Nagpur Murder News : ਮਹਾਰਾਸ਼ਟਰ ’ਚ ਮਾਂ ਨੇ ਕੀਤਾ 3 ਸਾਲਾ ਧੀ ਦਾ ਕਤਲ 

By : BALJINDERK

Published : May 22, 2024, 3:48 pm IST
Updated : May 22, 2024, 3:48 pm IST
SHARE ARTICLE
 3-year-old daughter killed
3-year-old daughter killed

Nagpur murder News : ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ ਬੱਚੀ ਦਾ ਗਲਾ ਘੁਟ ਦਿੱਤਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ 

Nagpur Murder News : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਇਕ ਔਰਤ ਨੇ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ ਆਪਣੀ 3 ਸਾਲ ਦੀ ਧੀ ਦਾ ਕਤਲ ਕਰ ਦਿੱਤਾ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਪਹਿਲਾਂ ਲਾਸ਼ ਨੂੰ ਲੈ ਕੇ ਕਰੀਬ 4 ਕਿਲੋਮੀਟਰ ਤੱਕ ਸੜਕਾਂ 'ਤੇ ਘੁੰਮਦੀ ਰਹੀ । ਪੁਲਿਸ ਨੇ ਆਰੋਪੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਐਮਆਈਡੀਸੀ ਥਾਣਾ ਖੇਤਰ ਵਿਚ ਵਾਪਰੀ। ਮੁਲਜ਼ਮ ਟਵਿੰਕਲ ਰਾਉਤ (23) ਅਤੇ ਉਸ ਦਾ ਪਤੀ ਰਾਮ ਲਕਸ਼ਮਣ ਰਾਉਤ (24) ਚਾਰ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ’ਚ ਨਾਗਪੁਰ ਆਏ ਸਨ। ਪੁਲਿਸ ਨੇ ਦੱਸਿਆ ਕਿ ਉਹ ਕਾਗਜ਼ੀ ਉਤਪਾਦਾਂ ਦੀ ਇੱਕ ਕੰਪਨੀ ’ਚ ਕੰਮ ਕਰਦੇ ਸਨ ਅਤੇ ਐਮਆਈਡੀਸੀ ਖੇਤਰ ’ਚ ਹਿੰਗਨਾ ਰੋਡ ਉੱਤੇ ਕੰਪਨੀ ਦੇ ਅਹਾਤੇ ’ਚ ਇੱਕ ਕਮਰੇ ਵਿਚ ਰਹਿੰਦੇ ਸਨ। ਉਨ੍ਹਾਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਸੀ।

ਇਹ ਵੀ ਪੜੋ:New Transport Rules : ਪਹਿਲੀ ਜੂਨ ਤੋਂ ਨਵੇਂ ਟਰਾਂਸਪੋਰਟ ਨਿਯਮ ਹੋਣਗੇ ਲਾਗੂ, ਜਾਣੋ ਕੀ ਹਨ ਨਿਯਮ

ਇਸ ਸਬੰਧੀ ਐੱਮ.ਆਈ.ਡੀ.ਸੀ. ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 4 ਵਜੇ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਤਕਰਾਰਬਾਜ਼ੀ ਦੌਰਾਨ ਉਨ੍ਹਾਂ ਦੀ ਬੱਚੀ ਰੋਣ ਲੱਗੀ। ਅਧਿਕਾਰੀ ਨੇ ਦੱਸਿਆ ਕਿ ਔਰਤ ਗੁੱਸੇ 'ਚ ਆ ਕੇ ਆਪਣੀ ਬੇਟੀ ਨੂੰ ਘਰੋਂ ਬਾਹਰ ਲੈ ਗਈ ਅਤੇ ਇਕ ਦਰੱਖਤ ਹੇਠਾਂ ਬੱਚੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ ਕਿ ਬਾਅਦ 'ਚ ਉਹ ਲਾਸ਼ ਨੂੰ ਲੈ ਕੇ ਕਰੀਬ 4 ਕਿਲੋਮੀਟਰ ਤੱਕ ਘੁੰਮਦੀ ਰਹੀ ਅਤੇ ਰਾਤ 8 ਵਜੇ ਦੇ ਕਰੀਬ ਉਸ ਨੇ ਪੁਲਿਸ ਦੀ ਗੱਡੀ ਦੇਖ ਕੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਸੂਚਨਾ ਦਿੱਤੀ।

ਇਹ ਵੀ ਪੜੋ:Amritsar News : ਅੰਮ੍ਰਿਤਸਰ ਦੀ ਫਰੂਟ ਮਾਰਕੀਟ ’ਚ ਤੇਜ਼ਧਾਰ ਹਥਿਆਰਾਂ ਨਾਲ ਦੁਕਾਨਦਾਰ ’ਤੇ ਹਮਲਾ 

ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਲੜਕੀ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਐਮਆਈਡੀਸੀ ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰ ਲਿਆ ਹੈ।
ਅੱਗੇ ਅਧਿਕਾਰੀ ਨੇ ਇਹ ਦੱਸਿਆ ਕਿ ਔਰਤ ਨੂੰ ਬਾਅਦ ’ਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 24 ਮਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

(For more news apart from mother killed her 3-year-old daughter in Maharashtra News in Punjabi, stay tuned to Rozana Spokesman)

Location: India, Maharashtra, Nagpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement