ਧਾਰਮਿਕ ਸਥਾਨ 'ਤੇ ਜਾ ਰਹੇ ਪ੍ਰਵਾਰ ਨਾਲ ਵਾਪਰਿਆ ਸੜਕ ਹਾਦਸਾ, 5 ਜੀਆਂ ਦੀ ਹੋਈ ਮੌਤ

By : GAGANDEEP

Published : May 22, 2023, 8:39 pm IST
Updated : May 22, 2023, 8:39 pm IST
SHARE ARTICLE
photo
photo

ਕਾਰ ਦਾ ਟਾਇਰ ਫਟਣ ਕਾਰਨ ਵਾਪਰਿਆ ਹਾਦਸਾ

 

ਦੇਵਰੀਆ: ਉੱਤਰ ਪ੍ਰਦੇਸ਼ ਦੇ ਦੇਵਰੀਆ 'ਚ ਵੱਡਾ ਹਾਦਸਾ ਵਾਪਰ ਗਿਆ। ਇਥੇ ਇੱਕ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਵਿਚ ਡਰਾਈਵਰ ਸਮੇਤ ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਜਦਕਿ 2 ਲੋਕ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਗਏ ਅਤੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ।

ਮ੍ਰਿਤਕ ਰੁਦਰਪੁਰ ਦੇ ਰਹਿਣ ਵਾਲੇ ਸਨ। ਉਹ ਪੂਜਾ ਲਈ ਬਿਹਾਰ ਦੇ ਮੇਰਵਾ ਜਾ ਰਹੇ ਸਨ। ਮਰਨ ਵਾਲਿਆਂ ਵਿਚ 4 ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਇਹ ਹਾਦਸਾ ਮਝੌਲੀਰਾਜ-ਮੇਰਵਾ ਰੋਡ 'ਤੇ ਪਿੰਡ ਬਹਿਯਾਰੀ ਬਘੇਲ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਕਸਬਾ ਰੁਦਰਪੁਰ ਦੇ ਭਰ ਟੋਲਾ ਵਾਰਡ ਵਾਸੀ ਐਡਵੋਕੇਟ ਆਨੰਦ ਪ੍ਰਕਾਸ਼ ਮਿਸ਼ਰਾ ਦਾ ਪਰਿਵਾਰ ਬਿਹਾਰ ਦੇ ਹਰੀਰਾਮ ਬ੍ਰਹਮਾ ਅਸਥਾਨ 'ਚ ਪੂਜਾ ਕਰਨ ਜਾ ਰਿਹਾ ਸੀ ਤਾਂ ਪਿੰਡ ਬਹਿਯਾਰੀ ਬਘੇਲ ਨੇੜੇ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ ਤੇ ਕਾਰ ਬੇਕਾਊ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ।

ਹਾਦਸੇ 'ਚ ਵਕੀਲ ਦੀ ਪਤਨੀ ਸਮੇਤ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ। ਹਾਦਸਾ ਇੰਨਾ ਤੇਜ਼ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤੀਆਂ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM

'Raid 'ਚ Bikram Majithia ਦੀਆਂ ਕਈ ਬੇਨਾਮੀ ਜਾਇਦਾਦਾਂ ਮਿਲੀਆਂ' Advocate ਵੱਲੋਂ ਵੱਡੇ ਖ਼ੁਲਾਸੇ | Akali Dal

17 Jul 2025 5:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM
Advertisement