
ਨਾਰਕੋਟਿਕਸ ਐਂਡ ਬਿਊਰੋ ਆਫ ਬਾਰਡਰ ਨੇ ਛਾਪੇਮਾਰੀ ਕਰ ਕੇ 27 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰਗਜ਼ ਨੂੰ ਜ਼ਬਤ ਕੀਤਾ ਹੈ।
ਇੰਫਾਲ, ਨਾਰਕੋਟਿਕਸ ਐਂਡ ਬਿਊਰੋ ਆਫ ਬਾਰਡਰ ਨੇ ਛਾਪੇਮਾਰੀ ਕਰ ਕੇ 27 ਕਰੋੜ ਰੁਪਏ ਤੋਂ ਜ਼ਿਆਦਾ ਦੇ ਡਰਗਜ਼ ਨੂੰ ਜ਼ਬਤ ਕੀਤਾ ਹੈ। ਇਸ ਛਾਪੇਮਾਰੀ ਵਿਚ ਨਾਰਕੋਟਿਕਸ ਟੀਮ ਨੇ ਬੀਜੇਪੀ ਨੇਤਾ ਸਮੇਤ ਸੱਤ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ। ਟੀਮ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਚੰਦੇਲ ਜਿਲ੍ਹੇ ਲੁਟਖੋਸੀ ਜੌਂ ਵਿਚ ਨਿੱਜੀ ਜ਼ਿਲ੍ਹਾ ਪਰਿਸ਼ਦ ਦੇ ਪ੍ਰਧਾਨ ਨੂੰ ਗਿਰਫ਼ਤਾਰ ਕੀਤਾ ਹੈ। ਛਾਪੇਮਾਰੀ ਵਿਚ 4.5 ਕਿੱਲੋ ਹੇਰੋਇਨ, 28 ਕਿਲੋਗ੍ਰਾਮ ਵਰਲਡ ਇਜ਼ ਯੋਰਜ਼ ਟੈਬਲੇਟਸ ਅਤੇ 57.18 ਲੱਖ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।
BJP leaders Arrest with 27 crores drug traffickingਇਸ ਦੇ ਨਾਲ ਹੀ ਪੁਰਾਣੀ ਮੁਦਰਾ ਦੇ ਨੋਟ ਜੋ ਕਿ ਬੰਦ ਹੋ ਚੁੱਕੇ ਹਨ, ਦੀ ਬਰਾਮਦਗੀ ਵੀ ਕੀਤੀ ਗਈ ਹੈ। ਦੱਸ ਦਈਏ ਕਿ ਇਹ ਪੁਰਾਣੀ ਮੁਦਰਾ ਦੀ ਕੀਮਤ 95,000 ਰੁਪਏ ਹੈ। ਟੀਮ ਨੇ 21 ਰਾਉਂਡ ਵਾਲੀ ਇੱਕ 0.32 ਐਨਪੀਬੀ ਦੀ ਪਿਸਟਲ ਵੀ ਬਰਾਮਦ ਕੀਤੀ ਹੈ। ਦੱਸ ਦਈਏ ਕਿ ਇੱਕ ਐਸ ਬੀ ਬੀ ਐਲ ਰਾਇਫਲ, ਦੋ ਬੰਦੂਕ ਲਾਇਸੇਂਸ ਅਤੇ ਅੱਠ ਬੈੰਕਾਂ ਦੀਆਂ ਪਾਸਬੁਕ ਵੀ ਬਰਾਮਦ ਕੀਤੀਆਂ ਹਨ।
BJP leaders Arrest with 27 crores drug traffickingਦੱਸ ਦਈਏ ਕੇ ਗਿਰਫਤਾਰ ਕੀਤੇ ਗਏ ਹੋਰ ਸੱਤ ਲੋਕਾਂ ਦੀ ਪਛਾਣ ਹੋ ਚੁੱਕੀ ਹੈ। ਉਨ੍ਹਾਂ ਸੱਤ ਲੋਕਾਂ ਵਿਚ ਐਸਟਰ ਵੁੰਗੇਨੁਆਮ, ਮੁੰਗ ਜੌਂ ਅਰਿਕ, ਟੇਰੇਸਾ ਨਾਗਾਇਟ ਨੇਂਗਬੋਈ, ਲਾਰੇਂਸ ਜੌਂ, ਮਿਨਲਾਲ ਮੇਟ, ਸਿਓ ਜਾਮਥਾਂਗ ਮੇਟ ਅਤੇ ਮਾਉਂਟ ਜਮਖੋਹਾਓ, ਪਰਿਸ਼ਦ ਪ੍ਰਧਾਨ ਦੇ ਜਨ ਸੰਪਰਕ ਅਧਿਕਾਰੀ ਸ਼ਾਮਲ ਹਨ।
ਦੱਸਣਯੋਗ ਹੈ ਕੇ ਲੁਟਖੋਸੀ ਪਿਛਲੇ ਸਾਲ ਭਾਰਤੀ ਰਾਸ਼ਟਰੀ ਕਾਂਗਰਸ ਉਮੀਦਵਾਰ ਦੇ ਰੂਪ ਵਿਚ ਚੁਣੇ ਗਏ ਸਨ। ਉਸ ਤੋਂ ਬਾਅਦ ਇਹ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ।
BJP leaders Arrest with 27 crores drug traffickingਥਾਂਗਮਿਨਲੁਨ ਜੌਂ ਦੇ ਖੁਲਾਸੇ ਉੱਤੇ, ਉਹ ਪੁਲਿਸ ਟੀਮ ਨੂੰ ਲੈਂਗੋਲ ਗੇਮ ਪਿੰਡ ਵਿਚ ਆਪਣੇ ਘਰ ਲੈ ਗਏ। ਉੱਥੇ ਉਨ੍ਹਾਂ ਨੇ ਦੋ ਸੂਟਕੇਸ ਗ਼ੈਰਕਾਨੂੰਨੀ ਰੂਪ ਨਾਲ ਗ਼ੈਰਕਾਨੂੰਨੀ ਡਰਗਜ਼ ਦੇ ਨਾਲ ਪੈਕ ਕੀਤੇ ਸਨ। ਉੱਥੇ ਉਨ੍ਹਾਂ ਵੱਲੋਂ ਛੱਤ ਤੋਂ ਦੋ ਵੱਡੇ ਸੂਟਕੇਸ ਵੀ ਬਾਹਰ ਕੱਢੇ ਗਏ। ਇਹਨਾਂ ਸੂਟਕੇਸਾਂ ਵਿਚ ਸਾਬਣ ਦਾਨੀ ਵਿਚ ਪੈਕ ਕੀਤੀ ਗਈ ਭਾਰੀ ਮਾਤਰਾ ਵਿਚ ਹੇਰੋਇਨ ਰਖੀ ਗਈ ਸੀ। ਦੱਸ ਦਈਏ ਕਿ 'ਵਰਲਡ ਇਜ਼ ਯੋਰਸ ਏੰਫੇਟਾਮਾਇਨ' ਗੋਲੀਆਂ ਵੀ ਬਰਾਮਦ ਹੋਈਆਂ। ਇਸ ਸਾਰੇ ਗ਼ੈਰ ਕਾਨੂੰਨੀ ਸਮਾਨ ਦੀ ਕੀਮਤ 27 ਕਰੋੜ ਦੱਸੀ ਜਾ ਰਹੀ ਹੈ।