ਸਮਰਿਤੀ ਇਰਾਨੀ ਨੇ ਲੋਕਾਂ ਲਈ ਵੋਟਾਂ ਦੇ ਨਤੀਜਿਆਂ ਤੋਂ ਪਹਿਲਾਂ ਕੀਤਾ ਟਵੀਟ
Published : May 22, 2019, 4:14 pm IST
Updated : May 22, 2019, 4:14 pm IST
SHARE ARTICLE
Smriti Irani give message to people by twitter Lok Sabha Election-2019
Smriti Irani give message to people by twitter Lok Sabha Election-2019

ਸਮਰਿਤੀ ਨੇ ਟਵੀਟ ਕਰਕੇ ਲੋਕਾਂ ਦਾ ਕੀਤਾ ਧੰਨਵਾਦ

ਨਵੀਂ ਦਿੱਲੀ: ਮੋਦੀ ਸਰਕਾਰ ਦੀ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਅਪਣੇ ਟਵਿਟਰ ਅਕਾਉਂਟ ’ਤੇ ਕਈ ਟਵੀਟ ਕੀਤੇ ਜਿਸ ਵਿਚ ਉਹਨਾਂ ਨੇ ਨਾ ਸਿਰਫ ਜਨਤਾ ਦਾ ਧੰਨਵਾਦ ਕੀਤਾ ਬਲਕਿ ਵਿਰੋਧੀਆਂ ਦੁਆਰਾ ਪੀਐਮ ਮੋਦੀ ’ਤੇ ਜ਼ੁਬਾਨੀ ਹਮਲਾ ਕਰਨ ਦੀ ਨਿੰਦਾ ਵੀ ਕੀਤੀ।



 

ਫਿਲਹਾਲ ਸਮਰਿਤੀ ਇਰਾਨੀ ਨੇ ਅਪਣੇ ਸ਼ੁਰੂਆਤੀ ਟਵੀਟ ਵਿਚ ਇਹ ਵੀ ਕਿਹਾ ਸੀ ਕਿ 24 ਘੰਟੇ ਬਾਅਦ ਲੋਕ ਟੀਵੀ ਸਾਹਮਣੇ ਪੋਲ ਵੇਖਣ ਲਈ ਬੈਠਣਗੇ ਇਸ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ। ਸਮਰਿਤੀ ਇਰਾਨੀ ਨੇ ਟਵੀਟ ਕੀਤਾ ਕਿ ਸਿਰਫ 24 ਘੰਟੇ ਬਚੇ ਹਨ।



 

ਜਦੋਂ ਲੋਕ ਵੋਟਾਂ ਦੇ ਨਤੀਜੇ ਜਾਣਨ ਲਈ ਟੀਵੀ ਅੱਗੇ ਬੈਠੇ ਹੋਣਗੇ ਇਸ ਲਈ ਅੱਜ ਲੋਕਾਂ ਦਾ ਧੰਨਵਾਦ ਕਰਨ ਦਾ ਸਹੀ ਮੌਕਾ ਹੈ। ਉਹਨਾਂ ਨੇ ਅੱਗੇ ਇਕ ਟਵੀਟ ਕੀਤਾ ਕਿ ਅਸੀਂ ਸਾਰੇ ਸਖ਼ਤ ਮਿਹਨਤ ਨਾਲ ਸਮਾਜ ਸੇਵਾ ਕਰਨ ਲਈ ਆਏ ਹਾਂ। ਸਾਡਾ ਮਕਸਦ ਕੋਈ ਆਹੁਦਾ ਹਾਸਲ ਕਰਨਾ ਨਹੀਂ ਹੈ।



 

ਪਿਛਲੇ ਪੰਜ ਸਾਲਾਂ ਵਿਚ ਅਜਿਹਾ ਕੋਈ ਦਿਨ ਖਾਲੀ ਨਹੀਂ ਗਿਆ ਜਿਸ ਦਿਨ ਨਰਿੰਦਰ ਮੋਦੀ ਦੇ ਵਿਰੋਧੀਆਂ ਨੇ ਨਿਰਾਦਰ ਨਾ ਕੀਤਾ ਹੋਵੇ ਜਾਂ ਉਹਨਾਂ ਲਈ ਨਫ਼ਰਤ ਵਾਲੇ ਬਿਆਨ ਨਾ ਦਿੱਤੇ ਹੋਣ।



 

ਹਾਲਾਂਕਿ ਵਰਕਰਾਂ ਦੇ ਤੌਰ ’ਤੇ ਸਾਨੂੰ ਮਾਣ ਹੈ ਕਿ ਪੀਐਮ ਦੁਆਰਾ ਹਰ ਕੋਸ਼ਿਸ਼, ਹਰ ਪਹਿਲ ’ਤੇ ਰਾਸ਼ਟਰ ਦਾ ਹਰ ਨਾਗਰਿਕ ਉਹਨਾਂ ਦੇ ਨਾਲ ਖੜ੍ਹਾ ਰਿਹਾ।



 

ਸਮਰਿਤੀ ਇਰਾਨੀ ਨੇ ਇਹ ਵੀ ਲਿਖਿਆ ਕਿ ਭਾਰਤ ਦੇ ਟੁੱਕੜੇ ਹੋਣਗੇ ਦੇ ਨਾਅਰੇ ਲਗਾਉਣ ਵਾਲੇ ਬਾਗ਼ੀਆਂ ਵਿਰੁਧ ਲੋਕ ਮਜਬੂਤੀ ਨਾਲ ਖੜ੍ਹੇ ਹੋ ਗਏ ਹਨ। ਮੈਂ ਉਹਨਾਂ ਨਾਗਰਿਕਾਂ ਨੂੰ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਭਾਰਤ ਅਤੇ ਭਵਿੱਖ ਲਈ ਵਿਸ਼ਵਾਸ ਜਤਾਇਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement