ਭਾਰਤ ਨੂੰ 20 ਸਾਲਾਂ 'ਚ 31 ਹਜ਼ਾਰ ਪਾਇਲਟਾਂ ਅਤੇ 26 ਹਜ਼ਾਰ ਮਕੈਨਿਕਾਂ ਦੀ ਪਵੇਗੀ ਲੋੜ

By : KOMALJEET

Published : Mar 22, 2023, 8:34 am IST
Updated : Mar 22, 2023, 8:35 am IST
SHARE ARTICLE
Representational Image
Representational Image

ਆਲਮੀ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਵਾਬਾਜ਼ੀ ਬਾਜ਼ਾਰ ਬਣੇਗਾ ਦੱਖਣੀ ਏਸ਼ਿਆਈ ਖੇਤਰ


 

ਨਵੀਂ ਦਿੱਲੀ : ਭਾਰਤ ਦੇ ਹਵਾਬਾਜ਼ੀ ਬਾਜ਼ਾਰ ਵਿੱਚ ਜ਼ਬਰਦਸਤ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਏਅਰ ਇੰਡੀਆ ਨੇ 470 ਜਹਾਜ਼ ਖਰੀਦਣ ਦਾ ਆਰਡਰ ਦਿੱਤਾ ਹੈ। ਇੰਡੀਗੋ ਵੀ ਨਵੇਂ ਜਹਾਜ਼ਾਂ ਦੀ ਖਰੀਦ ਲਈ ਆਰਡਰ ਦੇਣ ਦੀ ਤਿਆਰੀ ਕਰ ਰਹੀ ਹੈ। ਅਜਿਹੇ 'ਚ ਇਨ੍ਹਾਂ ਜਹਾਜ਼ਾਂ ਲਈ ਵੱਡੀ ਗਿਣਤੀ 'ਚ ਪਾਇਲਟਾਂ ਅਤੇ ਮਕੈਨਿਕਾਂ ਦੀ ਲੋੜ ਪਵੇਗੀ। ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਕਿਹਾ ਹੈ ਕਿ ਭਾਰਤ ਨੂੰ ਅਗਲੇ 20 ਸਾਲਾਂ ਵਿੱਚ 31,000 ਪਾਇਲਟਾਂ ਅਤੇ 26,000 ਮਕੈਨਿਕਾਂ ਦੀ ਲੋੜ ਹੋਵੇਗੀ।

ਬੋਇੰਗ ਇੰਡੀਆ ਦੇ ਪ੍ਰਧਾਨ ਸਲਿਲ ਗੁਪਤਾ ਨੇ ਕਿਹਾ ਕਿ ਦੱਖਣੀ ਏਸ਼ੀਆਈ ਖੇਤਰ ਅਗਲੇ 20 ਸਾਲਾਂ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਹਵਾਬਾਜ਼ੀ ਬਾਜ਼ਾਰ ਬਣਨ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਨੂੰ ਜਹਾਜ਼ਾਂ ਨੂੰ ਉਡਾਉਣ ਲਈ 31,000 ਪਾਇਲਟਾਂ ਅਤੇ ਜਹਾਜ਼ਾਂ ਦੀ ਸਾਂਭ-ਸੰਭਾਲ ਲਈ 26,000 ਮਕੈਨਿਕਾਂ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਦੇ ਹਵਾਈ ਆਵਾਜਾਈ ਦੇ ਵਾਧੇ ਦੇ ਮੱਦੇਨਜ਼ਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਨੂੰ ਵਧੇਰੇ ਤਰਜੀਹ ਦੇਣੀ ਪਵੇਗੀ। ਜਿਸ ਵਿੱਚ ਹਵਾਈ ਅੱਡਿਆਂ ਦੇ ਵਿਕਾਸ ਦੇ ਨਾਲ ਪਾਇਲਟਾਂ ਅਤੇ ਮਕੈਨਿਕਾਂ ਦੀਆਂ ਲੋੜਾਂ ਸ਼ਾਮਲ ਹਨ।

ਇਹ ਵੀ ਪੜ੍ਹੋ:  ਕਪੂਰਥਲਾ ਜੇਲ੍ਹ 'ਚ ਬੰਦ ਕੈਦੀ ਦੀ ਇਲਾਜ ਦੌਰਾਨ ਮੌਤ, ਕਈ ਬਿਮਾਰੀਆਂ ਤੋਂ ਪੀੜਤ ਸੀ ਕੁਲਦੀਪ

ਹਾਲ ਹੀ 'ਚ ਬੋਇੰਗ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ 2040 ਤੱਕ ਭਾਰਤ ਦੀ ਹਵਾਈ ਆਵਾਜਾਈ 7 ਫ਼ੀਸਦੀ ਦੀ ਦਰ ਨਾਲ ਸਾਲਾਨਾ ਵਾਧਾ ਦਰ ਦਿਖਾਏਗੀ। ਸਲਿਲ ਗੁਪਤਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਾਹਰ ਆਉਣ ਤੋਂ ਬਾਅਦ ਹਵਾਈ ਯਾਤਰਾ ਦੀ ਮੰਗ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਲਮੀ ਵਿੱਤੀ ਸੰਕਟ ਦਾ ਹਵਾਈ ਯਾਤਰਾ ਦੇ ਵਾਧੇ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ।  

ਹਵਾਈ ਯਾਤਰਾ ਦੀ ਵਧਦੀ ਮੰਗ ਦੇ ਮੱਦੇਨਜ਼ਰ ਦੇਸ਼ ਦੀਆਂ ਘਰੇਲੂ ਏਅਰਲਾਈਨਜ਼ ਆਉਣ ਵਾਲੇ ਦਿਨਾਂ ਵਿੱਚ 1100 ਤੋਂ ਵੱਧ ਨਵੇਂ ਜਹਾਜ਼ਾਂ ਦਾ ਆਰਡਰ ਦੇਣ ਜਾ ਰਹੀਆਂ ਹਨ। ਜਿਸ ਦੀ ਟਾਟਾ ਸ਼ੁਰੂ ਹੋ ਚੁੱਕੀ ਹੈ। ਟਾਟਾ ਗਰੁੱਪ ਨੇ ਬੋਇੰਗ ਅਤੇ ਏਅਰਬੱਸ ਨੂੰ 470 ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੈ। ਅਤੇ ਕੰਪਨੀ ਕੋਲ ਇਸ ਤੋਂ ਇਲਾਵਾ 370 ਹੋਰ ਜਹਾਜ਼ਾਂ ਦਾ ਆਰਡਰ ਦੇਣ ਦਾ ਵਿਕਲਪ ਹੈ। ਭਾਰਤ ਵਿੱਚ ਹਵਾਈ ਯਾਤਰਾ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਏਅਰਲਾਈਨਜ਼ ਕੰਪਨੀਆਂ ਨੂੰ 2210 ਨਵੇਂ ਜਹਾਜ਼ਾਂ ਦਾ ਆਰਡਰ ਦੇਣਾ ਪੈ ਸਕਦਾ ਹੈ। ਏਅਰ ਇੰਡੀਆ, ਇੰਡੀਗੋ, ਵਿਸਤਾਰਾ ਅਤੇ ਅਕਾਸਾ ਕੋਲ ਕੁੱਲ 1115 ਜਹਾਜ਼ ਆਰਡਰ 'ਤੇ ਹਨ।  

 

Tags: aviation, india, pilot

Location: India, Delhi, New Delhi

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement