
ਸੀਸੀਟੀਵੀ ਵਿਚ ਹਮਲਾਵਰਾਂ ਦੀਆਂ ਤਸਵੀਰਾਂ ਹੋਈਆਂ ਕੈਦ
ਨਫਜਗੜ੍ਹ- ਦਿੱਲੀ ਦੇ ਨਫਜਗੜ੍ਹ ਤੋਂ ਕੁਝ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ 'ਤੇ 13 ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਦਰਅਸਲ ਮ੍ਰਿਤਕ ਨੌਜਵਾਨ ਮੋਹਿਤ ਮੌਰੇ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਇੱਕ ਦੁਕਾਨ 'ਤੇ ਬੈਠਾ ਸੀ ਜਿਥੇ 3 ਬਦਮਾਸ਼ਾਂ ਵੱਲੋਂ ਉਸ ਉਪਰ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ।
Mohit Mor Murder
ਮਿਲੀ ਜਾਣਕਾਰੀ ਮੁਤਾਬਿਕ ਹਮਲਾਵਰਾਂ ਵੱਲੋਂ ਮੋਹਿਤ ਮੋਰੇ 'ਤੇ 13 ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਵਿਚੋਂ 7 ਗੋਲੀਆਂ ਮੋਹਿਤ ਦੇ ਲੱਗੀਆਂ। ਗੋਲੀਆਂ ਲੱਗਣ ਤੋਂ ਬਾਅਦ ਮੋਹਿਤ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਤੇ ਉਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਧਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਦੀਆਂ ਤਸਵੀਰਾਂ CCTV ਵਿਚ ਕੈਦ ਹੋ ਗਈਆਂ ਜਿਨ੍ਹਾਂ ਵਿਚੋਂ ਦੋ ਹਮਲਾਵਰਾਂ ਨੇ ਹੈਲਮਟ ਪਹਿਨੇ ਹੋਏ ਸਨ ਤੇ ਤੀਸਰੇ ਦਾ ਚਿਹਰਾ ਸਾਫ ਨਜ਼ਰ ਆ ਰਿਹਾ ਹੈ।
Mohit Mor
ਦੱਸ ਦੇਈਏ ਕਿ ਮੋਹਿਤ ਮੋਰੇ ਇੱਕ ਜਿੱਮ ਟਰੇਨਰ ਹੈ ਤੇ ਉਹ TIK TOK ਤੇ INSTAGRAM ਉਪਰ ਆਪਣੀ ਫਿਟਨੈਸ ਦੀਆਂ ਵੀਡਿਓਜ਼ ਪਾਉਂਦਾ ਰਹਿੰਦਾ ਸੀ ਜਿਸ ਕਰਕੇ ਉਹ ਬਹੁਤ ਮਸ਼ਹੂਰ ਸੀ। ਇਸਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ, ਫਿਲਹਾਲ ਪੁਲਿਸ ਦਾ ਮੰਨਣਾ ਹੈ ਕਿ ਇਹ ਮਾਮਲਾ ਗੈਂਗਵਾਰ ਦਾ ਹੋ ਸਕਦਾ ਹੈ।