
ਉਨ੍ਹਾਂ ’ਚ ਮਹਾਰਾਸ਼ਟਰ ਦੇ 92, ਪੰਜਾਬ ਦੇ 38, ਕੇਰਲ ਦੇ 15 ਅਤੇ ਛੱਤਸੀਗੜ੍ਹ ਤੇ 11 ਲੋਕ ਸਨ।
ਨਵੀਂ ਦਿੱਲੀ: ਦੇਸ਼ ਭਰ ਵਿਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਵਧਦਾ ਜਾ ਰਿਹਾ ਹੈ। ਭਾਰਤ ਵਿਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 43,846 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਸ ਸਾਲ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਮਾਮਲਿਆਂ ਦੀ ਸੱਭ ਤੋਂ ਵੱਧ ਗਿਣਤੀ ਹੈ। ਭਾਰਤ ਵਿਚ ਐਤਵਾਰ ਨੂੰ 47,047 ਨਵੇਂ ਕੋਰੋਨਾ ਮਾਮਲੇ ਦਰਜ ਕੀਤੇ ਗਏ, ਜੋ 11 ਨਵੰਬਰ ਤੋਂ ਬਾਅਦ ਦੇ 130 ਦਿਨਾਂ ਵਿਚ ਸਭ ਤੋਂ ਵੱਧ ਹਨ, ਇਸ ਦੇ ਨਾਲ ਹੀ 196 ਲੋਕਾਂ ਦੀ ਮੌਤ ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤਾਜਾ ਅੰਕੜਿਆਂ ਮੁਤਾਬਕ ਨਵੇਂ ਮਰੀਜ਼ਾਂ ਦੇ ਨਾਲ ਹੀ ਦੇਸ਼ ’ਚ ਲਾਗ ਦੇ ਮਾਮਲੇ ਵੱਧ ਕੇ 1,15,99,130 ਹੋ ਗਏ।
corona
ਭਾਰਤ ਵਿਚ 15 ਤੋਂ 21 ਮਾਰਚ ਤੱਕ ਕੁੱਲ 2.6 ਲੱਖ ਨਵੇਂ ਕੋਰੋਨ ਮਾਮਲੇ ਸਾਹਮਣੇ ਆਏ, ਜੋ ਪਿਛਲੇ ਹਫ਼ਤੇ ਨਾਲੋਂ 1 ਲੱਖ ਵੱਧ ਸਨ, ਇਸ ਤਰ੍ਹਾਂ 67% ਦਾ ਵਾਧਾ ਦਰਜ ਹੋਇਆ ਹੈ। ਇਹ ਇਕ ਹਫ਼ਤੇ ਵਿਚ ਨਵੇਂ ਕੋਰੋਨਾ ਕੇਸ ਦਾ ਰਿਕਾਰਡ ਹੈ। ਇਸ ਵਿਚਕਾਰ ਕੋਵਿਡ -19 ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 41% ਵਧ ਕੇ 1,239 ਹੋ ਗਈ।
ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਦੇ ਅੱਠ ਰਾਜਾਂ ਵਿਚ ਰੋਜ਼ਾਨਾ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਇਸ ਵਿੱਚ ਦਿੱਲੀ ਅਤੇ ਮਹਾਰਾਸ਼ਟਰ ਸ਼ਾਮਲ ਹਨ, ਜਦੋਂ ਕਿ ਕੇਰਲ ਵਿੱਚ ਹੁਣ ਕੋਰੋਨਾ ਦੇ ਕੇਸ ਘੱਟਦੇ ਜਾ ਰਹੇ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੁੱਲ ਕੇਸਾਂ ਵਿੱਚ 76.22% ਮਹਾਰਾਸ਼ਟਰ, ਕੇਰਲਾ ਅਤੇ ਪੰਜਾਬ ਦਾ ਹੈ।। ਇਕੱਲੇ ਮਹਾਰਾਸ਼ਟਰ ਵਿਚ 62% ਹੈ। ਮਹਾਰਾਸ਼ਟਰ ਵਿੱਚ, ਪੁਣੇ, ਨਾਗਪੁਰ, ਮੁੰਬਈ, ਠਾਣੇ ਅਤੇ ਨਾਸਿਕ ਉਹ ਪੰਜ ਜ਼ਿਲ੍ਹੇ ਹਨ ਜਿਨਾਂ ਵਿੱਚ ਸਭ ਤੋਂ ਵੱਧ ਕੋਰੋਨਾ ਕੇਸ ਹਨ।
Corona Test
ਕੋਵਿਡ 19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ’ਚ ਲਗਾਤਾਰ 11ਵੇਂ ਦਿਨ ਵਾਧਾ ਦਰਜ ਕੀਤੇ ਜਾਣ ਦੇ ਬਾਅਦ ਹੁਣ ਇਹ ਗਿਣਤੀ 3,09,087 ਹੋ ਗਈ ਹੈ ਜੋ ਲਾਗ ਦੇ ਕੁੱਲ ਮਾਮਲਿਆਂ ਦਾ 2.66 ਫ਼ੀਸਦੀ ਹੈ। ਅੰਕੜਿਆਂ ਮੁਤਾਬਕ, ਠੀਕ ਹੋਣ ਦੀ ਦਰ ਘੱਟ ਕੇ 95.96 ਫ਼ੀਸਦੀ ਰਹਿ ਗਈ ਹੈ। ਮੰਤਰਾਲੇ ਵਲੋਂ ਦਿਤੇ ਗਏ ਅੰਕੜਿਆਂ ਮੁਤਾਬਕ ਪਿਛਲੇ 115 ਦਿਨਾਂ ’ਚ ਰੋਜ਼ਾਨਾ ਸਾਹਮਦੇ ਆਉਣ ਵਾਲੇ ਮਾਮਲਿਆਂ ’ਚ ਇਹ ਸੱਭ ਤੋਂ ਵੱਧ ਦਰਜ ਕੀਤੀ ਗਈ।
CORONA
ਪ੍ਰਾਪਤ ਅੰਕੜਿਆਂ ਮੁਤਾਬਕ, ਮਹਾਂਮਾਰੀ ਨਾਲ 197 ਹੋਰ ਮਰੀਜ਼ਾ ਦੀ ਮੌਤ ਹੋ ਗਈ ਜਿਸ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ 1,59,755 ’ਤੇ ਪਹੁੰਚ ਗਈ। ਪਿਛਲੇ ਸਾਲ 26 ਨਵੰਬਰ ਨੂੰ ਇਕ ਦਿਨ ’ਚ ਲਾਗ ਦੇ 44,489 ਮਾਮਲੇ ਦਰਜ ਕੀਤੇ ਗਏ ਸਲ। ਅੰਕੜਿਆਂ ਮੁਤਾਬਕ, ਹੁਣ ਤਕ 1,11,30,288 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮਹਾਂਮਾਰੀ ਨਾਲ ਹੋਣ ਵਾਲੀ ਮੌਤ ਦਰ 1.38 ਫ਼ੀ ਸਦੀ ਹੈ। ਕੋਵਿਡ 19 ਕਾਰਨ ਜਿਨ੍ਹਾਂ 197 ਮਰੀਜ਼ਾਂ ਦੀ ਮੌਤਾਂ ਹੋਈਆਂ ਹਨ।
corona
ਪੰਜਾਬ ’ਚ ਕੋਰੋਨਾ ਦੇ 2669 ਨਵੇਂ ਮਾਮਲੇ ਆਏ ਸਾਹਮਣੇ, 44 ਦੀ ਮੌਤ
ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਪਹਿਲਾਂ ਤੋਂ ਕਾਫ਼ੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇਕ ਵਾਰ ਫਿਰ ਕੇਸ ਵਧਦੇ ਹੋਏ ਦਿਖਾਈ ਦੇ ਰਹੇ ਹਨ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ’ਚ ਇਹ ਮਹਾਮਾਰੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਅੱਜ ਸੂਬੇ ’ਚ ਕੋਰੋਨਾ ਦੇ 2669 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 44 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤਕ ਰਾਜ ’ਚ 213110 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ’ਚੋਂ 6324 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਸੂਬੇ ’ਚ ਕੁੱਲ 36956 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 2669 ਲੋਕ ਪਾਜ਼ੇਟਿਵ ਪਾਏ ਗਏ ਹਨ।
Corona virus
ਲੁਧਿਆਣਾ ’ਚ 330, ਜਲੰਧਰ 393, ਪਟਿਆਲਾ 244, ਐਸ. ਏ. ਐਸ. ਨਗਰ 327, ਅੰਮ੍ਰਿਤਸਰ 184, ਗੁਰਦਾਸਪੁਰ 136, ਬਠਿੰਡਾ 26, ਹੁਸ਼ਿਆਰਪੁਰ 259, ਫ਼ਿਰੋਜ਼ਪੁਰ 25, ਪਠਾਨਕੋਟ 26, ਸੰਗਰੂਰ 41, ਕਪੂਰਥਲਾ 157, ਫ਼ਰੀਦਕੋਟ 43, ਸ੍ਰੀ ਮੁਕਤਸਰ ਸਾਹਿਬ 8, ਫ਼ਾਜ਼ਿਲਕਾ 35, ਮੋਗਾ 37, ਰੋਪੜ 188, ਫ਼ਤਿਹਗੜ੍ਹ ਸਾਹਿਬ 69, ਬਰਨਾਲਾ 7, ਤਰਨਤਾਰਨ 7, ਐਸ. ਬੀ. ਐਸ. ਨਗਰ 104 ਅਤੇ ਮਾਨਸਾ ਤੋਂ 23 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਸੂਬੇ ’ਚ ਅੱਜ 44 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਜਿਸ ’ਚ ਅੰਮ੍ਰਿਤਸਰ 5, ਫ਼ਿਰੋਜ਼ਪੁਰ 1, ਗੁਰਦਾਸਪੁਰ 7, ਹੁਸ਼ਿਆਰਪੁਰ 10, ਜਲੰਧਰ 6, ਕਪੂਰਥਲਾ 1, ਲੁਧਿਆਣਾ 8, ਪਠਾਨਕੋਟ 1, ਪਟਿਆਲਾ 1, ਐਸ.ਏ.ਐਸ ਨਗਰ 1, ਸੰਗਰੂਰ 1 ਅਤੇ ਤਰਨਤਾਰਨ ’ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।