ਕੇਦਾਰਨਾਥ ਪਹੁੰਚੇ ਨਰਿੰਦਰ ਮੋਦੀ
Published : May 18, 2019, 10:59 am IST
Updated : May 18, 2019, 5:50 pm IST
SHARE ARTICLE
PM Narender Modi
PM Narender Modi

ਕੱਲ੍ਹ ਪਹੁੰਚਣਗੇ ਬਦਰੀਨਾਥ

ਉੱਤਰਾਖੰਡ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਪਹੁੰਚ ਗਏ ਹਨ। ਪੀਐਮ ਮੋਦੀ ਦੇ ਰਾਤ ਨੂੰ ਠਹਿਰਣ ਲਈ ਵੱਖ-ਵੱਖ ਸੁਰੱਖਿਅਤ ਜਗ੍ਹਾ ਤਿਆਰ ਕੀਤੀਆਂ ਗਈਆਂ ਹਨ। ਉਹ ਜਿੱਥੇ ਵੀ ਠਹਿਰਨਾ ਚਾਹੁੰਦੇ ਹਨ  ਉਨ੍ਹਾਂ ਨੂੰ ਉੱਥੇ ਠਹਿਰਾਇਆ ਜਾਵੇਗਾ। ਇਸ ਦੌਰਾਨ, ਉੱਥੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੇਦਾਰਨਾਥ ਪਹੁੰਚਣ ਤੋਂ ਪਹਿਲਾਂ ਹਰ ਸਥਾਨ ’ਤੇ ਐਸਪੀਜੀ ਦੇ ਨਾਲ ਸਥਾਨਕ ਪੁਲਿਸ ਤੈਨਾਤ ਕੀਤੀ ਗਈ ਹੈ।Kedarnath TempleKedarnath Temple

ਕੋਈ ਵੀ ਬਿਨਾਂ ਇਜਾਜ਼ਤ ਦੇ ਸੁਰੱਖਿਆ ਘੇਰੇ ਨੂੰ ਪਾਰ ਨਹੀਂ ਕਰ ਸਕੇਗਾ। ਸ਼ੁੱਕਰਵਾਰ ਨੂੰ ਮੁੱਖ ਸਕੱਤਰ ਉਤਪਲ ਕੁਮਾਰ ਵੀ ਸੰਸਥਾਵਾਂ ਦਾ ਜਾਇਜ਼ਾ ਲੈਣ ਕੇਦਾਰਨਾਥ ਪੁੱਜੇ। ਗੜ੍ਹਵਾਲ ਕਮਿਸ਼ਨਰ ਵੀਵੀਆਰਸੀ ਪੁਰਸ਼ੋਤਮ, ਜ਼ਿਲ੍ਹਾ ਅਧਿਕਾਰੀ ਮੰਗੇਸ਼ ਘਿਲਡਿਆਲ, ਪੁਲਿਸ ਪ੍ਰਧਾਨ ਅਜੈ ਸਿੰਘ ਸਮੇਤ ਕਈ ਅਧਿਕਾਰੀ ਕੇਦਾਰਨਾਥ ਵਿਚ ਆਏ ਹੋਏ ਹਨ। ਐਸਪੀਜੀ ਦੀ ਸਖ਼ਤ ਸੁਰੱਖਿਆ ਵਿਵਸਥਾ ਵਿਚ ਕੇਦਾਰਨਾਥ ਮੰਦਿਰ ਵਿਚ ਆਉਣਾ ਜਾਣਾ ਆਸਾਨ ਨਹੀਂ ਹੋਵੇਗਾ। Narender Modi In Kedarnath TempleNarender Modi In Kedarnath Temple

ਕੇਦਾਰਪੁਰੀ ਨੂੰ ਛਾਉਣੀ ਵਿਚ ਤਬਦੀਲ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਮੌਸਮ ਖ਼ਰਾਬ ਹੋਣ ਤੋਂ ਬਾਅਦ ਵੀ ਪੁਲਿਸ ਤਿਆਰੀਆਂ ਵਿਚ ਜੁਟੀ ਰਹੀ। ਫੌਜ ਦੇ ਹੈਲੀਕਾਪਟਰ ਨੇ ਸ਼ੁੱਕਰਵਾਰ ਨੂੰ ਵੀ ਟ੍ਰਾਇਲ ਲੈਂਡਿੰਗ ਕੀਤੀ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਕੇਦਾਰਨਾਥ ਦੇ ਇਤਹਾਸ ਵਿਚ ਪਹਿਲੀ ਵਾਰ ਰਾਤ ਨੂੰ ਸੁਰੱਖਿਆ ਕਰਮਚਾਰੀਆਂ ਦਾ ਸਖ਼ਤ ਪਹਿਰਾ ਰਹੇਗਾ। ਐਸਪੀਜੀ ਦੇ ਕਰੀਬ 80 ਮੈਂਬਰ ਕੇਦਾਰਨਾਥ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਤੈਨਾਤ ਰਹਿਣਗੇ।Narender Modi In Kedarnath TempleNarender Modi In Kedarnath Temple

ਦੱਸਿਆ ਗਿਆ ਹੈ ਕਿ ਇਸ ਦੇ ਨਾਲ ਹੀ ਪੁਲਿਸ ਦੇ 600 ਤੋਂ ਜਿਆਦਾ ਅਧਿਕਾਰੀ ਅਤੇ ਜਵਾਨ ਵੀ ਸੁਰੱਖਿਆ ਵਿਵਸਥਾ ਵਿਚ ਤੈਨਾਤ ਹਨ। ਮੰਦਿਰ ਦੀ ਇਮਾਰਤ ਤੋਂ ਲੈ ਕੇ, ਸੁਰੱਖਿਆ ਹਾਊਸ, ਗੁਫਾ,ਆਸਪਾਸ ਦੇ ਇਲਾਕਿਆਂ ਵਿਚ ਬਿਨਾਂ ਇਜਾਜ਼ਤ ਤੋਂ ਕੋਈ ਵੀ ਨਹੀਂ ਆ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੌਥੀ ਵਾਰ ਕੇਦਾਰਨਾਥ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਤਿੰਨ ਵਾਰ ਕੇਦਾਰਨਾਥ ਆ ਚੁੱਕੇ ਹਨ।Narender Modi In Kedarnath TempleNarender Modi In Kedarnath Temple

ਉਹ ਕੇਦਾਰਨਾਥ ਵਿਚ ਪ੍ਰਧਾਨ ਮੰਤਰੀ ਮੂੰਗ ਦੀ ਦਾਲ ਦੀ ਖਿਚੜੀ ਅਤੇ ਤਵੇ ਦੀ ਰੋਟੀ ਖਾਣਗੇ। ਪ੍ਧਾਨ ਮੰਤਰੀ ਦੇ ਕੇਦਾਰਨਾਥ ਪੁੱਜਣ ’ਤੇ ਗੜ੍ਹਵਾਲ ਮੰਡਲ ਵਿਕਾਸ ਨਿਗਮ ਵੀ ਉਨ੍ਹਾਂ ਨੂੰ ਖਾਣਾ ਖਵਾਉਣ ਦੀਆਂ ਤਿਆਰੀਆਂ ਵਿਚ ਜੁਟਿਆ ਹੋਇਆ ਹੈ। ਸੂਤਰਾਂ ਮੁਤਾਬਕ ਮੋਦੀ ਲਈ ਕੇਦਾਰਨਾਥ ਵਿਚ ਸਾਦਾ ਭੋਜਨ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਮਈ ਐਤਵਾਰ ਦੀ ਸਵੇਰੇ 9:30 ਵਜੇ ਬਦਰੀਨਾਥ ਪਹੁੰਚਣਗੇ ਅਤੇ ਭਗਵਾਨ ਦੀ ਪੂਜਾ ਕਰਨਗੇ। ਇਸ ਤੋਂ ਬਾਅਦ ਸਵਾ ਦਸ ਵਜੇ ਵਾਪਸ ਪਰਤ ਜਾਣਗੇ।Badrinath TempleBadrinath Temple

ਪ੍ਰਧਾਨ ਮੰਤਰੀ ਪਹਿਲੀ ਵਾਰ ਬਦਰੀਨਾਥ ਪਹੁੰਚਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀਦੇ ਬਦਰੀਨਾਥ ਦੌਰੇ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਲੈਂਡਿੰਗ ਲਈ ਬਦਰੀਨਾਥ ਸਥਿਤ ਰਾਜ ਸਰਕਾਰ ਦੇ ਹੈਲੀਪੈਡ ਅਤੇ ਮਾਣਾ ਸਥਿਤ ਫੌਜ ਦੇ ਹੈਲੀਪੈਡ ਦੀ ਜਾਂਚ ਕਰ ਲਈ ਗਈ ਹੈ। 

Location: India, Uttarakhand

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement