
ਮੀਡੀਆ ਕੰਪਨੀ ਜ਼ੀ ਨਿਊਜ਼ ਦਾ ਨੋਇਡਾ ਸਥਿਤ ਦਫਤਰ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕਾ ਹੈ।
ਨਵੀਂ ਦਿੱਲੀ: ਮੀਡੀਆ ਕੰਪਨੀ ਜ਼ੀ ਨਿਊਜ਼ ਦਾ ਨੋਇਡਾ ਸਥਿਤ ਦਫਤਰ ਵੀ ਕੋਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕਾ ਹੈ। ਇੱਥੇ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪੂਰੀ ਬਿਲਡਿੰਗ ਨੂੰ ਖਾਲੀ ਕਰਾ ਦਿੱਤਾ ਗਿਆ ਹੈ।
Photo
ਕੰਪਨੀ ਵੱਲੋਂ ਜਾਰੀ ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਇਸ ਸਮੇਂ ਪੂਰਾ ਸੈਟਅਪ ਕੰਪਨੀ ਦੀ ਦੂਜੀ ਇਮਾਰਤ ਵਿਚ ਕੀਤਾ ਗਿਆ ਹੈ।
Photo
ਜ਼ੀ ਨਿਊਜ਼ ਵੱਲੋਂ ਦੱਸਿਆ ਗਿਆ ਕਿ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੰਪਨੀ ਦੇ ਇਕ ਕਰਮਚਾਰੀ ਦਾ ਕੋਰੋਨਾ ਟੈਸਟ ਪਾਜ਼ਟਿਵ ਆਇਆ ਸੀ, ਜਿਸ ਤੋਂ ਬਾਅਦ ਉੱਥੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਟੈਸਟਿੰਗ ਸ਼ੁਰੂ ਕੀਤੀ ਗਈ। ਇਸ ਟੈਸਟਿੰਗ ਤੋਂ ਬਾਅਦ 28 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਇਹਨਾਂ ਵਿਚ ਜ਼ਿਆਦਾਤਰ ਕਰਮਚਾਰੀਆਂ ਵਿਚ ਕੋਈ ਵੀ ਲ਼ੱਛਣ ਨਹੀਂ ਪਾਇਆ ਗਿਆ ਸੀ।
Photo ਕਿਸੇ ਨੂੰ ਵੀ ਕੋਈ ਸਿਹਤ ਸਬੰਧੀ ਸਮੱਸਿਆ ਨਹੀਂ ਸੀ। ਇਸ ਦੇ ਨਾਲ ਹੀ ਜ਼ੀ ਨਿਊਜ਼ ਨੇ ਅਪਣਾ ਸਟੂਡੀਓ ਅਤੇ ਪੂਰਾ ਨਿਊਜ਼ਰੂਮ ਸੀਲ ਕਰ ਦਿੱਤਾ। ਫਿਲਹਾਲ ਪੂਰੇ ਦਫਤਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।ਕੰਪਨੀ ਦਾ ਕਹਿਣਾ ਹੈ ਕਿ ਟੈਸਟਿੰਗ ਲਗਾਤਾਰ ਜਾਰੀ ਹੈ, ਬਾਕੀ ਕਰਮਚਾਰੀਆਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ।
Photo
ਭਾਰਤ ਵਿਚ ਲਗਾਤਾਰ ਕਰੋਨਾ ਵਾਇਰਸ ਦੇ ਅੰਕੜਿਆਂ ਵਿਚ ਇਜਾਫਾ ਹੋ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਦੇਸ਼ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1 ਲੱਖ 1 ਹਜ਼ਾਰ 139 ਹੋ ਗਈ ਹੈ ਅਤੇ 3,163 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
Photo
ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਇੱਥੇ 39,174 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ। ਇਸ ਨਾਲ ਹੀ ਹੁਣ ਦੇਸ਼ ਵਿਚ 58,802 ਐਕਟਿਵ ਕੇਸ ਹਨ।