ਭਾਰਤੀ ਕਾਰੋਬਾਰੀ ਨੇ ਦੁਬਈ ’ਚ ਜਿੱਤੀ 10 ਲੱਖ ਡਾਲਰ ਦੀ ਲਾਟਰੀ
Published : May 22, 2020, 10:28 am IST
Updated : May 22, 2020, 10:28 am IST
SHARE ARTICLE
File Photo
File Photo

ਭਾਰਤ ਦੇ 43 ਸਾਲਾ ਇਕ ਕਾਰੋਬਾਰੀ ਨੇ ਦੁਬਈ ਵਿਚ 10 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ।

ਦੁਬਈ, 21 ਮਈ : ਭਾਰਤ ਦੇ 43 ਸਾਲਾ ਇਕ ਕਾਰੋਬਾਰੀ ਨੇ ਦੁਬਈ ਵਿਚ 10 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਰਾਜਨ ਕੁਰੀਯਨ ਨੇ ‘ਡਿਊਟੀ ਫ੍ਰੀ ਡ੍ਰਾ’ ਵਿਚ ਇਹ ਰਕਮ ਜਿੱਤੀ ਹੈ। ਕੇਰਲ ਵਿਚ ਨਿਰਮਾਣ ਕਾਰੋਬਾਰ ਚਲਾਉਣ ਵਾਲੇ ਰਾਜਨ ਨੇ ਇਸ ਲਾਟਰੀ ਨੂੰ ਆਨਲਾਈਨ ਖਰੀਦਿਆ ਸੀ। ਖਲੀਜ਼ ਟਾਈਮਜ਼ ਅਖਬਾਰ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।

ਰਾਜਨ ਨੇ ਇਸ ਜਿੱਤ ਲਈ ਧਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੀ ਦੁਨੀਆਂ ਪ੍ਰਤੀਕੂਲ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਨੇ ਗਲਫ਼ ਨਿਊਜ਼ ਅਖ਼ਬਾਰ ਨੂੰ ਕੇਰਲ ਵਿਚ ਅਪਣੇ ਗ੍ਰਹਿਨਗਰ ਤੋਂ ਫੋਨ ਕਰ ਕੇ ਕਿਹਾ ਕਿ ਉਹ ਜਿੱਤੀ ਗਈ ਰਕਮ ਦਾ ਇਕ ਹਿੱਸਾ ਲੋੜਵੰਦਾਂ ਦੀ ਮਦਦ ਵਿਚ ਖ਼ਰਚ ਕਰਨਗੇ। ਇਸ ਦੇ ਇਲਾਵਾ ਕੁਝ ਰਾਸ਼ੀ ਅਪਣਾ ਕਾਰੋਬਾਰ ਵਧਾਉਣ ਵਿਚ ਲਗਾਉਣਗੇ।

ਬੁਧਵਾਰ ਨੂੰ ਕੱਢੇ ਗਏ ਲੱਕੀ ਡ੍ਰਾ ਵਿਚ ਇਕ ਭਾਰਤੀ ਪ੍ਰਵਾਸੀ ਸੈਯਦ ਅਬਦੁੱਲਾ ਨੇ ਬੀ.ਐੱਮ.ਡਬਲਿਊ. ਮੋਟਰਸਾਈਕਲ ਜਿੱਤੀ। ਸੈਯਦ ਅਬਦੁੱਲਾ (57) ਪਿਛਲੇ 30 ਸਾਲ ਤੋਂ ਦੁਬਈ ਵਿਚ ਰਹਿੰਦੇ ਹਨ। ਉਹ ਇਕ ਡਰਿੰਕ ਕੰਪਨੀ ਵਿਚ ਲੋਕ ਸੰਪਰਕ ਅਧਿਕਾਰੀ ਦੇ ਰੂਪ ਵਿਚ ਕੰਮ ਕਰਦੇ ਹਨ। ਉਨ੍ਹਾਂ ਨੇ ਵੀ ਆਨਲਾਈਨ ਟਿਕਟ ਖ੍ਰੀਦਿਆ ਸੀ।    (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement