
ਕੇਂਦਰ ਸਰਕਾਰ ਦੇ ਇਸ਼ਤਿਹਾਰ ਲਈ ਨੋਡਲ ਏਜੰਸੀ ਡੀਏਵੀਪੀ ਨੇ 282 ਅਖ਼ਬਾਰਾਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ
ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਇਸ਼ਤਿਹਾਰ ਲਈ ਨੋਡਲ ਏਜੰਸੀ ਡੀਏਵੀਪੀ ਨੇ 282 ਅਖ਼ਬਾਰਾਂ ਵਿਰੁਧ ਮਾਮਲਾ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਇਨ੍ਹਾਂ ਅਖ਼ਬਾਰਾਂ ਨੇ ਸਰਕਾਰੀ ਇਸ਼ਤਿਹਾਰ ਹਾਸਲ ਕਰਨ ਲਈ ਅਧੂਰੀਆਂ ਸੂਚਨਾਵਾਂ ਦਿਤੀਆਂ ਅਤੇ ਸਰਕਾਰੀ ਪੈਸਿਆਂ ਨੂੰ ਗ਼ਲਤ ਤਰੀਕੇ ਨਾਲ ਹਾਸਲ ਕੀਤਾ। ਇਹ ਮਾਮਲਾ ਆਰ ਸੀ ਜੋਸ਼ੀ ਵਲੋਂ ਦਿਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
DAVP registered a case against 282 newspapersਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਜੋਸ਼ੀ ਇਸ਼ਤਿਹਾਰ ਅਤੇ ਦ੍ਰਿਸ਼ ਪ੍ਰਚਾਰ ਨਿਦੇਸ਼ਾਲਿਆ (ਡੀਏਵੀਪੀ) ਵਿਚ ਨਿਦੇਸ਼ਕ ਸਨ ਪਰ ਹੁਣ ਉਹ ਵਿਭਾਗ ਵਿਚ ਵਧੀਕ ਮਹਾਨਿਦੇਸ਼ਕ ਹਨ। ਸ਼ੁਰੂ ਵਿਚ ਸ਼ਿਕਾਇਤ ਦੱਖਣ ਜ਼ਿਲ੍ਹੇ ਦੇ ਲੋਧੀ ਕਾਲੋਨੀ ਪੁਲਿਸ ਥਾਣੇ ਵਿਚ ਦਰਜ ਕਰਵਾਈ ਗਈ ਸੀ ਪਰ ਬਾਅਦ ਵਿਚ ਮਾਮਲਾ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ (ਈਓਡਬਲਯੂ) ਨੂੰ ਭੇਜ ਦਿਤਾ ਗਿਆ। ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਅਤੇ ਈਓਡਬਲਯੂ ਨੇ 19 ਅਪ੍ਰੈਲ ਨੂੰ ਇਕ ਮਾਮਲਾ ਦਰਜ ਕੀਤਾ।
DAVP registered a case against 282 newspapersਦਸੰਬਰ 2016 ਵਿਚ ਆਰਐਨਆਈ (ਭਾਰਤ ਦੇ ਅਖ਼ਬਾਰਾਂ ਦਾ ਰਜਿਸਟ੍ਰੇਸ਼ਨ ਦਫ਼ਤਰ) ਅਤੇ ਡੀਏਵੀਪੀ ਦੀ ਇਕ ਸਾਂਝੀ ਟੀਮ ਨੇ ਲਖਨਊ ਅਤੇ ਦਿੱਲੀ ਵਿਚ ਅੱਠ ਪ੍ਰਿੰਟਿੰਗ ਪ੍ਰੈੱਸਾਂ ਦੀ ਮੌਕੇ 'ਤੇ ਜਾ ਕੇ ਜਾਂਚ ਕੀਤੀ। ਏਜੰਸੀ ਨੇ ਅਪਣੀ ਸ਼ਿਥਾਇਤ ਵਿਚ ਕਿਹਾ ਕਿ ਰਿਪੋਰਟ ਦੇ ਆਧਾਰ 'ਤੇ ਪੁਸ਼ਟੀ ਹੋਈ ਕਿ ਇਹ ਪ੍ਰਿੰਟਿੰਗ ਪ੍ਰੈੱਸਾਂ ਜਾਂ ਤਾਂ ਚਲਦੀਆਂ ਨਹੀਂ ਹਨ ਜਾਂ ਇਨ੍ਹਾਂ ਦੀ ਸਮਰੱਥਾ ਅਖ਼ਬਾਰਾਂ ਦੇ ਮਾਲਕ, ਪ੍ਰਿੰਟਰ, ਪ੍ਰਕਾਸ਼ਕ ਵਲੋਂ ਦਾਅਵਾ ਕੀਤੇ ਗਏ ਪ੍ਰਿੰਟਿੰਗ ਆਰਡਰ ਤੋਂ ਕਾਫ਼ੀ ਘੱਟ ਹੈ।