ਅੱਤਵਾਦੀਆਂ ਦੇ ਦਾਖ਼ਲ ਹੋਣ ਦੀ ਸੂਚਨਾ 'ਤੇ ਪਠਾਨਕੋਟ 'ਚ ਹਾਈ ਅਲਰਟ 
Published : May 22, 2018, 4:22 pm IST
Updated : May 22, 2018, 4:22 pm IST
SHARE ARTICLE
High Alert in Pathankot
High Alert in Pathankot

ਪਠਾਨਕੋਟ ਤੇ ਇਸਦੇ ਆਸਪਾਸ ਲਗਦੇ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ

ਪਠਾਨਕੋਟ ਤੇ ਇਸਦੇ ਆਸਪਾਸ ਲਗਦੇ ਇਲਾਕਿਆਂ 'ਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਇਹ ਅਲਰਟ ਪਾਕਿਸਤਾਨ 'ਚੋਂ ਅੱਤਵਾਦੀਆਂ ਦੇ ਪੰਜਾਬ 'ਚ ਦਾਖ਼ਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਕੀਤਾ ਗਿਆ। ਅਲਰਟ ਤੋਂ ਬਾਅਦ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਦਸ ਦਈਏ ਕਿ ਪੁਲਿਸ ਵਲੋਂ ਪੰਜਾਹ ਤੋਂ ਵੱਧ ਨਾਕੇ ਲਗਾਏ। ਇਹਨਾਂ ਨਾਕਿਆਂ 'ਤੇ ਪੁਲਿਸ ਦੇ ਉਚ ਅਧਿਕਾਰੀ ਵੀ ਮੌਜੂਦ ਹਨ। 

High Alert in Pathankot High Alert in Pathankot

ਅੱਜ ਸਵੇਰ ਤੋਂ ਹੀ ਆਉਣ-ਜਾਣ ਵਾਲੇ ਸਾਰੇ ਵਾਹਨਾਂ ਦੀ ਪੁਲਿਸ ਵਲੋਂ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਚੈਕਿੰਗ ਨੂੰ ਇੰਨੀ ਸਖ਼ਤੀ ਨਾਲ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਵਾਹਨ ਨੂੰ ਚੈਕਿੰਗ ਤੋਂ ਬਿਨ੍ਹਾਂ ਸ਼ਹਿਰ ਅੰਦਰ ਦਾਖ਼ਿਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਸ਼ਹਿਰ ਤੋਂ ਬਾਹਰ ਜਾਣ ਦਿਤਾ ਜਾ ਰਿਹਾ ਹੈ। 

 High Alert in Pathankot High Alert in Pathankot

ਇਥੇ ਤੁਹਾਨੂੰ ਇਹ ਵੀ ਦਸ ਦਈਏ ਕਿ ਜੰਮੂ-ਕਸ਼ਮੀਰ ਤੋਂ ਪੰਜਾਬ ਵੱਲ ਆਉਣ ਵਾਲੇ ਰਸਤਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਚੰਬੇ ਵੱਲ ਨਿਕਲਣ ਵਾਲੀ ਰਸਤਿਆਂ 'ਤੇ ਵੀ ਸਖ਼ਤੀ ਕੀਤੀ ਗਈ ਹੈ। ਜਵਾਨਾਂ ਨੂੰ ਹੁਕਮ ਦਿਤੇ ਗਏ ਹਨ ਕਿ ਜੇਕਰ ਕੋਈ ਵੀ ਵਿਅਕਤੀ ਸ਼ੱਕੀ ਲਗਦਾ ਹੈ ਤਾਂ ਉਸਤੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾਵੇ। 

High Alert in Pathankot High Alert in Pathankot

ਉੱਧਰ, ਇਸ ਸੰਬੰਧੀ ਐੱਸ ਐੱਸ ਪੀ ਵਿਵੇਕਸ਼ੀਲ ਸੋਨੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਡਰਿੱਲ ਦਾ ਹਿੱਸਾ ਹੈ। ਹਾਲਾਂਕਿ ਪੁਲਿਸ ਕਿਸੇ ਵੀ ਆਉਣ ਵਾਲੇ ਖ਼ਤਰੇ ਨੂੰ ਟੱਕਰ ਦੇਣ ਲਈ ਪੂਰੀ ਤਰਾਂ ਨਾਲ ਤਿਆਰ ਹੈ। ਪਿੰਡ ਜੰਡਵਾਲ ਵਿਚ ਸੋਮਵਾਰ ਦੇਰ ਸ਼ਾਮ ਇੱਕ ਗੁੰਮਨਾਮ ਚੀਜ਼ ਮਿਲਣ ਤੋਂ ਬਾਅਦ ਲੋਕਾਂ ਦਾ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

High Alert in Pathankot High Alert in Pathankot

ਇਹ ਗੁੰਮਨਾਮ ਚੀਜ਼ ਇਕ ਪਰਿਵਾਰ ਦੇ ਲੋਕਾਂ ਨੂੰ ਉਸ ਸਮੇਂ ਦਿਖਾਈ ਦਿਤੀ ਜਦੋਂ ਉਹ ਦੂਸਿ਼ਤ ਪੇਇਜਲ ਆਉਣ ਦੇ ਕਾਰਨ ਪਾਇਪ ਦੀ ਸਫਾਈ ਕਰ ਰਹੇ ਸਨ। ਗੁੰਮਨਾਮ ਚੀਜ਼ ਦੀ ਲੰਬਾਈ ਕਰੀਬ 25 ਸੈਂਟੀਮੀਟਰ ਹੈ। ਪੁਲਿਸ ਵਲੋਂ ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement