
ਇਹ ਬਲੈਕ ਫੰਗਸ ਜਿੰਨਾ ਖਤਰਨਾਕ ਨਹੀਂ ਹੈ।
ਨਵੀਂ ਦਿੱਲੀ - ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਇਸ ਦੇ ਵਿਚਕਾਰ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਸਾਹਮਣਏ ਆ ਰਹੀਆਂ ਹਨ ਜਿਸ ਤੋਂ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਹੈ ਅਤੇ ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ। ਕੋਰੋਨਾ ਦੇ ਦੌਰ ਦੇ ਚਲਦਿਆਂ ਬਲੈਕ ਫੰਗਸ ਦੇ ਕੇਸ ਵੀ ਦੇਖਣ ਨੂੰ ਮਿਲੇ ਤੇ ਹੁਣ ਦੇਸ਼ ਵਿਚ ਇਕ ਹੋਰ ਬਿਮਾਰੀ ਸਾਹਮਣੇ ਆਈ ਹੈ।
Black Fungus, white fungus
ਇਹ ਬਿਮਾਰੀ ਮੁੱਖ ਤੌਰ ਤੇ ਇਮਿਊਨੋਕਾੱਮਪ੍ਰਾਈਮਡ ਕੋਵਿਡ -19 ਮਰੀਜ਼ਾਂ ਨੂੰ ਪ੍ਰਭਾਵਤ ਕਰ ਰਹੀ ਹੈ। ਇਹ ਇੱਕ ਵੱਖਰੇ ਤਰੀਕੇ ਦਾ ਫੰਗਸ ਹੈ ਜਿਸ ਨੂੰ ਵ੍ਹਾਈਟ ਫੰਗਸ ਕਿਹਾ ਜਾਂਦਾ ਹੈ। ਇਸ ਨੇ ਆਉਂਦੇ ਹੀ ਦੇਸ਼ ਵਿਚ ਹਲਚਲ ਮਚਾ ਦਿੱਤੀ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਹ ਬਲੈਕ ਫੰਗਸ ਜਿੰਨਾ ਖਤਰਨਾਕ ਨਹੀਂ ਹੈ। ਇਸ ਦੀ ਸਹੀ ਸਮੇਂ 'ਤੇ ਪਛਾਣ ਕਰ ਕੇ ਡਾਕਟਰ ਕੋਲ ਜਾਓ, ਇਸ ਦਾ ਇਲਾਜ ਵੀ ਬਹੁਤ ਜ਼ਰੂਰੀ ਹੈ।
Corona Virus
ਇਸ ਦਾ ਇਲਾਜ ਇਕ ਡੇਢ ਮਹੀਨੇ ਤੱਕ ਜਾਰੀ ਰਹਿ ਸਕਦਾ ਹੈ। ਸੁਰੇਸ਼ ਕੁਮਾਰ, ਇਕ ਡਾਕਟਰ ਜੋ ਐਲਐਨਜੇਪੀ ਵਿਚ ਕੰਮ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਵ੍ਹਾਈਟ ਫੰਗਸ ਬਲੈਕ ਫੰਗਸ ਜਿੰਨਾ ਖ਼ਤਰਨਾਕ ਨਹੀਂ ਹੈ। ਇਲਾਜ 1-1.5 ਮਹੀਨਿਆਂ ਤਕ ਜਾਰੀ ਰਹਿ ਸਕਦਾ ਹੈ, ਇਸ ਲਈ ਜਦੋਂ ਹੀ ਇਸ ਦੇ ਲੱਛਣ ਮਹਿਸੂਸ ਹੋਣ ਤੁਰੰਤ ਡਾਕਟਰ ਕੋਲ ਜਾਓ। ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾਂ #COVID19 ਦੇ ਇਲਾਜ ਲਈ ਸਟੇਅਰਾਇਡ ਨਾ ਲਈ ਜਾਵੇ।
White Fungus
ਡਾਕਟਰਾਂ ਦਾ ਕਹਿਣਾ ਹੈ, "ਇਹ ਫੰਗਸ ਤੰਗ ਅਤੇ ਨਮੀ ਵਾਲੀਆਂ ਥਾਵਾਂ 'ਤੇ ਵਧਦਾ ਹੈ, ਇਸ ਲਈ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਯਕੀਨੀ ਬਣਾਓ। ਕਈ ਦਿਨਾਂ ਤੋਂ ਫਰਿੱਜ ਵਿਚ ਸਟੋਰ ਕੀਤੀਆਂ ਖਾਣ ਵਾਲੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਤਾਜ਼ੇ ਫਲ ਖਾਓ, ਘਰ ਵਿਚ ਧੁੱਪ ਆਉਣ ਦਿਓ ਤੇ ਆਪਣੇ ਮਾਸਕ ਨੂੰ ਰੋਜ਼ਾਨਾ ਧੋਵੋ।
ਦੱਸ ਦੇਈਏ ਕਿ ਵ੍ਹਾਈਟ ਫੰਗਸ ਦੀ ਪਹਿਲੀ ਰਿਪੋਰਟ ਬਿਹਾਰ ਦੇ ਪਟਨਾ ਤੋਂ ਆਈ ਹੈ। ਹਾਲਾਂਕਿ, ਸਰਕਾਰ ਦੁਆਰਾ ਚੱਲ ਰਹੇ ਪਟਨਾ ਮੈਡੀਕਲ ਕਾਲਜ ਅਤੇ ਹਸਪਤਾਲ (ਪੀਐਮਸੀਐਚ) ਨੇ ਇਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ।
ਬਲੈਕ ਫੰਗਸ ਦੇ ਕਾਰਨ
- ਇਮਿਊਨ ਸਿਸਟਮ ਕਮਜ਼ੋਰ
- ਬੇਕਾਬੂ ਸ਼ੂਗਰ
- ਸਟੇਅਰਾਈਡ ਦੀ ਵਰਤੋਂ
- ਰੋਗੀ ਨੂੰ ਦਿੱਤੇ ਗਏ ਆਕਸੀਜਨ ਸਪੋਰਟ ਦਾ ਗੰਦਾ ਹੋਣਾ
Black Fungus
ਬਲੈਕ ਫੰਗਸ ਦੇ ਲੱਛਣ
ਅੱਖਾਂ ਲਾਲ ਹੋਣਾ
ਅੱਖਾਂ ਵਿਚ ਦਰਦ
ਨੱਕ ’ਚੋਂ ਖੂਨ ਆਉਣਾ
ਨੱਕ ਬੰਦ ਹੋਣਾ
ਸਿਰ ਦਰਦ
ਅੱਖਾਂ ਦੇ ਆਸ-ਪਾਸ ਸੋਜ
ਮੂੰਹ ਸੁੰਨ ਹੋ ਜਾਣਾ
ਮੂੰਹ ਖੋਲ੍ਹਣ ਵਿਚ ਪਰੇਸ਼ਾਨੀ ਆਉਣਾ
Black Fungus, white fungus
ਵ੍ਹਾਈਟ ਫੰਗਸ ਦੇ ਲੱਛਣ
ਫੇਫੜਿਆਂ ਦੇ ਇਹ ਫੰਗਸ ਇੰਨਫੈਕਸ਼ਨ ਵਿਚ ਕੋਵਿਡ -19 ਵਰਗੇ ਲੱਛਣ ਹੀ ਨਜ਼ਰ ਆਉਂਦੇ ਹਨ। ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਉਹ ਮਰੀਜ਼ ਜਿਹਨਾਂ ਨੂੰ ਕੋਵਿਡ ਦੇ ਠੀਕ ਹੋਣ ਦੇ ਬਾਵਜੂਦ ਵੀ ਖੰਘ ਹੈ, ਉਹ ਡਾਕਟਰ ਦੀ ਸਲਾਹ ਲੈ ਕੇ ਸਪਟਮ ਕਲਚਰ ਕਰਵਾ ਸਕਦੇ ਹਨ।
ਵ੍ਹਾਈਟ ਫੰਗਸ ਦੇ ਕਾਰਨ
ਬਲੈਕ ਫੰਗਸ ਦੀ ਤਰ੍ਹਾਂ ਵ੍ਹਾਈਟ ਫੰਗਸ ਦੇ ਕਾਰਨ ਵੀ ਮੂੰਹ ਖੋਲ੍ਹਣ ਵਿਚ ਪਰੇਸ਼ਾਨੀ ਆਉਣਾ, - ਇਮਿਊਨ ਸਿਸਟਮ ਕਮਜ਼ੋਰ ਹੈ।