
ਜਾਣੋ, ਇਸ ਲਿਸਟ ਵਿਚ ਕੌਣ ਕੌਣ ਉਮੀਦਵਾਰ ਹੋ ਸਕਦੇ ਹਨ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਕਾਂਗਰਸ ਵੱਲੋਂ 6 ਉਮੀਦਵਾਰ ਐਲਾਨੇ ਗਏ ਹਨ ਜਿਸ ਵਿਚ ਸ਼ੀਲਾ ਮਾਕਨ ਦਾ ਨਾਮ ਵੀ ਸ਼ਾਮਲ ਹੈ। ਕਾਂਗਰਸ ਨੇ ਹੁਣ ਅਪਣੀ ਲਿਸਟ ਜਾਰੀ ਕਰ ਦਿੱਤੀ ਹੈ। ਲੰਬੇ ਸਮੇਂ ਕਾਂਗਰਸ ਦੇ ਉਮੀਦਵਾਰਾਂ ਦੀ ਲਿਸਟ ਦਾ ਇੰਤਜ਼ਾਰ ਸੀ ਜੋ ਕਿ ਹੁਣ ਜਾਰੀ ਹੋ ਚੁੱਕੀ ਹੈ। ਤੀਜੇ ਪੜਾਅ ਦੀਆਂ ਵੋਟਾਂ ਮੰਗਲਵਾਰ ਨੂੰ ਹੋਣ ਜਾ ਰਹੀਆਂ ਹਨ। ਲੋਕ ਸਭਾ ਚੋਣਾਂ 2019 ਦੇ ਤੀਜੇ ਪੜਾਅ ਦੀਆਂ ਵੋਟਾਂ ਵਿਚ 16 ਰਾਜਾਂ ਦੀਆਂ ਕੁਲ 117 ਸੀਟਾਂ ਤੇ ਵੋਟਿੰਗ ਹੋਵੇਗੀ।
Congress Candidates List
ਇਹ ਇਸ ਵਾਰ ਦਾ ਸਭ ਤੋਂ ਵੱਡਾ ਪੜਾਅ ਦਸਿਆ ਜਾ ਰਿਹਾ ਹੈ। ਇਸ ਵਿਚ ਗੁਜਰਾਤ ਦੀਆ ਸਾਰੀਆਂ 26, ਕੇਰਲ ਦੀਆਂ 20, ਮਹਾਰਾਸ਼ਟਰ ਕਰਨਾਟਕ ਦੀਆਂ 14-14, ਉੱਤਰ ਪ੍ਰਦੇਸ਼ ਦੀਆਂ 10, ਛਤੀਸਗੜ੍ਹ ਦੀਆਂ 7, ਓਡੀਸ਼ਾ ਦੀਆਂ 6, ਬਿਹਾਰ ਪੱਛਮ ਬੰਗਾਲ ਦੀਆਂ 5-5, ਅਸਾਮ ਦੀਆਂ 4, ਗੋਵਾ ਦੀਆਂ 2 ਦਾਦਰ ਅਤੇ ਨਗਰ ਹਵੇਲੀ ਦੀ 1, ਦਮਨ ਅਤੇ ਦੀਵ ਦੀ ਇੱਕ ਸੀਟ ਸ਼ਾਮਿਲ ਹੈ।
ਇਸ ਤੋਂ ਇਲਾਵਾ ਤਾਮਿਲਨਾਡੂ ਦੇ ਵੇਲੋਰ ਅਤੇ ਤ੍ਰਿਪੁਰਾ ਦੀ ਇੱਕ ਸੀਟ ਤੇ ਵੀ ਵੋਟਿੰਗ ਕੀਤੀ ਜਾਵੇਗੀ। ਕਾਂਗਰਸ ਦੇ ਉਮੀਦਵਾਰ ਜੇਪੀ ਅਗਰਵਾਲ ਚਾਂਦਨੀ ਚੌਂਕ ਤੋਂ ਚੋਣ ਲੜਨਗੇ। ਸ਼ੀਲਾ ਦੀਕਸ਼ਿਤ ਉੱਤਰ ਪੂਰਬ ਤੋਂ ਚੋਣ ਲੜੇਗੀ। ਪੂਰਬ ਤੋਂ ਅਰਵਿੰਦਰ ਸਿੰਘ ਲਵਲੀ ਅਤੇ ਨਵੀਂ ਦਿੱਲੀ ਤੋਂ ਅਜੈ ਮਾਕਨ। ਉੱਤਰ ਦੱਖਣ ਦਿੱਲੀ ਤੋਂ ਰਾਜੇਸ਼ ਲਿਲੋਥੀਆ ਚੋਣ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਪੱਛਮ ਦਿੱਲੀ ਤੋਂ ਮਹਾਬਲ ਮਿਸ਼ਰਾ ਚੋਣ ਮੈਦਾਨ ਵਿਚ ਉਤਾਰੇ ਗਏ ਹਨ।