
ਜਾਣੋ, ਕੀ ਹੈ ਪੂੂਰਾ ਮਾਮਲਾ
ਸਮਰਿਤੀ ਇਰਾਨੀ ਨੇ ਅਮੇਠੀ ਵਿਚ ਵੋਟਿੰਗ ਦੌਰਾਨ ਸਿੱਧਾ ਰਾਹੁਲ ਗਾਂਧੀ ਤੇ ਹੀ ਬੂਥ ਕੈਪਚਰਿੰਗ ਦਾ ਇਲਜ਼ਾਮ ਲਗਾ ਦਿੱਤਾ। ਉਸ ਨੇ ਟਵਿਟਰ ’ਤੇ ਵੀ ਵੀਡੀਉ ਸ਼ੇਅਰ ਕੀਤੀ ਹੈ। ਇਸ ਵੀਡੀਉ ਵਿਚ ਇਕ ਬਜ਼ੁਰਗ ਔਰਤ ਦਸ ਰਹੀ ਹੈ ਕਿ ਉਹ ਕਮਲ ਨੂੰ ਵੋਟ ਦੇਣਾ ਚਾਹੁੰਦੀ ਸੀ ਪਰ ਜ਼ਬਰਦਸਤੀ ਉਸ ਦੀ ਉਂਗਲ ਫੜ ਕੇ ਕਾਂਗਰਸ ਦੇ ਨਿਸ਼ਾਨ ’ਤੇ ਲਗਾ ਦਿੱਤੀ ਗਈ।
Rahul Gandhi
ਇਸ ਵੀਡੀਉ ਦੇ ਆਧਾਰ ’ਤੇ ਇਰਾਨੀ ਨੇ ਕਾਂਗਰਸ ਅਤੇ ਰਾਹੁਲ ’ਤੇ ਨਿਸ਼ਾਨਾ ਲਾਇਆ। ਉਸ ਨੇ ਅਪਣੇ ਟਵੀਟ ਵਿਚ ਚੋਣ ਕਮਿਸ਼ਨ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਸਮਰਿਤੀ ਇਰਾਨੀ ਦੀ ਇਸ ਵੀਡੀਉ ’ਤੇ ਕਾਰਵਾਈ ਕਰਦੇ ਹੋਏ ਕਿਹਾ ਕਿ ਇਹ ਅਰੋਪ ਬੇਬੁਨਿਆਦ ਹੈ। ਇਸ ਸ਼ਿਕਾਇਤ ਤੋਂ ਬਾਅਦ ਜਾਂਚ ਲਈ ਸੈਕਟਰ ਆਫਿਸਰ ਸੀਨੀਅਰ ਅਧਿਕਾਰੀ ਅਤੇ ਆਬਜ਼ਰਵਾਰ ਨੂੰ ਇਸ ਬੂਥ ’ਤੇ ਭੇਜਿਆ ਗਿਆ।
Smriti Irani
ਇੱਥੇ ਉਹਨਾਂ ਨੇ ਹਰ ਰਾਜਨੀਤੀ ਦਲ ਦੇ ਪੋਲਿੰਗ ਏਜੰਟ ਨਾਲ ਗਲ ਕੀਤੀ। ਪੋਲਿੰਗ ਬੂਥ ’ਤੇ ਵੀ ਸਾਰੇ ਚੋਣ ਅਧਿਕਾਰੀਆਂ ਨਾਲ ਗਲਬਾਤ ਕੀਤੀ ਗਈ। ਜਾਂਚ ਵਿਚ ਇਹ ਪਤਾ ਚਲਿਆ ਕਿ ਵੀਡੀਉ ਵਿਚ ਜੋ ਦਾਅਵਾ ਕੀਤਾ ਗਿਆ ਹੈ ਉਹ ਗ਼ਲਤ ਹੈ ਅਤੇ ਵੀਡੀਉ ਨਕਲੀ ਹੈ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ’ਤੇ ਇਕ ਹੋਰ ਨਕਲੀ ਵੀਡੀਉ ਦਾ ਇਲਜ਼ਾਮ ਲਗ ਰਿਹਾ ਹੈ।
Voting
ਸਮਰਿਤੀ ਇਰਾਨੀ ਨੇ ਅਮੇਠੀ ਦੇ ਇਕ ਹਸਤਪਾਲ ਵਿਚ ਮਰੀਜ਼ ਦੀ ਮੌਤ ਦੀ ਵੀਡੀਉ ਪੋਸਟ ਕੀਤੀ ਗਈ ਹੈ। ਇਸ ਵੀਡੀਉ ਵਿਚ ਇਕ ਵਿਅਕਤੀ ਇਹ ਕਹਿ ਰਿਹਾ ਹੈ ਕਿ ਉਹ ਇਕ ਬੀਮਾਰ ਰਿਸ਼ਤੇਦਾਰ ਨੂੰ ਲੈ ਕੇ ਅਮੇਠੀ ਦੇ ਸੰਜੇ ਗਾਂਧੀ ਹਸਤਪਾਲ ਗਿਆ ਜਿੱਥੇ ਉਸ ਦਾ ਇਲਾਜ ਨਹੀਂ ਕੀਤਾ ਗਿਆ।
ਉਸ ਨੇ ਦਸਿਆ ਕਿ ਉਸ ਨੂੰ ਕਿਹਾ ਗਿਆ ਹੈ ਕਿ ਇਹ ਕੋਈ ਯੋਗੀ ਮੋਦੀ ਦਾ ਹਸਤਪਾਲ ਨਹੀਂ ਹੈ। ਪਰ ਹੁਣ ਇਸ ਵੀਡੀਉ ਨੂੰ ਨਕਲੀ ਦਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਉਸ ਦਾ ਇਲਾਜ ਕੀਤਾ ਗਿਆ ਸੀ ਜਿਸ ਤੋਂ ਇਕ ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ।