
ਦੋ ਮਹੀਨਿਆਂ ਵਿਚ ਹਜ਼ਾਰਾਂ ਮਾਮਲੇ ਦਰਜ
ਰਾਤੋਡੇਰੋ: ਦੱਖਣ ਪਾਕਿਸਤਾਨ ਦੇ ਲਾਰਕਾਨਾ ਵਿਚ ਐਚਆਈਵੀ ਏਡਜ਼ ਦਿਨੋਂ ਵਧ ਰਿਹਾ ਹੈ। ਉੱਥੇ ਦੀ ਰਹਿਮਾਨਾ ਬੀਬੀ ਦੇ ਦਸ ਦੇ ਬੇਟੇ ਅਲੀ ਰਜ਼ਾ ਨੂੰ ਇਕ ਦਿਨ ਬੁਖਾਰ ਹੋਇਆ ਤੇ ਉਸ ਨੂੰ ਅਪਣੇ ਬੇਟੇ ਦੀ ਸਿਹਤ ਠੀਕ ਨਾ ਲੱਗੀ। ਉਸ ਨੇ ਅਪਣੇ ਬੇਟੇ ਨੂੰ ਇਕ ਡਾਕਟਰ ਕੋਲ ਲੈ ਗਈ। ਡਾਕਟਰ ਨੇ ਰਜ਼ਾ ਨੂੰ ਦਵਾਈ ਦਿੱਤੀ ਤੇ ਡਾਕਟਰ ਨੇ ਕਿਹਾ ਕਿ ਉਸ ਨੂੰ ਕੁਝ ਨਹੀਂ ਹੋਇਆ।
HIV Aids
ਪਰ ਉਹ ਉਸ ਸਮੇਂ ਘਬਰਾ ਗਈ ਜਦੋਂ ਉਸ ਨੂੰ ਹਸਪਤਾਲ ਵਿਚ ਬੁਖਾਰ ਨਾਲ ਪੀੜਤ ਬੱਚਿਆਂ ਵਿਚ ਬਾਅਦ ਵਿਚ ਐਚਆਈਵੀ ਹੋਣ ਦਾ ਪਤਾ ਚਲਿਆ। ਉਹ ਅਪਣੇ ਪੁੱਤਰ ਨੂੰ ਹਸਪਤਾਲ ਵਿਚ ਲੈ ਗਈ ਜਿੱਥੇ ਚਿਕਿਤਸਾ ਦੀ ਜਾਂਚ ਦੀ ਪੁਸ਼ਟੀ ਹੋਈ ਕਿ ਲੜਕੇ ਨੂੰ ਐਚਆਈਵੀ ਪਾਜ਼ੀਟਿਵ ਹੈ। ਉਹ ਉਹਨਾਂ 500 ਲੋਕਾਂ ਵਿਚ ਸ਼ਾਮਲ ਹੈ ਜੋ ਐਚਆਈਵੀ ਪਾਜ਼ੀਟਿਵ ਪਾਏ ਗਏ ਹਨ। ਇਸ ਬਿਮਾਰੀ ਦਾ ਸ਼ਿਕਾਰ ਜ਼ਿਆਦਾਤਰ ਬੱਚੇ ਹੀ ਹੋਏ ਹਨ।
HIV Aids
ਰਹਿਮਾਨਾ ਬੀਬੀ ਨੇ ਦਸਿਆ ਕਿ ਉਹਨਾਂ ਨੇ ਸਾਰੇ ਪਰਵਾਰ ਦਾ ਟੈਸਟ ਕਰਵਾਇਆ ਹੈ, ਸਾਰੇ ਮੈਂਬਰ ਠੀਕ ਹਨ। ਸਿਰਫ ਉਸ ਦੇ ਪੁੱਤਰ ਨੂੰ ਹੀ ਐਚਆਈਵੀ ਦੀ ਬਿਮਾਰੀ ਹੈ। ਸਿੰਧ ਪ੍ਰਾਂਤ ਵਿਚ ਏਡਜ਼ ਨਿਰੰਤਰਣ ਪ੍ਰੋਗਰਾਮ ਦੇ ਮੁੱਖੀ ਸਿਕੰਦਰ ਮੇਮਨ ਨੇ ਦਸਿਆ ਕਿ ਅਧਿਕਾਰੀਆਂ ਨੇ ਲਰਕਾਨਾ ਦੇ 13800 ਲੋਕਾਂ ਦੀ ਜਾਂਚ ਕੀਤੀ ਹੈ ਅਤੇ ਉਸ ਵਿਚ 410 ਬੱਚੇ ਅਤੇ 100 ਬਾਲਗ ਸ਼ਾਮਲ ਹਨ।
ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਦੇਸ਼ ਵਿਚ ਐਚਆਈਵੀ ਦੇ 23000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਹਨ। ਪਾਕਿਸਤਾਨੀ ਸਿਹਤ ਅਧਿਕਾਰੀਆਂ ਨੇ ਦਸਿਆ ਕਿ ਵਰਤੀ ਹੋਈ ਸਰਿੰਜ ਕਾਰਨ ਐਚਆਈਵੀ ਸਾਰੇ ਦੇਸ਼ ਵਿਚ ਫੈਲ ਰਿਹਾ ਹੈ। ਅਧਿਕਾਰੀਆਂ ਨੇ ਦਸਿਆ ਕਿ ਅਜਿਹਾ ਲਗਦਾ ਹੈ ਕਿ ਸਥਾਨਕ ਲੋਕਾਂ ਨੂੰ ਅਪ੍ਰੈਲ ਮਹੀਨੇ ਵਿਚ ਐਚਆਈਵੀ ਏਡਜ਼ ਹੋਈ ਸੀ।