ਖ਼ਬਰਾਂ |

ਤਾਜ਼ਾ |

ਅਨਾਜ ਹੀ ਕਾਫ਼ੀ ਨਹੀਂ, ਮਜ਼ਦੂਰਾਂ ਨੂੰ ਸਬਜ਼ੀ, ਤੇਲ ਖ਼ਰੀਦਣ, ਕਿਰਾਇਆ ਚੁਕਾਉਣ ਲਈ ਵੀ ਪੈਸੇ ਦਿਉ : ਰਾਜਨ
Published : May 22, 2020, 2:45 am IST
Updated : May 22, 2020, 2:45 am IST
SHARE ARTICLE
File Photo
File Photo

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਅਰਥਚਾਰੇ ਨੂੰ ਸੰਭਾਲਣ ਲਈ 20.9 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ

ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਅਰਥਚਾਰੇ ਨੂੰ ਸੰਭਾਲਣ ਲਈ 20.9 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਨਾਕਾਫ਼ੀ ਦਸਿਆ ਹੈ। ਰਾਜਨ ਨੇ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਪੈਕੇਜ ਤਹਿਤ ਮੁਫ਼ਤ ਅਨਾਜ ਦਿਤਾ ਗਿਆ ਹੈ, ਪਰ ਤਾਲਾਬੰਦੀ ਕਰ ਕੇ ਉਹ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਨੂੰ ਦੁੱਧ, ਸਬਜ਼ੀ, ਤੇਲ ਖ਼ਰੀਦਣ ਅਤੇ ਕਿਰਾਇਆ ਚੁਕਾਉਣ ਲਈ ਪੈਸੇ ਦੀ ਜ਼ਰੂਰਤ ਹੈ।

Raghuram RajanRaghuram Rajan

ਰਾਜਨ ਨੇ ਇਕ ਇੰਟਰਵਿਊ 'ਚ ਕਿਹਾ ਕਿ ਦੁਨੀਆਂ ਦੀ ਸੱਭ ਤੋਂ ਵੱਡੀ ਡੈਮੋਕਰੇਸੀ ਆਰਥਕ ਹੰਗਾਮੀ ਸਥਿਤੀ ਨਾਲ ਜੂਝ ਰਹੀ ਹੈ। ਅਜਿਹੇ 'ਚ ਜੋ ਵੀ ਸਰੋਤ ਦਿਤੇ ਜਾਣਗੇ, ਉਹ ਨਾਕਾਫ਼ੀ ਹੀ ਹੋਣਗੇ। ਉਨ੍ਹਾਂ ਕਿਹਾ, ''ਇਹੀ ਕੁੱਝ ਭਾਰਤ ਦੇ ਮਾਮਲੇ 'ਚ ਵੀ ਹੈ। ਸਾਡਾ ਅਰਥਚਾਰਾ ਸੁਸਤ ਪੈ ਗਿਆ ਹੈ।

Economy Economy

ਵਿੱਤੀ ਘਾਟਾ ਵੱਧ ਰਿਹਾ ਹੈ। ਅਰਥਚਾਰੇ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਹੋਰ ਬਹੁਤ ਕੁੱਝ ਕਰਨ ਦੀ ਜ਼ਰੂਰਤ ਹੈ। ਸਾਨੂੰ ਹਰ ਕੋਸ਼ਿਸ਼ ਕਰਨੀ ਹੋਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਪੈਕੇਜ 'ਚ ਕੁੱਝ ਚੰਗੀਆਂ ਗੱਲਾਂ ਵੀ ਹਨ, ਪਰ ਸ਼ਾਇਦ ਸਾਨੂੰ ਜ਼ਿਆਦਾ ਕਰਨ ਦੀ ਜ਼ਰੂਰਤ ਹੈ।  
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement