
ਇੰਡੀਆਬੁਲਸ ਗਰੁੱਪ ਨੇ ਅਪਣੇ ਕਰੀਬ 2000 ਕਰਮਚਾਰੀਆਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ।
ਮੁੰਬਈ: ਇੰਡੀਆਬੁਲਸ ਗਰੁੱਪ ਨੇ ਅਪਣੇ ਕਰੀਬ 2000 ਕਰਮਚਾਰੀਆਂ ਨੂੰ ਅਸਤੀਫਾ ਦੇਣ ਲਈ ਕਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ #IndiabullsResign ਟ੍ਰੈਂਡ ਕਰ ਰਿਹਾ ਹੈ।
Photo
ਇਕ ਕਰਮਚਾਰੀ ਨੇ ਟਵੀਟ ਵੀ ਕੀਤਾ ਹੈ ਕਿ, ' ਮੌਜੂਦਾ ਮਹਾਂਮਾਰੀ ਦੀ ਸਥਿਤੀ ਜਾਣਨ ਤੋਂ ਬਾਅਦ ਵੀ ਇੰਡੀਆਬੁਲਜ਼ ਨੇ 2000 ਤੋਂ ਜ਼ਿਆਦਾ ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਅਸਤੀਫਾ ਦੇਣ ਲਈ ਕਿਹਾ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਸਾਡੀ ਤਨਖ਼ਾਹ ਵਿਚ ਕਟੌਤੀ ਕੀਤੀ। ਇਹਨਾਂ ਮੁਸ਼ਕਿਲ ਦਿਨਾਂ ਵਿਚ ਨਵੀਂ ਨੌਕਰੀ ਕਿਵੇਂ ਮਿਲੇਗੀ'।
Photo
ਕਿਹਾ ਜਾ ਰਿਹਾ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਵ੍ਹਟਸਐਪ ਕਾਲ ਜ਼ਰੀਏ ਅਸਤੀਫਾ ਦੇਣ ਲਈ ਕਿਹਾ ਗਿਆ ਹੈ, ਜਿੱਥੇ ਕਾਲ ਰਿਕਾਰਡ ਨਹੀਂ ਹੁੰਦੀ। ਇਕ ਹੋਰ ਟਵੀਟ ਵਿਚ ਲਿਖਿਆ ਗਿਆ ਹੈ ਕਿ, 'ਵਾਇਰਸ ਤੋਂ ਪਹਿਲਾਂ ਚਿੰਤਾ ਅਤੇ ਤਣਾਅ ਉਸ ਕਰਮਚਾਰੀ ਦੀ ਹੱਤਿਆ ਕਰ ਦੇਵੇਗਾ, ਜਿਸ ਨੂੰ ਵ੍ਹਟਸਐਪ ਕਾਲ ਜ਼ਰੀਏ, ਬਿਨਾਂ ਕਿਸੇ ਨੋਟਿਸ ਤੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ'।
Photo
ਇਕ ਹੋਰ ਟਵੀਟ ਵਿਚ ਲਿਖਿਆ ਗਿਆ ਹੈ ਕਿ ਇੰਡੀਆਬੁਲਜ਼ ਮਾਨਸਿਕ ਤੌਰ 'ਤੇ ਪਰੇਸ਼ਾਨ ਕਰ ਰਿਹਾ ਹੈ। ਕਿਸੇ ਵੀ ਉਚਿਤ ਨੋਟਿਸ ਬਿਨਾਂ ਕੰਪਨੀ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ, ਮੇਰੀ ਅਰਥਕ ਸਥਿਤੀ ਬਹੁਤ ਖ਼ਰਾਬ ਹੈ'। ਕਈ ਲੋਕ ਇੰਡੀਆਬੁਲਜ਼ ਦੀ ਇਹ ਕਹਿ ਕੇ ਅਲੋਚਨਾ ਕਰ ਰਹੇ ਹਨ ਕਿ ਇੰਡੀਆਬੁਜ਼ ਪੀਐਮ ਕੇਅਰਜ਼ ਵਿਚ ਦਾਨ ਕਰ ਸਕਦਾ ਹੈ ਪਰ ਤਨਖ਼ਾਹ ਨਹੀਂ ਦੇ ਸਕਦਾ।
Photo
ਅਮਰ ਠਾਕੁਰ ਨੇ ਟਵੀਟ ਕੀਤਾ, 'ਮੈਨੂੰ ਇਹ ਸਮਝ ਨਹੀਂ ਆ ਰਿਹਾ। ਇੰਡੀਆਬੁਲਜ਼ ਨੇ ਪੀਐਮ ਕੇਅਰਜ਼ ਵਿਚ 21 ਕਰੋੜ ਦਾ ਦਾਨ ਕੀਤਾ ਹੈ, ਪਰ ਕਰਮਚਾਰੀਆਂ ਨੂੰ ਬਿਨਾਂ ਕਿਸੇ ਨੋਟਿਸ ਕੱਢ ਦਿੱਤਾ। ਉਹਨਾਂ ਕੋਲ ਪੀਐਮ ਕੇਅਰਜ਼ ਵਿਚ ਦਾਨ ਕਰਨ ਲਈ ਪੈਸੇ ਹਨ ਪਰ ਕਰਮਚਾਰੀਆਂ ਲਈ ਨਹੀਂ। ਕੋਈ ਕੰਪਨੀ ਅਜਿਹਾ ਕਿਉਂ ਕਰ ਰਹੀ ਹੈ'।
Photo
ਅੰਤਰਾ ਮੁਖਰਜੀ ਨੇ ਟਵੀਟ ਵਿਚ ਲਿਖਿਆ, 'ਇੰਡੀਆਬੁਲਜ਼ ਨੇ ਪੀਐਮ ਕੋਵਿਡ ਫੰਡ ਵਿਚ 21 ਕਰੋੜ ਦਾ ਯੋਗਦਾਨ ਦਿੱਤਾ ਅਤੇ ਫਿਰ ਕਰਮਚਾਰੀਆਂ ਦੀ ਇਕ ਦਿਨ ਤਨਖਾਹ ਵਿਚੋਂ ਕੋਵਿਡ ਫੰਡ ਕੱਟਿਆ। ਕੰਪਨੀਆਂ ਦੀ ਤਨਖਾਹ ਵਿਚੋਂ 20-40ਫੀਸਦੀ ਕਟੌਤੀ ਕੀਤੀ ਤੇ ਹੁਣ ਕੰਪਨੀ ਅਸਤੀਫਾ ਦੇਣ ਲਈ ਕਹਿ ਰਹੀ ਹੈ'।
Photo
ਇਹਨਾਂ ਕਈ ਪੋਸਟਾਂ ਵਿਚ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਲੇਬਰ ਮੰਤਰੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਹ ਛਾਂਟੀ ਦੀ ਕਾਰਵਾਈ ਨਹੀਂ ਹੈ ਬਲਕਿ ਐਟਰੀਸ਼ਨ ਦਾ ਹਿੱਸਾ ਹੈ। ਇੰਡੀਆਬੁਲਜ਼ ਨੇ ਅਪਣੇ ਬਿਆਨ ਵਿਚ ਕਿਹਾ ਕਿ ਕੰਪਨੀ ਵਿਚ ਆਮ ਤੌਰ 'ਤੇ ਅਪ੍ਰੈਲ-ਮਈ ਦੌਰਾਨ 10 ਤੋਂ 15 ਫੀਸਦੀ ਕਰਮਚਾਰੀਆਂ ਦਾ ਐਟਰੀਸ਼ਨ ਦੇਖਣ ਨੂੰ ਮਿਲਦਾ ਹੈ।