ਫਰਜ਼ੀ ਤਰੀਕੇ ਨਾਲ ਸ਼ਾਮਲਾਟ ਜ਼ਮੀਨ ਵੇਚਣ ਦਾ ਮਾਮਲਾ: ਈਡੀ ਨੇ ਸਾਬਕਾ ਨਾਇਬ ਤਹਿਸੀਲਦਾਰ ਨੂੰ ਕੀਤਾ ਗ੍ਰਿਫ਼ਤਾਰ
Published : Apr 22, 2023, 11:48 am IST
Updated : Apr 22, 2023, 11:48 am IST
SHARE ARTICLE
Varinder Pal Singh Dhoot (File Photo)
Varinder Pal Singh Dhoot (File Photo)

ਭੂ-ਮਾਫੀਆ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਸ਼ਾਮਲਾਟ ਜ਼ਮੀਨਾਂ ਵੇਚ ਕੇ ਕਮਾਏ ਕਰੋੜਾਂ ਰੁਪਏ


ਮੁਹਾਲੀ: ਭੂ ਮਾਫੀਆ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪਿੰਡ ਮਜਾਰੀਆ-ਸਿਓਂਕ ਦੀ ਸ਼ਾਮਲਾਟ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਕਮਾਏ ਗਏ। ਇਸ ਮਾਮਲੇ ਵਿਚ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਹੁਣ ਈਡੀ ਨੇ ਸਾਬਕਾ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਨੂੰ ਮਨੀ ਲਾਂਡਰਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੂੰ ਸ਼ੁੱਕਰਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਚਾਰ ਦਿਨ ਦੇ ਰਿਮਾਂਡ ’ਤੇ ਲਿਆ ਗਿਆ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਇਸ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕੀਤਾ ਸੀ। ਇਸ ਦੇ ਆਧਾਰ 'ਤੇ ਈਡੀ ਨੇ ਜਾਂਚ ਕੀਤੀ ਸੀ।

ਇਹ ਵੀ ਪੜ੍ਹੋ: ਸੌਦਾ ਸਾਧ ਨੇ ਬੇਅਦਬੀ ਮਾਮਲੇ ’ਚ ਸੀਬੀਆਈ ਜਾਂਚ ਦੀ ਕੀਤੀ ਮੰਗ, ਹਾਈ ਕੋਰਟ ਨੇ ਪਟੀਸ਼ਨ ’ਤੇ ਚੁੱਕੇ ਸਵਾਲ 

ਵਿਜੀਲੈਂਸ ਵਲੋਂ ਦਰਜ ਇਸ ਮਾਮਲੇ 'ਚ ਰਘਵੀਰ ਸਿੰਘ ਕਾਨੂੰਗੋ, ਬਲਬੀਰ ਸਿੰਘ ਵਾਸੀ ਖੁੱਡਾ ਅਲੀ ਸ਼ੇਰ, ਤਰਸੇਮ ਲਾਲ ਵਾਸੀ ਪਿੰਡ ਗੂੜਾ ਮਾਜਰੀਆਂ, ਜਸਵਿੰਦਰ ਸਿੰਘ ਵਾਸੀ ਪੈਂਦਪੁਰ, ਗੁਰਪ੍ਰੀਤ ਸਿੰਘ ਵਾਸੀ ਪਿੰਡ ਮਸਤਗੜ੍ਹ, ਮਨਵੀਰ ਸਿੰਘ ਅਤੇ ਕਾਬਲ ਸਿੰਘ ਵਾਸੀ ਪਿੰਡ ਰੁਪਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਾਂਚ 'ਚ ਸਾਹਮਣੇ ਆਇਆ ਹੈ ਕਿ 1946-47 ਤੋਂ ਲੈ ਕੇ 1999-2000 ਤੱਕ ਦੇ ਰਿਕਾਰਡ ਮੁਤਾਬਕ ਇਹ ਜ਼ਮੀਨ ਸ਼ਾਮਲਾਟ ਰਹੀ ਹੈ ਅਤੇ ਕਦੇ ਵੀ ਵਾਹੀਯੋਗ ਜ਼ਮੀਨ ਨਹੀਂ ਸੀ। ਇਸ ਕਾਰਨ ਇਸ ਜ਼ਮੀਨ 'ਤੇ ਕਿਸੇ ਦਾ ਕਬਜ਼ਾ ਸਾਬਤ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ: ਘਰ 'ਚ ਖਾਣਾ ਬਣਾਉਂਦੇ ਸਮੇਂ ਵਾਪਰ ਗਿਆ ਵੱਡਾ ਹਾਦਸਾ, ਫਟਿਆ ਸਿਲੰਡਰ, ਲੱਗੀ ਅੱਗੀ 

ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ/ ਕਰਮਚਾਰੀਆਂ ਜਿਨਾਂ 'ਚ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਰਘਵੀਰ ਸਿੰਘ ਕਾਨੂੰਗੋ, ਇਕਬਾਲ ਸਿੰਘ ਹਲਕਾ ਪਟਵਾਰੀ ਵਲੋਂ ਸ਼ਾਮ ਲਾਲ ਪ੍ਰਾਪਰਟੀ ਡੀਲਰ ਨਾਲ ਮਿਲ ਕੇ ਜਿਥੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਇਆਂ ਦਾ ਚੂਨਾ ਲਾਇਆ, ਉਥੇ ਲੱਖਾਂ ਰੁ. ਦੀ ਰਿਸ਼ਵਤ ਹਾਸਲ ਕੀਤੀ। ਵਿਜੀਲੈਂਸ ਦੀ ਜਾਂਚ ਮੁਤਾਬਕ ਉਕਤ ਕੇਸ ਦੀ ਪੜਤਾਲ ਦੌਰਾਨ ਦਸਤਾਵੇਜ਼ਾਂ ਤੋਂ ਪਾਇਆ ਗਿਆ ਹੈ ਕਿ ਪਿੰਡ ਸਿਓਂਕ ਦੀ ਸ਼ਾਮਲਾਟ ਬਾਰੇ ਏ. ਡੀ. ਸੀ. (ਵਿਕਾਸ) ਵਲੋਂ 1 ਜੁਲਾਈ 2016 ਦੇ ਫੈਸਲੇ ਅਨੁਸਾਰ ਉਸ ਵਕਤ ਦੇ ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵਲੋਂ ਸ਼ਾਮ ਲਾਲ ਪ੍ਰਾਪਰਟੀ ਡੀਲਰ, ਗੁਰਨਾਮ ਸਿੰਘ ਨੰਬਰਦਾਰ ਅਤੇ ਹੋਰ ਪ੍ਰਾਪਰਟੀ ਡੀਲਰਾਂ ਆਦਿ ਨਾਲ ਮਿਲ ਕੇ ਜ਼ਮੀਨ ਦੇ ਹਿੱਸਿਆਂ ਦੀ ਵੰਡ ਸੰਬੰਧੀ ਇੰਤਕਾਲ ਦਰਜ ਕੀਤੇ ਗਏ, ਪਰ ਇੰਤਕਾਲ ਕਰਨ ਸਮੇਂ ਇਨ੍ਹਾਂ ਵਿਅਕਤੀਆਂ ਵਲੋਂ 1295 ਏਕੜ ਜ਼ਮੀਨ ਦੀ ਵੰਡ ਵਿਚੋਂ ਪਿੰਡ ਸਿਓਂਕ ਦੇ 24 ਹਿੱਸੇਦਾਰ, ਜਿਨ੍ਹਾਂ ਵਿਚ ਬਲਜੀਤ ਕੌਰ ਪਤਨੀ ਕਿਸ਼ਨ ਸਿੰਘ, ਨਸੀਬ ਸਿੰਘ ਪੁੱਤਰ ਗੰਗਾ ਸਿੰਘ, ਬੰਤਾ ਸਿੰਘ ਪੁੱਤਰ ਚੰਨਣ ਸਿੰਘ, ਉਜਾਗਰ ਸਿੰਘ ਪੁੱਤਰ ਠਾਕੁਰ ਸਿੰਘ ਆਦਿ ਦੇ ਤਕਰੀਬਨ 117 ਏਕੜ ਜ਼ਮੀਨ ਦੇ ਹਿੱਸੇ ਘੱਟ ਕਰ ਦਿੱਤੇ ਗਏ ਜਦਕਿ ਕਈ ਅਜਿਹੇ ਹਿੱਸੇਦਾਰ ਵੀ ਜੋੜ ਦਿੱਤੇ ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਹਨ।

ਇਹ ਵੀ ਪੜ੍ਹੋ: ਅਤਿਵਾਦੀ ਸੰਗਠਨ ਅਲ-ਕਾਇਦਾ ਦੀ ਧਮਕੀ, ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ 

ਇਨ੍ਹਾਂ ਵਿਚ ਰਾਮ ਕਿ੍ਸ਼ਨ ਪੁੱਤਰ ਛਿੱਤਰੂ ਰਾਮ, ਕੁਲਵਿੰਦਰ ਸਿੰਘ ਪੁੱਤਰ ਹਜਾਰਾ ਸਿੰਘ ਸ਼ਾਮਲ ਹਨ, ਜਿਨ੍ਹਾਂ ਦੇ ਹਿੱਸੇ ਵੱਧ ਪਾਏ ਗਏ ਹਨ। ਇਸ ਤਰ੍ਹਾਂ ਜ਼ਮੀਨ ਦੇ ਹਿੱਸਿਆਂ ਨੂੰ ਵਧਾਉਣ-ਘਟਾਉਣ ਕਰਕੇ 99 ਏਕੜ 4 ਕਨਾਲ 14.32 ਮਰਲੇ ਦਾ ਫਰਕ ਹੋਣਾ ਪਾਇਆ ਗਿਆ ਹੈ ਅਤੇ ਕਈ ਇਹੋ-ਜਿਹੇ ਹਿੱਸੇਦਾਰ ਹਨ, ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਹਨ ਅਤੇ ਵਿਜੀਲੈਂਸ ਪੜਤਾਲ ਦੌਰਾਨ ਇਹ ਵਿਅਕਤੀ ਟਰੇਸ ਵੀ ਨਹੀਂ ਹੋਏ। ਇਸ ਇੰਤਕਾਲ ਤੋਂ ਬਾਅਦ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵਲੋਂ ਪ੍ਰਾਪਰਟੀ ਡੀਲਰ ਸ਼ਾਮ ਲਾਲ ਗੁੱਜਰ, ਤਰਸੇਮ ਲਾਲ, ਬਲਬੀਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਬੀਰ ਸਿੰਘ, ਕਾਬਲ ਸਿੰਘ ਅਤੇ ਗੁਰਨਾਮ ਸਿੰਘ ਨੰਬਰਦਾਰ ਨਾਲ ਮਿਲ ਕੇ ਇਹ ਜ਼ਮੀਨ ਮੁਖਤਿਆਰਨਾਮਿਆਂ ਰਾਹੀਂ ਅੱਗੋਂ ਆਨੰਦ ਖੋਸਲਾ, ਨਿਸ਼ਾਨ ਸਿੰਘ ਆਦਿ ਵਿਅਕਤੀਆਂ ਨੂੰ ਕਰੋੜਾਂ ਰੁ. ਵਿਚ ਵੇਚ ਦਿੱਤੀ ਗਈ।  ਕੁਝ ਖੇਵਟਕਾਰਾਂ ਨੇ ਆਪਣੇ ਹਿੱਸਿਆਂ ਦੇ ਇੰਤਕਾਲ ਚੜਾਉਣ ਲਈ ਮਾਲ ਵਿਭਾਗ ਦੇ ਇਨ੍ਹਾਂ ਅਫਸਰਾਂ ਨੂੰ ਲੱਖਾਂ ਰੁਪਿਆਂ ਦੀਆਂ ਰਿਸ਼ਵਤਾਂ ਵੀ ਦਿੱਤੀਆਂ ਸਨ।| ਵਿਜੀਲੈਂਸ ਨੇ ਇਸ ਮਾਮਲੇ 'ਚ ਮੁਲਜਮਾਂ ਖ਼ਿਲਾਫ਼ ਧਾਰਾ-409, 420, 465, 466, 467, 471, 120ਬੀ, ਅਤੇ ਭ੍ਰਿਸ਼ਟਾਚਾਰ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

Location: India, Punjab, S.A.S. Nagar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement