ਦਿੱਲੀ ਤੋਂ ਹੈਰੋਇਨ ਸਮੱਗਲਰ ਨਾਈਜੀਰੀਅਨ ਗ੍ਰਿਫਤਾਰ: ਪੰਚਕੂਲਾ ਕ੍ਰਾਈਮ ਬ੍ਰਾਂਚ ਨੇ ਕੀਤਾ ਕਾਬੂ
Published : Apr 22, 2023, 5:37 pm IST
Updated : Apr 22, 2023, 5:38 pm IST
SHARE ARTICLE
PHOTO
PHOTO

18 ਅਪ੍ਰੈਲ ਨੂੰ ਫੜੇ ਗਏ 3 ਦੋਸ਼ੀਆਂ ਨੇ ਦਿੱਤੀ ਜਾਣਕਾਰੀ

 

ਪੰਚਕੂਲਾ : ਹਰਿਆਣਾ ਦੀ ਪੰਚਕੂਲਾ ਕ੍ਰਾਈਮ ਬ੍ਰਾਂਚ 19 ਦੀ ਟੀਮ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਦਿੱਲੀ ਤੋਂ ਇਕ ਨਾਈਜੀਰੀਅਨ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨਾਈਜੀਰੀਆ ਦੀ ਰਹਿਣ ਵਾਲੀ ਇਮਾ ਵਜੋਂ ਹੋਈ ਹੈ। ਮੁਲਜ਼ਮ ਪਿਛਲੇ 4 ਸਾਲਾਂ ਤੋਂ ਦਿੱਲੀ ਵਿੱਚ ਰਹਿ ਰਿਹਾ ਸੀ। ਪੁਲਸ ਦੋਸ਼ੀ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕਰੇਗੀ। ਮੁਲਜ਼ਮਾਂ ਖ਼ਿਲਾਫ਼ ਦਿੱਲੀ ਵਿੱਚ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹੈ।

18 ਅਪ੍ਰੈਲ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੈਕਟਰ 1 ਸੂਰਜ ਥੀਏਟਰ ਨੇੜਿਓਂ ਦੋ ਦੋਸ਼ੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਰਿਸ਼ੂ ਭਾਰਦਵਾਜ ਅਤੇ ਦੇਵੇਂਦਰ ਰਾਣਾ ਵਜੋਂ ਹੋਈ ਹੈ। ਦੋਵੇਂ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਪੁਲਿਸ ਨੇ ਰਿਸ਼ੂ ਕੋਲੋਂ 7.28 ਗ੍ਰਾਮ ਹੈਰੋਇਨ ਅਤੇ ਦੇਵੇਂਦਰ ਕੋਲੋਂ 9.48 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੋਵਾਂ ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕਰ ਕੇ 3 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ।

ਸੈਕਟਰ 19 ਕਰਾਈਮ ਬ੍ਰਾਂਚ ਦੇ ਇੰਚਾਰਜ ਕਰਮਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਸੂਹ ’ਤੇ ਤੀਜੇ ਮੁਲਜ਼ਮ ਅਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਜੈ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਿੱਲੀ ਦੀ ਰਹਿਣ ਵਾਲੀ ਐਮਾ ਤੋਂ ਹੈਰੋਇਨ ਲਿਆ ਕੇ ਦੋਵਾਂ ਨੂੰ ਸਪਲਾਈ ਕਰਦਾ ਸੀ। ਪੁਲੀਸ ਮੁਲਜ਼ਮ ਨਾਈਜੀਰੀਅਨ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ ਕਿ ਉਹ ਹੈਰੋਇਨ ਕਿੱਥੋਂ ਲਿਆਉਂਦਾ ਸੀ ਅਤੇ ਕਿਸ ਨੂੰ ਸਪਲਾਈ ਕਰਦਾ ਸੀ।

SHARE ARTICLE

ਏਜੰਸੀ

Advertisement

ਪਹਿਲੀ ਵਾਰ ਕੈਮਰੇ 'ਤੇ Sukhjinder Randhawa ਆਪਣੀ ਪਤਨੀ ਨਾਲ, Exclusive Interview 'ਚ ਦਿਲ ਖੋਲ੍ਹ ਕੇ ਕੀਤੀ...

31 May 2024 12:48 PM

ਭਾਜਪਾ ਉਮੀਦਵਾਰ ਰਾਣਾ ਸੋਢੀ ਦਾ ਬੇਬਾਕ Interview ਦਿੱਲੀ ਵਾਲੀਆਂ ਲੋਟੂ ਪਾਰਟੀਆਂ ਵਾਲੇ ਸੁਖਬੀਰ ਦੇ ਬਿਆਨ 'ਤੇ ਕਸਿਆ

31 May 2024 12:26 PM

" ਨੌਜਵਾਨਾਂ ਲਈ ਇਹ ਸਭ ਤੋਂ ਵੱਡਾ ਮੌਕਾ ਹੁੰਦਾ ਹੈ ਜਦ ਉਹ ਆਪਣੀ ਵੋਟ ਜ਼ਰੀਏ ਆਪਣਾ ਨੇਤਾ ਚੁਣ

31 May 2024 12:18 PM

Punjab 'ਚ ਤੂਫਾਨ ਤੇ ਮੀਂਹ ਦਾ ਹੋ ਗਿਆ ALERT, ਦੇਖੋ ਕਿੱਥੇ ਕਿੱਥੇ ਮਿਲੇਗੀ ਰਾਹਤ, ਵੇਖੋ LIVE

31 May 2024 11:23 AM

Sanjay Singh Exclusive Interview- 'ਆਪ' ਦਾ 13-0 ਵਾਲਾ ਦਾਅਵਾ ਹਕੀਕਤ ਦੇ ਕਿੰਨਾ ਨੇੜੇ ?

31 May 2024 10:28 AM
Advertisement