
ਸਰਕਾਰ ਅਤੇ ਉਦਯੋਗ ਇਸ ਮਹਾਂਮਾਰੀ ਦੇ ਵਿਰੁੱਧ ਲੜਨ ਲਈ ਇਕੱਠੇ ਹਨ।
ਨਵੀਂ ਦਿੱਲੀ - ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ 11 ਰਾਜਾਂ ਵਿਚ ਸਥਿਤੀ ਬੇਕਾਬੂ ਹੋ ਰਹੀ ਹੈ। ਇਨ੍ਹਾਂ ਰਾਜਾਂ ਵਿਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਰਿਕਾਰਡ ਤੋੜ ਰਹੀ ਹੈ। ਰਿਕਾਰਡ ਗਿਣਤੀ ਵਿਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਰਿਕਵਰੀ ਦੀ ਦਰ ਘਟ ਕੇ 84.5 ਪ੍ਰਤੀਸ਼ਤ ਹੋ ਗਈ ਹੈ।
Corona Virus
ਅਜਿਹੀ ਸਥਿਤੀ ਵਿਚ ਚਾਰੇ ਪਾਸੇ ਚਿੰਤਾ ਦਾ ਮਾਹੌਲ ਹੈ। ਇੰਡਸਟਰੀ 'ਚ ਵੀ ਹਲਚਲ ਹੈ। ਇਸ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹੁਣ ਕੋਰੋਨਾ ਪ੍ਰਭਾਵਿਤ ਉਦਯੋਗ ਨੂੰ ਸਰਕਾਰੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਨਿਰਮਲਾ ਸੀਤਾਰਮਨ ਨੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਵਿਚਕਾਰ ਸਥਿਤੀ ਦਾ ਜਾਇਜ਼ਾ ਲੈਣ ਲਈ ਅਗਲੇ ਕੁਝ ਦਿਨਾਂ ਲਈ ਫਿਕੀ ਦੇ ਵਰਚੁਅਲ ਪ੍ਰੋਗਰਾਮ ਵਿਚ ਇੰਡਸਟਰੀ ਨੂੰ ਇੰਤਜ਼ਾਰ ਕਰਨ ਅਤੇ ਵੇਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਵੇਟ ਐਂਡ ਵਾਚ ਦੀ ਨੀਤੀ ਅਪਣਾਉਣ ਲਈ ਕਿਹਾ ਹੈ।
Nirmala Sitaraman
ਸੀਤਾਰਮਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਦਯੋਗ ਇਨ੍ਹਾਂ ਸਥਿਤੀਆਂ 'ਤੇ ਬਰੀਕੀ ਨਾਲ ਨਿਗਾਹ ਰੱਖੇ। ਸਰਕਾਰ ਅਤੇ ਉਦਯੋਗ ਇਸ ਮਹਾਂਮਾਰੀ ਦੇ ਵਿਰੁੱਧ ਲੜਨ ਲਈ ਇਕੱਠੇ ਹਨ। ਸੀਤਾਰਮਨ ਨੇ ਕਿਹਾ ਕਿ ਟੀਕਾਕਰਨ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਤੇ ਕੋਵਿਡ ਮਾਮਲਿਆਂ ਵਿਚ ਟੈਸਟਿੰਗ, ਟਰੈਕ, ਇਲਾਜ, ਕੋਵਿਡ -19 ਪ੍ਰੋਟੋਕਾਲ ਅਤੇ ਟੀਕਾਕਰਨ ਵਿੱਚ ਪੰਜ ਗੁਣਾ ਵਧੇਰੇ ਰਣਨੀਤੀ ਅਪਣਾਈ ਗਈ ਹੈ। ਇਹ ਭਰੋਸਾ ਦਿੰਦਾ ਹੈ ਕਿ ਇਹ ਆਉਣ ਵਾਲੇ ਸਮੇਂ ਵਿਚ ਰਾਹਤ ਪ੍ਰਦਾਨ ਕਰੇਗਾ।
FICCI
ਉਦਯੋਗ ਸੰਗਠਨ ਫਿੱਕੀ ਨਾਲ ਇੱਕ ਵਰਚੁਅਲ ਬੈਠਕ ਵਿਚ ਸੀਤਾਰਮਨ ਨੇ ਕਿਹਾ ਕਿ ਇਸ ਤਿਮਾਹੀ ਦੇ ਮੁਲਾਂਕਣ ਤੋਂ ਕੁਝ ਦਿਨ ਪਹਿਲਾਂ ਹਾਲਤਾਂ ਨੂੰ ਬਹੁਤ ਧਿਆਨ ਨਾਲ ਸਮਝੋ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸ਼ੁਰੂਆਤ ਤੋਂ ਲੈ ਕੇ, ਹਾਸਪਟਿਲਟੀ, ਹਵਾਬਾਜ਼ੀ, ਸੈਰ-ਸਪਾਟਾ ਅਤੇ ਹੋਟਲ ਜਿਹੇ ਖੇਤਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਰਕਾਰ ਨੇ ਇਨ੍ਹਾਂ ਸੈਕਟਰਾਂ ਨੂੰ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਯੋਜਨਾ ਵਿਚ ਵੀ ਸ਼ਾਮਲ ਕੀਤਾ ਹੈ। ਵਿੱਤ ਮੰਤਰੀ ਨੇ ਉਦਯੋਗ ਨੂੰ ਦੱਸਿਆ ਕਿ ਜਿਵੇਂ ਹੀ ਆਕਸੀਜਨ ਦੀ ਡਾਕਟਰੀ ਮੰਗ ਪੂਰੀ ਹੋ ਜਾਵੇਗੀ, ਉਦਯੋਗਿਕ ਇਕਾਈਆਂ ਨੂੰ ਆਕਸੀਜਨ ਦੀ ਸਪਲਾਈ ਵੀ ਸ਼ੁਰੂ ਹੋ ਜਾਵੇਗੀ।