ਸਰਕਾਰ ਦੇ ਰਾਹਤ ਪੈਕੇਜ ’ਚ ਸਿਹਤ ਖੇਤਰ ਦੀਆਂ ਜ਼ਰੂਰਤਾਂ ਦਾ ਨਹੀਂ ਰਖਿਆ ਗਿਆ ਧਿਆਨ : ਫਿਚ
Published : May 22, 2020, 10:33 am IST
Updated : May 22, 2020, 10:34 am IST
SHARE ARTICLE
File Photo
File Photo

ਰੇਟਿੰਗ ਏਜੰਸੀ ਫਿਚ ਸਲਿਉਸ਼ਨਜ਼ ਮੁਤਾਬਕ ਸਰਕਾਰ ਦੇ ਤਾਜ਼ਾ ਰਾਹਤ ਪੈਕੇਜ ਵਿਚ ਸਿਹਤ ਖੇਤਰ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਨਹੀਂ

ਨਵੀਂ ਦਿੱਲੀ, 21 ਮਈ : ਰੇਟਿੰਗ ਏਜੰਸੀ ਫਿਚ ਸਲਿਉਸ਼ਨਜ਼ ਮੁਤਾਬਕ ਸਰਕਾਰ ਦੇ ਤਾਜ਼ਾ ਰਾਹਤ ਪੈਕੇਜ ਵਿਚ ਸਿਹਤ ਖੇਤਰ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਨਹੀਂ ਰਖਿਆ ਗਿਆ ਹੈ। ਕੋਵਿਡ-19 ਮਹਾਂਮਾਰੀ ਦੇ ਚੱਲਦੇ ਇਸ ਖੇਤਰ ’ਤੇ ਬਹੁਤ ਦਬਾਅ ਹੈ। ਇਸ ਬਾਰੇ ਵਿਚ ਫਿਚ ਸਮੂਹ ਇਕਾਈ ਫਿਚ ਸਲਿਉਸ਼ਨਜ਼ ਕੰਟਰੀ ਰਿਸਕ ਐਂਡ ਇੰਡਸਟਰੀ ਰਿਸਰਚ ਨੇ ਇਕ ਰੀਪੋਰਟ ਜਾਰੀ ਕੀਤੀ ਹੈ। ਰੀਪੋਰਟ ਮੁਤਾਬਕ ਵਿੱਤ ਮੰਤਰਾਲਾ ਨੇ 11 ਮਾਰਚ ਨੂੰ ਸਿਹਤ ਖੇਤਰ ਲਈ ਅਲਾਟਮੈਂਟ ਨੂੰ ਜੀ.ਡੀ.ਪੀ. ਦੇ ਮੁਕਾਬਲੇ 0.008 ਫ਼ੀ ਸਦੀ ਵਧਾਉਣ ਦਾ ਐਲਾਨ ਕੀਤਾ ਸੀ, ਤਾਂ ਕਿ ਸਿਹਤ ਖੇਤਰ ’ਤੇ ਖ਼ਰਚ ਨੂੰ ਵਧਾਇਆ ਜਾ ਸਕੇ।

File photoFile photo

ਰੀਪੋਰਟ ਮੁਤਾਬਕ ਇਹ ਕੋਈ ਨਵਾਂ ਬਜਟ ਅਲਾਟਮੈਂਟ ਨਹੀਂ ਹੈ, ਸਗੋਂ ਮੌਜੂਦਾ ਖ਼ਰਚ ਨੂੰ ਹੀ ਇੱਧਰ-ਉੱਧਰ ਕਰਨਾ ਹੈ ਅਤੇ ਸਰਕਾਰ ਦਾ ਰਾਹਤ ਪੈਕੇਜ ਸਿਹਤ ਖੇਤਰ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਵਿਚ ਸਮਰਥ ਨਹੀਂ ਹੈ। ਕੋਵਿਡ-19 ਮਹਾਮਾਰੀ ਵਰਗੇ ਸੰਕਟ ਕਾਰਨ ਦੇਸ਼ ਵਿਚ ਸਿਹਤ ਖੇਤਰ ਵਿਚ ਨਿਵੇਸ਼ ਵਧਾਉਣ ਦੀ ਜ਼ਰੂਰਤ ਨੂੰ ਬੱਲ ਮਿਲਿਆ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲਗਾਤਾਰ ਸਿਹਤ ਖਰਚ ਨੂੰ ਘੱਟ ਰੱਖਣ ਅਤੇ ਸਿਹਤ ਬੁਨਿਆਦੀ ਢਾਂਚੇ ’ਤੇ ਨਿਵੇਸ਼ ਨਾ ਕਰਨ ਕਾਰਨ ਜੇਕਰ ਕੋਰੋਨਾ ਵਾਇਰਸ ਨੂੰ ਸਹੀ ਤਰੀਕੇ ਨਾਲ ਸੀਮਿਤ ਨਹੀਂ ਕੀਤਾ ਗਿਆ ਤਾਂ ਦੇਸ਼ ਵਿਚ ਵਾਇਰਸ ਦਾ ਕਹਿਰ ਹੋਰ ਡੂੰਘਾ ਹੋਵੇਗਾ।    (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement