
ਹਵਾਈ ਜਹਾਜ਼ ਰਾਹੀਂ ਰਾਂਚੀ ਲਿਜਾਇਆ ਗਿਆ
ਪਛਮੀ ਸਿੰਘਭੂਮ (ਝਾਰਖੰਡ) : ਝਾਰਖੰਡ ਦੇ ਪਛਮੀ ਸਿੰਘਭੂਮ ਜ਼ਿਲ੍ਹੇ ਦੇ ਚਾਇਬਾਸਾ ਕਸਬੇ ਦੇ ਛੋਟਾਨਾਗਰਾ ਥਾਣਾ ਖੇਤਰ ਦੇ ਮਾਰਾਂਗਪੋਂਗਾ ਦੇ ਜੰਗਲ ਖੇਤਰ ’ਚ ਸਨਿਚਰਵਾਰ ਨੂੰ ਹੋਏ IED ਧਮਾਕੇ ’ਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਦੋ ਜਵਾਨ ਜ਼ਖ਼ਮੀ ਹੋ ਗਏ।
ਪੁਲਿਸ ਅਨੁਸਾਰ ਜ਼ਖਮੀ ਜਵਾਨਾਂ ਦੀ ਪਛਾਣ ਸਬ-ਇੰਸਪੈਕਟਰ ਸੁਨੀਲ ਕੁਮਾਰ ਮੰਡਲ ਅਤੇ ਹੈੱਡ ਕਾਂਸਟੇਬਲ ਪਾਰਥ ਪ੍ਰਤਿਮ ਡੇ ਵਜੋਂ ਹੋਈ ਹੈ। ਦੋਹਾਂ ਨੂੰ ਇਲਾਜ ਲਈ ਰਾਂਚੀ ਲਿਜਾਇਆ ਗਿਆ। ਚਾਇਬਾਸਾ ਪੁਲਿਸ ਨੇ ਦਸਿਆ ਕਿ ਛੋਟਾਨਾਗਰਾ ਥਾਣੇ ਦੇ ਅਧੀਨ ਪੈਂਦੇ ਮਾਰਾਂਗਪੋਂਗਾ ਦੇ ਜੰਗਲ ਖੇਤਰ ’ਚ ਆਈ.ਈ.ਡੀ. ਧਮਾਕੇ ’ਚ CRPF ਦੀ 193ਵੀਂ ਬਟਾਲੀਅਨ ਦੇ ਇਕ ਸਬ-ਇੰਸਪੈਕਟਰ ਸਮੇਤ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।
ਜ਼ਖਮੀਆਂ ਦੀ ਪਛਾਣ ਸਬ-ਇੰਸਪੈਕਟਰ ਸੁਨੀਲ ਕੁਮਾਰ ਮੰਡਲ ਅਤੇ ਹੈੱਡ ਕਾਂਸਟੇਬਲ ਪਾਰਥ ਪ੍ਰਤਿਮ ਡੇ ਵਜੋਂ ਹੋਈ ਹੈ। ਦੋਹਾਂ ਨੂੰ ਬਿਹਤਰ ਇਲਾਜ ਲਈ ਹਵਾਈ ਜਹਾਜ਼ ਰਾਹੀਂ ਰਾਂਚੀ ਲਿਜਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।