
ਜਾਣੋ, ਕੀ ਹੈ ਪੂਰਾ ਮਾਮਲਾ
ਭੋਪਾਲ: ਕੇਂਦਰੀ ਮੰਤਰੀ ਸਮਰਿਤੀ ਇਰਾਨੀ ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਰਾਹੁਲ ਗਾਂਧੀ ’ਤੇ ਕੀਤਾ ਵਾਰ ਉਹਨਾਂ ’ਤੇ ਹੀ ਉਲਟਾ ਪੈ ਗਿਆ। ਸਮਰਿਤੀ ਇਰਾਨੀ ਨੇ ਲੋਕਾਂ ਨੂੰ ਪੁੱਛਿਆ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਉਹ ਕੀ ਉਹ ਪੂਰਾ ਹੋ ਗਿਆ। ਇਸ ਤੋਂ ਬਾਅਦ ਰੈਲੀ ਵਿਚ ਮੌਜੂਦ ਭੀੜ ਨੇ ਉੱਚੀ ਆਵਾਜ਼ ਵਿਚ ਕਿਹਾ ਹਾਂ ਹੋ ਗਿਆ।
Samriti Irani
ਇਸ ਵੀਡੀਉ ਨੂੰ ਮੱਧ ਪ੍ਰਦੇਸ਼ ਕਾਂਗਰਸ ਨੇ ਟਵਿਟਰ ਤੇ ਸ਼ੇਅਰ ਕੀਤਾ ਹੈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਜਦੋਂ ਲੋਕਾਂ ਨੇ ਸਮਰਿਤੀ ਇਰਾਨੀ ਦੇ ਸਵਾਲ ਦਾ ਜਵਾਬ ਦਿੱਤਾ ਤਾਂ ਸਮਰਿਤੀ ਇਰਾਨੀ ਨੇ ਥੋੜੀ ਦੇਰ ਲਈ ਭਾਸ਼ਣ ਰੋਕ ਦਿੱਤਾ। ਮੱਧ ਪ੍ਰਦੇਸ਼ ਕਾਂਗਰਸ ਨੇ ਟਵਿਟਰ ’ਤੇ ਵੀਡੀਉ ਸ਼ੇਅਰ ਕਰਕੇ ਲਿਖਿਆ ਕਿ ਸਮਰਿਤੀ ਇਰਾਨੀ ਨੂੰ ਕਰਾਰਾ ਜਵਾਬ ਮਿਲਿਆ ਹੈ। ਉਸ ਦੇ ਸਵਾਲ ’ਤੇ ਲੋਕਾਂ ਨੇ ਸਿੱਧਾ ਜਵਾਬ ਦਿੱਤਾ ਹੈ।
Rahul Gandhi
ਨਾਲ ਹੀ ਉਹਨਾਂ ਲਿਖਿਆ ਕਿ ਹੁਣ ਜਨਤਾ ਵੀ ਇਹਨਾਂ ਝੂਠੇ ਲੋਕਾਂ ਨੂੰ ਜਵਾਬ ਦੇਣ ਲੱਗ ਗਈ ਹੈ। ਹੁਣ ਤਾਂ ਝੂਠ ਨਾ ਬੋਲੋ। ਅਮੇਠੀ ਵਿਚ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਕਰਜ਼ਾ ਮੁਆਫ਼ ਕਰਨਗੇ। ਕਾਂਗਰਸ ਦੇ ਚੋਣ ਪ੍ਰਚਾਰ ਵਿਚ ਕਿਸਾਨਾਂ ਦੀ ਦੂਰਦਸ਼ਾ ਦਾ ਕਾਫੀ ਜ਼ਿਕਰ ਦੇਖਣ ਨੂੰ ਮਿਲ ਰਿਹਾ ਹੈ। ਪਾਰਟੀ ਨੇ ਕਿਸਾਨਾਂ ਲਈ ਵੱਖਰਾ ਬਜਟ ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ।
Voting
ਸਮਰਿਤੀ ਇਰਾਨੀ ਨੇ ਕਾਂਗਰਸ ਬਾਰੇ ਕਿਹਾ ਕਿ ਉਹਨਾਂ ਦੀ ਹਾਲਤ ਹੁਣ ਇੰਨੀ ਨਾਜ਼ੁਕ ਹੋ ਚੁੱਕੀ ਹੈ ਕਿ ਉਹਨਾਂ ਨੇ ਉਸ ਪਾਰਟੀ ਨਾਲ ਗਠਜੋੜ ਕੀਤਾ ਹੈ ਜਿਸ ਦਾ ਉਮੀਦਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੌਤ ਦੇ ਘਾਟ ਉਤਾਰਨ ਦੀ ਗਲ ਕਰ ਰਿਹਾ ਹੈ। ਕਾਂਗਰਸ ਦਿਨ ਵਿਚ ਸੁਪਨਾ ਦੇਖ ਰਹੀ ਹੈ ਕਿ ਉਹ ਪ੍ਰਧਾਨ ਮੰਤਰੀ ਦਾ ਆਹੁਦਾ ਹਾਸਲ ਕਰਨਗੇ। ਰਾਹੁਲ ਗਾਂਧੀ ਨੇ ਉਸ ਪਾਰਟੀ ਨਾਲ ਗਠਜੋੜ ਕੀਤਾ ਹੈ ਕਿ ਜੋ ਮੋਦੀ ਨੂੰ ਮਾਰਨ ਦੀ ਗੱਲ ਕਰਦੇ ਹਨ।
स्मृति ईरानी की हुई किरकिरी :
— MP Congress (@INCMP) May 8, 2019
स्मृति ईरानी ने मप्र के अशोकनगर में मंच से पूछा क्या किसानों का कर्जा माफ हुआ है ? तो सभा के बीच में किसानों ने चिल्ला कर बताया “हां हुआ है, हां हुआ है, हाँ हो गया है”।
—अब जनता भी इन झूठों को सीधे जवाब देने लगी है।
“अब तो झूठ फैलाने से बाज़ आओ” pic.twitter.com/N9g64K7xAC
ਕੀ ਰਾਹੁਲ ਦਾ ਇਹੀ ਪਿਆਰ ਹੈ ਜੋ ਮੋਦੀ ਪ੍ਰਤੀ ਦਿਖਾ ਰਹੇ ਹਨ। ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਨੇ ਦੇਖਿਆ ਹੈ ਕਿ ਰਾਹੁਲ ਗਾਂਧੀ ਨੇ ਦਿੱਲੀ ਦੇ ਇਕ ਵਿਸ਼ਵਵਿਦਿਆਲੇ ਵਿਚ ਜਾ ਕੇ ਉਹਨਾਂ ਲੋਕਾਂ ਦਾ ਸਮਰਥਨ ਕੀਤਾ ਜਿਹਨਾਂ ਨੇ ਨਾਅਰੇ ਲਾਏ ਸਨ ਕਿ ਭਾਰਤ ਤੇਰੇ ਟੁਕੜੇ ਹੋਣਗੇ।
ਸਮਰਿਤੀ ਇਰਾਨੀ ਨੇ ਕਿਹਾ ਕਿ ਇਹੀ ਨਹੀਂ ਕਾਂਗਰਸ ਦੇ ਆਗੂਆਂ ਨੇ ਦੇਸ਼ ਦੇ ਫ਼ੌਜ ਮੁੱਖੀ ਨੂੰ ਗੁੰਡਾ ਅਤੇ ਹਵਾਈ ਫ਼ੌਜ ਦੇ ਮੁੱਖੀ ਨੂੰ ਝੂਠਾ ਕਿਹਾ ਹੈ। ਮੋਦੀ ਨੇ ਕਈ ਯੋਜਨਾਵਾਂ ਨੂੰ ਚਾਲੂ ਕੀਤਾ ਹੈ। ਸਮਰਿਤੀ ਇਰਾਨੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀਆਂ ਔਰਤਾਂ ਨੂੰ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਉਹਨਾਂ ਨੇ ਉਜਵਲ ਯੋਜਨਾ ਤਹਿਤ ਗੈਸ ਕਨੈਕਸ਼ਨ ਅਤੇ ਕਰੋੜਾਂ ਜਵਾਨਾਂ ਨੂੰ ਮੁਦਰਾ ਯੋਜਨਾ ਦੀ ਸਹੂਲਤ ਦਿੱਤੀ ਹੈ।