
ਕੇਂਦਰੀ ਖੇਲ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਵਿਚ ਫਿਟਨੈਸ ਨੂੰ ਵਧਾਵਾ ਦੇਣ ਲਈ ਇਕ ਨਵੇਂ ਤਰੀਕੇ ਨਾਲ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਹੈ।
ਨਵੀਂ ਦਿੱਲੀ, ਕੇਂਦਰੀ ਖੇਲ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਦੇਸ਼ ਵਿਚ ਫਿਟਨੈਸ ਨੂੰ ਵਧਾਵਾ ਦੇਣ ਲਈ ਇਕ ਨਵੇਂ ਤਰੀਕੇ ਨਾਲ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਹੈ। ਰਾਠੌੜ ਨੇ ਕਸਰਤ ਕਰਦੇ ਹੋਏ ਆਪਣਾ ਇੱਕ ਵੀਡੀਓ ਟਵਿਟਰ ਉੱਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਫਿਲਮ ਅਦਾਕਾਰ ਰਿਤੀਕ ਰੋਸ਼ਨ, ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਨੂੰ ਚੈਲੇਂਜ ਕਰਦੇ ਹੋਏ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਰਾਠੌੜ ਦੀ ਫਿਟਨੈਸ ਨੂੰ ਲੈ ਕਿ ਇਸ ਪਹਿਲ ਨੂੰ ਕਾਫ਼ੀ ਸਰਾਹਿਆ ਜਾ ਰਿਹਾ ਹੈ।
Rajwardhan Singh Rathorਪਿਛਲੇ ਸਾਲ ਖੇਡ ਮੰਤਰੀ ਬਣੇ ਰਾਠੌੜ ਨੇ ਵੀਡੀਓ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਟਨੈਸ ਤੋਂ ਪ੍ਰਭਾਵਿਤ ਹੋਣ ਵਾਲੀ ਗੱਲ ਵੀ ਕਹੀ ਹੈ। ਉਨ੍ਹਾਂ ਕਿਹਾ ਪੀ ਐਮ ਦਿਨ-ਰਾਤ ਕੰਮ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਪੂਰਾ ਭਾਰਤ ਫਿਟ ਰਹੇ। ਉਹ ਆਪਣੇ ਕੰਮ ਵਿਚ ਕਸਰਤ ਸ਼ਾਮਲ ਦੀ ਗਲ ਕਰਦੇ ਹੋਏ ਲੋਕਾਂ ਨੂੰ ਉਨ੍ਹਾਂ ਦੇ ਫਿਟਨੇਸ ਮੰਤਰ ਸ਼ੇਅਰ ਕਰਨ ਲਈ ਕਹਿੰਦੇ ਹੈ।
Hum Fit to India Fitਇਸਦੇ ਲਈ ਰਾਠੌੜ ਲੋਕਾਂ ਨੂੰ ਕਸਰਤ ਕਰਦੇ ਹੋਏ ਆਪਣਾ ਵੀਡੀਓ ਬਣਾਕੇ ਸੋਸ਼ਲ ਮੀਡਿਆ ਉਤੇ ਪੋਸਟ ਕਰਨ ਲਈ ਕਹਿੰਦੇ ਹਨ। ਵੀਡੀਓ ਵਿਚ ਉਹ ਦਫਤਰ ਵਿਚ ਹੀ ਪੁਸ਼-ਅਪਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਰਾਠੌੜ ਨੇ ਇਸ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਫਿਟਨੇਸ ਦੇ ਪ੍ਰਤੀ ਜਾਗਰੂਕ ਕਰਦੇ ਹੋਏ 'ਅਸੀ ਫਿਟ ਤਾਂ ਇੰਡਿਆ ਫਿਟ' ਦਾ ਇਕ ਨਵਾਂ ਨਾਅਰਾ ਵੀ ਦਿੱਤਾ ਹੈ।
Rajwardhan Singh Rathorਰਾਜਵਾਰਧਨ ਨੇ ਟਵੀਟ ਕਰਦੇ ਹੋਏ ਇਸ ਮੁਹਿੰਮ ਵਿਚ ਰਿਤੀਕ, ਸਾਇਨਾ ਅਤੇ ਕੋਹਲੀ ਨੂੰ ਨਾਮਿਨੇਟ ਕੀਤਾ ਹੈ। ਰਾਜਵਾਰਧਨ ਦੀ ਮੁਹਿੰਮ ਦੀ ਸੋਸ਼ਲ ਮੀਡੀਆ ਤੇ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਇਸਦੇ ਜਵਾਬ ਵਿਚ ਫੋਟੋ ਅਤੇ ਵੀਡੀਓ ਵੀ ਆਉਣ ਲੱਗੇ ਹਨ। ਰਾਜਵਰਧਨ ਆਪ ਵੀ ਖਿਡਾਰੀ ਰਹਿ ਚੁੱਕੇ ਹਨ ਅਤੇ ਓਲਿੰਪਿਕ ਵਿਚ ਦੇਸ਼ ਲਈ ਮੇਡਲ ਵੀ ਲਿਆ ਚੁੱਕੇ ਹਨ।