
ਪਾਕਿਸਤਾਨ ਨੇ ਦਸੀ ਖ਼ਾਸ ਵਜ੍ਹ ਕਿ ਮੋਦੀ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕਰਵਾਈ ਹੈ।
ਨਵੀਂ ਦਿੱਲੀ: 23 ਮਈ ਨੂੰ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਗੁਆਂਢੀ ਦੇਸ਼ ਪਾਕਿਸਤਾਨ ਨੇ ਵੀ ਨਜ਼ਰ ਟਿਕਾਈ ਹੋਈ ਹੈ। ਪਾਕਿਸਤਾਨ ਦੇ ਨਾਗਰਿਕਾਂ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਨਰਿੰਦਰ ਮੋਦੀ ਦੁਬਾਰਾ ਸੱਤਾਂ ਵਿਚ ਆਉਣ। ਇਸ ਦੇ ਪਿੱਛੇ ਵਜ੍ਹ ਭਾਰਤੀ ਹਵਾਈ ਫ਼ੌਜ ਦੁਆਰਾ ਪਾਕਿਸਤਾਨ ਵਿਚ ਵੜ ਕੇ ਅਤਿਵਾਦੀ ਕੈਪਾਂ ਉਤੇ ਸਰਜੀਕਲ ਸਟ੍ਰਾਈਕ ਕਰਨਾ ਮੰਨਿਆ ਜਾ ਰਿਹਾ ਹੈ।
Pakistan
ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਨਰਿੰਦਰ ਮੋਦੀ ਦੀ ਲਿਡਰਸ਼ਿਪ ਵਾਲੀ ਐਨਡੀਏ ਸਰਕਾਰ ਦੀ ਵਾਪਸੀ ਬਾਰੇ ਉੱਥੋਂ ਦੇ ਨਿਊਜ਼ ਚੈਨਲ ਦੁਆਰਾ ਅਪਣੀ ਸਲਾਹ ਸਾਂਝੀ ਕਰ ਰਹੇ ਹਨ ਅਤੇ ਅਪਣੀ ਰਾਇ ਨੂੰ ਸੋਸ਼ਲ ਮੀਡੀਆ ’ਤੇ ਵੀ ਪੋਸਟ ਕਰ ਰਹੇ ਹਨ। ਲਾਹੌਰ ਦੇ ਰਹਿਣ ਵਾਲੇ ਸ਼ਾਹੀ ਆਲਮ ਨੇ ਇਕ ਪਾਕਿਸਤਾਨੀ ਟੀਵੀ ਚੈਨਲ ਨੂੰ ਕਿਹਾ ਕਿ ਮੋਦੀ ਸੱਤਾ ਵਿਚ ਦੁਬਾਰਾ ਵਾਪਸ ਨਹੀਂ ਆਉਣਾ ਚਾਹੀਦਾ। ਉਹਨਾਂ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕਰਵਾਈ ਹੈ।
Narender Modi
ਏਜ਼ਾਜ ਨਾਂ ਦੇ ਵਿਅਕਤੀ ਨੇ ਕਿਹਾ ਕਿ ਮੈਨੂੰ ਮੋਦੀ ਦੇ ਬਹੁਮਤ ਨਾਲ ਦੁਬਾਰਾ ਸੱਤਾ ਵਿਚ ਆਉਣ ਤੇ ਸ਼ੱਕ ਹੈ। ਮੈਨੂੰ ਯਕੀਨ ਹੈ ਕਿ ਉਹਨਾਂ ਨੂੰ ਬਹੁਮਤ ਨਹੀਂ ਮਿਲੇਗਾ ਜੋ ਕਿ ਪਾਕਿਸਤਾਨ ਲਈ ਵੀ ਚੰਗੀ ਗੱਲ ਹੈ। ਦਸ ਦਈਏ ਕਿ ਕੁਝ ਮਹੀਨੇ ਪਹਿਲਾਂ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਜੇਕਰ ਮੋਦੀ 2019 ਦੀਆਂ ਚੋਣਾਂ ਜਿੱਤਦੇ ਹਨ ਤਾਂ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀਪੂਰਵਕ ਦਾ ਮਾਹੌਲ ਬਿਹਤਰ ਹੋਵੇਗਾ।
ਲੰਡਨ ਵਿਚ ਰਹਿਣ ਵਾਲੇ ਪਾਕਿਸਤਾਨੀ ਬਿਜ਼ਨੈਸਮੈਨ ਰਿਆਜ਼ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਰਹਿਣ ਵਾਲੇ ਲੋਕਾਂ ਦੇ ਵਿਚਾਰ ਵਿਦੇਸ਼ ਵਿਚ ਰਹਿਣ ਵਾਲੇ ਲੋਕਾਂ ਤੋਂ ਅਲੱਗ ਹਨ। ਉਹਨਾਂ ਦਾ ਮੰਨਣਾ ਹੈ ਕਿ ਮੋਦੀ ਦੀ ਸੱਤਾ ਵਿਚ ਦੁਬਾਰਾ ਵਾਪਸੀ ਕਰਨੀ ਚਾਹੀਦੀ ਹੈ। ਇਹ ਪਾਕਿਸਤਾਨ ਵਿਚ ਬਣਨ ਵਾਲੇ ਅਤਿਵਾਦੀ ਸੰਗਠਨਾਂ ਨੂੰ ਖ਼ਤਮ ਕਰਨਗੇ ਅਤੇ ਪਾਕਿਸਤਾਨ ਸਰਕਾਰ ’ਤੇ ਸਾਡੀ ਮਾਤ ਭੂਮੀ ਤੋਂ ਅਤਿਵਾਦ ਖ਼ਤਮ ਕਰਨ ਲਈ ਦਬਾਅ ਪਾਉਣਗੇ।