
ਕਰਨਾਟਕ 'ਚ ਏਸੀਬੀ ਨੇ 9 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਕਿਲੋਗ੍ਰਾਮ ਸੋਨਾ, ਚਾਂਦੀ ਅਤੇ ਹੀਰੇ ਬਰਾਮਦ ਕੀਤੇ ਹਨ।
ਬੰਗਲੁਰੂ: ਕਰਨਾਟਕ 'ਚ ਏਸੀਬੀ ਨੇ 9 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਕਈ ਕਿਲੋਗ੍ਰਾਮ ਸੋਨਾ, ਚਾਂਦੀ ਅਤੇ ਹੀਰੇ ਬਰਾਮਦ ਕੀਤੇ ਹਨ। ਭ੍ਰਿਸ਼ਟਾਚਾਰ ਰੋਕੂ ਬਿਊਰੋ ਬੰਗਲੁਰੂ ਵਿਚ ਵਿਚੋਲਿਆਂ ਅਤੇ ਏਜੰਟਾਂ ਦੇ ਘਰਾਂ 'ਤੇ ਛਾਪੇਮਾਰੀ ਕਰ ਰਿਹਾ ਹੈ। ਉਹਨਾਂ 'ਤੇ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਤਰੀਕਿਆਂ ਨਾਲ ਸਰਕਾਰੀ ਕਰਮਚਾਰੀਆਂ ਨਾਲ ਧੋਖਾਧੜੀ ਕਰਨ ਦਾ ਸ਼ੱਕ ਹੈ।
ACB Recover Gold, Silver & Diamonds From Businessman's Residence
ਨਿਊਜ਼ ਏਜੰਸੀ ਅਨੁਸਾਰ ਬੰਗਲੁਰੂ ਦੇ ਆਰਟੀ ਨਗਰ ਦੇ ਮਨੋਰੰਜਨਪਾਲਿਆ ਵਿਚ ਮੋਹਨ ਨਾਮ ਦੇ ਇਕ ਵਪਾਰੀ ਦੇ ਘਰ ਤੋਂ 4.960 ਕਿਲੋ ਸੋਨਾ, 15.02 ਕਿਲੋ ਚਾਂਦੀ ਅਤੇ 61.9 ਗ੍ਰਾਮ ਹੀਰੇ ਜ਼ਬਤ ਕੀਤੇ ਗਏ ਹਨ।