
ਜੋ ਵਿਦਿਆਰਥੀ ਇਕ ਸਮੇਂ ਦੋ ਡਿਗਰੀ ਕੋਰਸ ਕਰਨਾ ਚਾਹੁੰਦੇ ਹਨ, ਉਹਨਾਂ ਲਈ ਖੁਸ਼ਖ਼ਬਰੀ ਹੈ।
ਨਵੀਂ ਦਿੱਲੀ: ਜੋ ਵਿਦਿਆਰਥੀ ਇਕ ਸਮੇਂ ਦੋ ਡਿਗਰੀ ਕੋਰਸ ਕਰਨਾ ਚਾਹੁੰਦੇ ਹਨ, ਉਹਨਾਂ ਲਈ ਖੁਸ਼ਖ਼ਬਰੀ ਹੈ। ਹੁਣ ਅਜਿਹਾ ਕਰਨਾ ਸੰਭਵ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਇਸ ਆਦੇਸ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
Photo
ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਦੋ ਡਿਗਰੀਆਂ ਨੂੰ ਵਿਦਿਆਰਥੀਆਂ ਨੂੰ ਵੱਖ-ਵੱਖ ਮਾਧਿਅਮਾਂ ਨਾਲ ਪੂਰਾ ਕਰਨਾ ਹੋਵੇਗਾ, ਜਿਸ ਵਿਚ ਇਕ ਰੇਗੂਲਰ ਮਾਧਿਅਮ ਅਤੇ ਦੂਜਾ ਡਿਸਟੈਂਸ ਐਜੂਕੇਸ਼ਨ ਮਾਧਿਅਮ ਦੇ ਜ਼ਰੀਏ ਕੀਤਾ ਜਾ ਸਕਦਾ ਹੈ।
Photo
ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਕਿਹਾ, 'ਹਾਲ ਹੀ ਵਿਚ ਕਮਿਸ਼ਨ ਦੀ ਬੈਠਕ ਵਿਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਵਿਚ ਭਾਰਤ ਵਿਚ ਵਿਦਿਆਰਥੀਆਂ ਨੂੰ ਇਕ ਸਮੇਂ ਦੋਹਰੀ ਡਿਗਰੀ ਪੂਰਾ ਕਰਨ ਦਾ ਰਸਤਾ ਖੁੱਲ੍ਹ ਗਿਆ ਹੈ'। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਇਕ ਹੀ ਸਮੇਂ ਵਿਚ ਦੋ ਡਿਗਰੀਆਂ ਇਕ ਸਮਾਨ ਫੈਕਲਟੀ ਜਾਂ ਵੱਖਰੀ ਫੈਕਲਟੀ ਵਿਚ ਕਰਨ ਦੀ ਸਹੂਲਤ ਹੋਵੇਗੀ।
Photo
ਰਜਨੀਸ਼ ਜੈਨ ਨੇ ਦੱਸਿਆ ਕਿ ਇਹਨਾਂ ਦੋ ਡਿਗਰੀਆਂ ਵਿਚੋਂ ਇਕ ਰੈਗੂਲਰ ਤਰੀਕੇ ਨਾਲ ਅਤੇ ਦੂਜੀ ਡਿਸਟੈਂਸ ਐਜੂਕੇਸ਼ਨ ਮਾਧਿਅਮ ਜ਼ਰੀਏ ਪੂਰੀ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਇਸ ਸਬੰਧ ਵਿਚ ਅਧਿਕਾਰਤ ਨੋਟੀਫਿਕੇਸ਼ਨ ਜਲਦੀ ਜਾਰੀ ਕਰ ਦਿੱਤਾ ਜਾਵੇਗਾ।
Photo
ਜ਼ਿਕਰਯੋਗ ਹੈ ਕਿ ਹੈ ਕਿ ਯੂਜੀਸੀ ਨੇ ਪਿਛਲੇ ਸਾਲ ਉਪ-ਰਾਸ਼ਟਰਪਤੀ ਭੂਸ਼ਣ ਪਟਵਾਰਧਨ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਇਕ ਯੂਨੀਵਰਸਿਟੀ ਜਾਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਰਿਮੋਟ, ਆਨਲਾਈਨ ਮਾਧਿਅਮ ਤੋਂ ਇਕੋ ਸਮੇਂ ਦੋ ਡਿਗਰੀ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਸਕੇ।