ਇਸ ਦੌਰਾਨ ਹਨੂੰਮਾਨ ਜੀ ਸਮੇਤ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਹਨ।
ਰਾਜਸਥਾਨ - ਸਥਾਨਕ ਸਰਕਾਰ ਨੇ ਅਲਵਰ ਵਿਚ 300 ਸਾਲ ਪੁਰਾਣੇ ਮੰਦਰ ਨੂੰ ਢਾਹ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਦੌਰਾਨ ਕਈ ਮੂਰਤੀਆਂ ਖੰਡਿਤ ਹੋ ਗਈਆਂ। ਇੱਥੋਂ ਦੇ ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਵਿਕਾਸ ਦੇ ਨਾਂ ‘ਤੇ ਮੰਦਰ ਨੂੰ ਢਾਹਿਆ ਗਿਆ ਹੈ। ਬ੍ਰਜਭੂਮੀ ਵਿਕਾਸ ਪ੍ਰੀਸ਼ਦ ਨੇ ਰਾਜਸਥਾਨ ਦੇ ਅਲਵਰ ਵਿੱਚ ਤਿੰਨ ਮੰਦਰਾਂ ਨੂੰ ਢਾਹੁਣ ਦਾ ਵੀ ਦੋਸ਼ ਲਾਇਆ ਹੈ, ਜਿਸ ਤੋਂ ਬਾਅਦ ਕਾਂਗਰਸੀ ਵਿਧਾਇਕ ਸਮੇਤ ਤਿੰਨ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਮੰਦਰ ਦੇ ਪੁਜਾਰੀ ਅਤੇ ਬ੍ਰਜਭੂਮੀ ਵਿਕਾਸ ਪ੍ਰੀਸ਼ਦ ਨੇ ਪ੍ਰਸ਼ਾਸਨ ਦੀ ਮਦਦ ਨਾਲ ਮੰਦਰ ਨੂੰ ਢਾਹੁਣ ਲਈ ਕਾਂਗਰਸ ਵਿਧਾਇਕ ਜੋਹਰੀ ਲਾਲ ਮੀਨਾ ਅਤੇ ਐੱਸਡੀਐੱਮ ਸਮੇਤ ਤਿੰਨ ਲੋਕਾਂ ਦੇ ਖਿਲਾਫ਼ ਰਾਜਗੜ੍ਹ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ, ਸ਼ਿਕਾਇਤ ‘ਚ ਦੋਸ਼ ਹੈ ਕਿ 300 ਸਾਲ ਪੁਰਾਣਾ ਮੰਦਰ ਬੁਲਡੋਜ਼ਰ ਨਾਲ ਤੋੜ ਦਿੱਤਾ ਗਿਆ ਤੇ ਇਸ ਦਾ ਗੁੰਬਦ ਢਾਹ ਦਿੱਤਾ ਗਿਆ ਅਤੇ ਸ਼ਿਵਲਿੰਗ ਨੂੰ ਕਟਰ ਨਾਲ ਨਸ਼ਟ ਕਰ ਦਿੱਤਾ ਗਿਆ। ਇਸ ਦੌਰਾਨ ਹਨੂੰਮਾਨ ਜੀ ਸਮੇਤ ਹੋਰ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਹਨ।
ਇਸ ਦੇ ਨਾਲ ਹੀ ਅਲਵਰ ਦੇ ਰਾਜਗੜ੍ਹ ‘ਚ ਤਿੰਨ ਮੰਦਰਾਂ ਨੂੰ ਢਾਹੁਣ ਦੇ ਮਾਮਲੇ ਤੋਂ ਬਾਅਦ ਭਾਜਪਾ ਦੇ ਲੋਕ ਕਾਂਗਰਸ ਪਾਰਟੀ ‘ਤੇ ਹਮਲਾਵਰ ਬਣ ਗਏ ਹਨ। ਅਲਵਰ ਦੇ ਸਰਾਏ ਮੁਹੱਲਾ ਸਥਿਤ ਇਸ ਪੁਰਾਣੇ ਮੰਦਰ ਨੂੰ ਢਾਹੇ ਜਾਣ ਤੋਂ ਨਾਰਾਜ਼ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਾਂਗਰਸ ਨੂੰ ਸਵਾਲ ਕੀਤਾ ਕਿ ਕੀ ਇਹ ਧਰਮ ਨਿਰਪੱਖਤਾ ਹੈ? ਭਾਜਪਾ ਦੇ ਅਮਿਤ ਮਾਲਵੀਆ ਨੇ ਆਪਣੇ ਟਵਿੱਟਰ ‘ਤੇ ਲਿਖਿਆ ਹੈ ਕਿ ਰਾਜਸਥਾਨ ਦੇ ਅਲਵਰ ‘ਚ ਵਿਕਾਸ ਦੇ ਨਾਂ ‘ਤੇ 300 ਸਾਲ ਪੁਰਾਣੇ ਸ਼ਿਵ ਮੰਦਰ ਨੂੰ ਢਾਹਿਆ ਗਿਆ… ਕਰੌਲੀ ਅਤੇ ਜਹਾਂਗੀਰਪੁਰੀ ‘ਚ ਹੰਝੂ ਵਹਾਉਣਾ ਅਤੇ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਉਣਾ, ਇਹ ਕਾਂਗਰਸ ਦੀ ਧਰਮ ਨਿਰਪੱਖਤਾ ਹੈ?