ਪ੍ਰਿਅੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜੇਗੀ?
Published : Apr 22, 2019, 9:49 am IST
Updated : Apr 22, 2019, 9:54 am IST
SHARE ARTICLE
Happy to contest from Varanasi against Modi if Rahul asks says Priyanka Gandhi
Happy to contest from Varanasi against Modi if Rahul asks says Priyanka Gandhi

ਤੇ ਮੈਂ ਵਾਰਾਣਸੀ ਤੋਂ ਚੋਣ ਲੜਨ ਲਈ ਤਿਆਰ ਹਾਂ: ਪ੍ਰਿਅੰਕਾ ਗਾਂਧੀ

ਵਾਇਨਾਡ: ਪ੍ਰਿਅੰਕਾ ਗਾਂਧੀ ਲੋਕ ਸਭਾ ਚੋਣਾਂ ਲੜੇਗੀ ਜਾਂ ਨਹੀਂ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਪੀਐਮ ਨਰਿੰਦਰ ਮੋਦੀ ਵਿਰੁੱਧ ਚੋਣਾਂ ਲੜਨ ਦੀਆਂ ਖਬਰਾਂ ’ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਜੇਕਰ ਉਸ ਦਾ ਭਰਾ ਰਾਹੁਲ ਗਾਂਧੀ ਸਹਿਮਤ ਹੈ ਤਾਂ ਉਹ ਵੀ ਤਿਆਰ ਹੈ। ਕੇਰਲ ਦੇ ਵਾਇਨਾਡ ਲੋਕ ਸਭਾ ਖੇਤਰ ਵਿਚ ਰਾਹੁਲ ਗਾਂਧੀ ਨੇ ਸਮਰਥਨ ਵਿਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਦੀ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਹ ਗੱਲ ਕਹੀ।

Priyanka Gandhi and Rahul GandhiPriyanka Gandhi and Rahul Gandhi

ਵਾਇਨਾਡ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੇ ਸਮਰਥਨ ਵਿਚ ਪ੍ਰਚਾਰ ਕਰਨ ਲਈ ਦੋ ਦਿਨ ਦੇ ਦੌਰੇ ’ਤੇ ਇੱਥੇ ਪਹੁੰਚੀ ਸੀ ਪ੍ਰਿਅੰਕਾ ਗਾਂਧੀ। ਦਸ ਦਈਏ ਕਿ ਰਾਹੁਲ ਗਾਂਧੀ ਅਪਣੀ ਪ੍ਰੰਪਰਾਗਤ ਸੀਟ ਅਮੇਠੀ ਤੋਂ ਇਲਾਵਾ ਵਾਇਨਾਡ ਤੋਂ ਵੀ ਚੋਣ ਲੜ ਰਹੇ ਹਨ। ਪ੍ਰਿਅੰਕਾ ਗਾਂਧੀ ਨੇ ਕਿਹਾ ਜੇਕਰ ਰਾਹੁਲ ਗਾਂਧੀ ਕਹਿਣਗੇ ਤਾਂ ਮੈਂ ਚੋਣਾਂ ਲੜਨ ਲਈ ਤਿਆਰ ਹਾਂ ਅਤੇ ਮੈਂ ਵਾਰਾਣਸੀ ਤੋਂ ਲੜਾਂਗੀ।

 



 

 

ਦਸ ਦਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਅੰਗਰੇਜ਼ੀ ਅਖ਼ਬਾਰ ਦਾ ਹਿੰਦੂ  ਨੂੰ ਇੰਟਰਵਿਊ ਦਿੰਦੇ ਹੋਏ ਪ੍ਰਿਅੰਕਾ ਗਾਂਧੀ ਵਾਡਰਾ ਦੇ ਪੀਐਮ ਮੋਦੀ ਖਿਲਾਫ ਵਾਰਾਣਸੀ ਤੋਂ ਲੋਕ ਸਭਾ ਚੋਣਾਂ ਲੜਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਉਹਨਾਂ ਇਸ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਸੀ ਕਿ ਤੁਸੀਂ ਆਪ ਅੰਦਾਜ਼ਾ ਲਗਾਓ। ਪ੍ਰਿਅੰਕਾ ਗਾਂਧੀ ਹੁਣ ਯੂਪੀ ਦੀ ਕਾਂਗਰਸ ਇੰਚਾਰਜ ਹੈ। ਪ੍ਰਿਅੰਕਾ ਗਾਂਧੀ ਦੇ ਵਾਰਾਣਸੀ ਤੋਂ ਚੋਣ ਲੜਨ ਦੀ ਕੁਝ ਹਫਤਿਆਂ ਤੋਂ ਕਾਫੀ ਚਰਚਾ ਵੀ ਹੈ।

Priyanka Gandhi and Rahul GandhiPriyanka Gandhi and Rahul Gandhi

ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਪ੍ਰਿਅੰਕਾ ਗਾਂਧੀ ਵਾਰਾਣਸੀ ਤੋਂ ਚੋਣ ਲੜੇਗੀ ਤਾਂ ਉਹਨਾਂ ਨੇ ਜਵਾਬ ਵਿਚ ਕਿਹਾ ਕਿ ਨਾਂ ਤਾਂ ਮੈਂ ਇਸ ਤੋਂ ਇਨਕਾਰ ਕਰ ਰਿਹਾ ਹਾਂ ਤੇ ਨਾਂ ਹੀ ਪੁਸ਼ਟੀ। ਪਿਛਲੇ ਮਹੀਨੇ ਪ੍ਰਯਾਗਰਾਜ ਤੋਂ ਵਾਰਾਣਸੀ ਵਿਚ ਗੰਗਾ ਯਾਤਰਾ ਦੌਰਾਨ ਕਾਂਗਰਸ ਜਰਨਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਲੋਕ ਸਭਾ ਚੋਣਾਂ ਲਈ ਵਾਰਾਣਸੀ ਦਾ ਨਾਮ ਉਸ ਸਮੇਂ ਲਿਆ ਸੀ...

....ਜਦੋਂ ਪਾਰਟੀ ਦੇ ਕਾਰਜਕਰਤਾਵਾਂ ਨੇ ਸੋਨੀਆਂ ਗਾਂਧੀ ਦੇ ਸੰਸਦੀ ਖੇਤਰ ਰਾਇਬਰੇਲੀ ਤੋਂ ਚੋਣ ਲੜਨ ਦੀ ਬੇਨਤੀ ਕੀਤੀ ਸੀ। ਪ੍ਰਿਅੰਕਾ ਗਾਂਧੀ ਨੇ ਉਸ ਵਕਤ ਕਿਹਾ ਸੀ ਕਿ ਜਦੋਂ ਚੋਣਾਂ ਲੜਨੀਆਂ ਹੀ ਹਨ ਤਾਂ ਵਾਰਾਣਸੀ ਤੋਂ ਕਿਉਂ ਨਹੀ?

Location: India, Kerala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement