ਲਲਿਤ ਹੋਟਲ ’ਚੋਂ ਤਿੰਨ ਹਿਸਟਰੀਸ਼ੀਟਰ ਗ੍ਰਿਫ਼ਤਾਰ, ਇਸੇ ਹੋਟਲ ’ਚ ਰੁਕੇ ਸਨ RCB ਦੇ ਖਿਡਾਰੀ
Published : Apr 22, 2023, 12:38 pm IST
Updated : Apr 22, 2023, 12:38 pm IST
SHARE ARTICLE
Three nabbed from RCB's hotel in Chandigarh
Three nabbed from RCB's hotel in Chandigarh

ਮੁਲਜ਼ਮਾਂ ਵਿਚ ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਦਾ ਸਾਥੀ ਵੀ ਸ਼ਾਮਲ

 

ਚੰਡੀਗੜ੍ਹ: ਮੁਹਾਲੀ ਵਿਚ ਵੀਰਵਾਰ ਨੂੰ ਖੇਡੇ ਗਏ ਆਈਪੀਐਲ ਮੈਚ ਲਈ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਆਈਟੀ ਪਾਰਕ ਸਥਿਤ ਹੋਟਲ ਲਲਿਤ ਵਿਚ ਰੁਕੀ ਸੀ। ਇੱਥੇ ਹੋਟਲ ਵਿਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਫਾਫ ਡੁਪਲੇਸੀ, ਗਲੇਨ ਮੈਕਸਵੈੱਲ ਅਤੇ ਦੇਸ਼ੀ-ਵਿਦੇਸ਼ੀ ਖਿਡਾਰੀਆਂ ਨਾਲ ਸਮੇਤ ਪੂਰੀ ਆਰਸੀਬੀ ਟੀਮ ਦੇ ਮੈਂਬਰ ਮੌਜੂਦ ਸਨ। ਚੰਡੀਗੜ੍ਹ ਪੁਲਿਸ ਨੇ ਵੀਰਵਾਰ ਰਾਤ ਇਸ ਹੋਟਲ ਵਿਚੋਂ ਤਿੰਨ ਹਿਸਟਰੀਸ਼ੀਟਰ  ਗ੍ਰਿਫ਼ਤਾਰ ਕੀਤੇ ਹਨ।  

ਇਹ ਵੀ ਪੜ੍ਹੋ: ਇੰਗਲੈਂਡ ਪੁਲਿਸ ਵਿਚ ਭਰਤੀ ਹੋਈ ਪੰਜਾਬਣ, ਹਰਕਮਲ ਕੌਰ ਬਣੀ ਕਮਿਊਨਿਟੀ ਸਪੋਰਟ ਅਫ਼ਸਰ

ਇਨ੍ਹਾਂ ਦੀ ਪਛਾਣ ਮੋਹਿਤ ਭਾਰਦਵਾਜ (33) ਵਾਸੀ ਬਾਪੂਧਾਮ ਕਲੋਨੀ ਚੰਡੀਗੜ੍ਹ, ਰੋਹਿਤ (33) ਵਾਸੀ ਰਾਇਲ ਅਸਟੇਟ, ਜ਼ੀਰਕਪੁਰ ਅਤੇ ਨਵੀਨ (33) ਵਾਸੀ ਬਹਾਦੁਰਗੜ੍ਹ ਹਰਿਆਣਾ ਦੇ ਝੱਜਰ ਵਜੋਂ ਹੋਈ ਹੈ। ਇਹਨਾਂ ਤਿੰਨਾਂ ਵਿਰੁਧ ਵੱਖ-ਵੱਖ ਮਾਮਲਿਆਂ ਵਿਚ ਗੋਲੀ ਚਲਾਉਣ, ਅਸਲਾ ਐਕਟ ਤਹਿਤ ਡਕੈਤੀ ਦੇ ਕੇਸ ਦਰਜ ਹਨ। ਇਹਨਾਂ ਵਿਚੋਂ ਮੋਹਿਤ, ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਹੈ। ਇਹਨਾਂ ਤਿੰਨਾਂ ਨੂੰ ਪੁਲਿਸ ਨੇ 107/51 ਦੀ ਧਾਰਾ ਤਹਿਤ ਗ੍ਰਿਫ਼ਤਾਰ ਕੀਤਾ ਸੀ, ਅਗਲੇ ਹੀ ਦਿਨ ਇਹਨਾਂ ਨੂੰ ਜ਼ਮਾਨਤ ਮਿਲ ਗਈ।

ਇਹ ਵੀ ਪੜ੍ਹੋ: ਫਰਜ਼ੀ ਤਰੀਕੇ ਨਾਲ ਸ਼ਾਮਲਾਟ ਜ਼ਮੀਨ ਵੇਚਣ ਦਾ ਮਾਮਲਾ: ਈਡੀ ਨੇ ਸਾਬਕਾ ਨਾਇਬ ਤਹਿਸੀਲਦਾਰ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਵਿਚ ਮੋਹਿਤ ਆਪਣੇ ਸਾਥੀਆਂ ਨਾਲ ਰੁਕਿਆ ਹੈ। ਪੁੱਛਗਿੱਛ ਦੌਰਾਨ ਤਿੰਨੋਂ ਚੰਡੀਗੜ੍ਹ ਅਤੇ ਜ਼ੀਰਕਪੁਰ ਵਿਚ ਆਪਣੇ ਘਰ ਛੱਡ ਕੇ ਇੰਨੇ ਮਹਿੰਗੇ ਹੋਟਲਾਂ ਵਿਚ ਰਹਿਣ ਦਾ ਕਾਰਨ ਨਹੀਂ ਦੱਸ ਸਕੇ। ਪੁਲਿਸ ਨੂੰ ਖਦਸ਼ਾ ਸੀ ਕਿ ਮੁਲਜ਼ਮ ਖਿਡਾਰੀਆਂ ਨੂੰ ਕੋਈ ਨੁਕਸਾਨ ਪਹੁੰਚਾਉਣ ਜਾਂ ਅੰਤਰਰਾਸ਼ਟਰੀ ਮੈਚ ਸੱਟੇਬਾਜ਼ ਗਿਰੋਹ ਨਾਲ ਜੁੜੇ ਹੋ ਸਕਦੇ ਹਨ। ਲੰਬੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਐਸਡੀਐਮ ਈਸਟ ਦੇ ਸਾਹਮਣੇ ਪੇਸ਼ ਕੀਤਾ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ।

ਇਹ ਵੀ ਪੜ੍ਹੋ: ਤਿਰੰਗੇ 'ਚ ਲਿਪਟਿਆ ਆਇਆ ਪੰਜਾਬ ਦਾ ਪੁੱਤ, ਸ਼ਹੀਦ ਪਿਤਾ ਮਨਦੀਪ ਸਿੰਘ ਨੂੰ ਧੀ ਨੇ ਮਾਰ ਦਿੱਤੀ ਵਿਦਾਈ

ਆਈਟੀ ਪਾਰਕ ਥਾਣਾ ਪੁਲਿਸ ਨੂੰ ਇਹਨਾਂ ਕੋਲੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਪੁੱਛਗਿੱਛ ਦੌਰਾਨ ਤਿੰਨਾਂ ਨੇ ਕਿਹਾ ਕਿ ਉਹ ਖਿਡਾਰੀਆਂ ਦੇ ਫੈਨ ਹਨ, ਉਹਨਾਂ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹਨ। ਪੁਲਿਸ ਨੇ ਮੁਲਜ਼ਮਾਂ ਦੀ ਬਰੇਜ਼ਾ ਕਾਰ ਜ਼ਬਤ ਕਰ ਲਈ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement