਿਆਂ ਨੂੰ 31 ਮਾਰਚ ਤੱਕ ਬੰਦ ਕੀਤਾ ਗਿਆ ਹੈ। ਕਿਉਕਿ ਕਰੋਨਾ ਵਾਇਰਸ ਹੋਰ ਲੋਕਾਂ ਵਿਚ ਨਾ ਫੈਲੇ ਇਸ ਨੂੰ ਦੇਖਦਿਆਂ ਸਰਕਾਰ ਨੇ ਇਹ ਫੈਸਲਾ ਲਿਆ ਹੈ।
Corona Virus
ਦੱਸ ਦੱਈਏ ਕਿ ਐਤਵਾਰ ਮਤਲਬ ਕਿ ਅੱਜ ਦੇ ਦਿਨ ਪੀਐੱਮ ਮੋਦੀ ਨੇ ਪੂਰੇ ਭਾਰਤ ਵਿਚ ਜਨਤਾ ਕਰਫਿਊ ਲਗਾਊਣ ਦਾ ਹੁਕਮ ਜਾਰੀ ਕੀਤਾ ਸੀ । ਜਿਸ ਦੇ ਕਾਰਨ ਅੱਜ ਪੂਰਾ ਭਾਰਤ ਬੰਦ ਪਿਆ ਹੈ। ਉਧਰ ਪੰਜਾਬ ਵਿਚ 31 ਮਾਰਚ ਤੱਕ ਲਾਗੂ ਕੀਤੇ ਲੌਕਡਾਊਨ ਕਾਰਨ ਕੇਵਲ ਜਰੂਰੀ ਸੇਵਾਵਾਂ ਨੂੰ ਚੱਲਣ ਦੀ ਹੀ ਆਗਿਆ ਦਿੱਤੀ ਗਈ ਹੈ।
Photo
ਇਸ ਲਈ ਸਾਰੇ ਡਿਪਟੀ ਕਮੀਸ਼ਨਰਾਂ ਅਤੇ ਐੱਸ,ਐੱਸ,ਪੀਜ਼ ਨੂੰ ਇਸ ਸਬੰਧੀ ਵਾਜਿਵ ਹੁਕਮ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇੱਥੇ ਇਹ ਵੀ ਦੱਸ ਦੱਈਏ ਕਿ ਇਸ ਲਾਕਡਾਊਨ ਵਿਚ ਫਲ-ਸਬਜੀਆਂ,ਪੀਣ ਵਾਲਾ ਪਾਣੀ,ਚਾਰਾ,ਪੈਟਰੋਲ ਪੰਪ, ਮੈਡੀਕਲ ਅਤੇ ਸਿਹਤ ਸੇਵਾਵਾਂ, ਝੋਨੇ ਵਾਲੇ ਰਾਈਸ ਸੈਲਰ, ਦੁੱਧ ਪਲਾਂਟ ਅਤੇ ਡੇਅਰੀ ਫਾਰਮ,ਬੈਂਕ ਅਤੇ ਏ,ਟੀ,ਐੱਮ, ਡਾਕਘਰ ਅਤੇ ਬੀਮਾਂ ਕੰਪਨੀਆਂ ਵਰਗੀਆਂ ਸੇਵਾਵਾਂ ਉਪਲਬੱਧ ਰਹਿਣਗੀਆਂ।CORONAVIRUS
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।