
ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਅਤੇ ਹਰਿਆਣਾ ਰਾਜ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ ਦੀ ਅਗਵਾਈ ਵਿਚ ......
ਬਹਾਦਰਗੜ੍ਹ : ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਅਤੇ ਹਰਿਆਣਾ ਰਾਜ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ ਦੀ ਅਗਵਾਈ ਵਿਚ ਬਣਾਈ ਟੀਮ ਵਲੋਂ ਸਾਂਝੇ ਤੌਰ 'ਤੇ ਬਹਾਦਰਗੜ੍ਹ ਘਨੌਰ ਰੋਡ 'ਤੇ ਸਥਿਤ ਵਾਦੀ ਹਸਪਤਾਲ ਵਿਚ ਅਲਟਰਾਸਾਊਂਡ ਕਰਵਾਉਣ ਲਈ ਪਹੁੰਚੀ ਫ਼ਰਜ਼ੀ ਔਰਤ ਤੋਂ ਉਪਰੰਤ ਮੌਕੇ 'ਤੇ ਛਾਪੇਮਾਰੀ ਕਰ ਕੇ ਇਕ ਭਰੂਣ, ਪੰਦਰਾਂ ਹਜ਼ਾਰ ਦੇ ਨੰਬਰੀ ਨੋਟ, ਅਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਮੁਤਾਬਕ ਸਿਹਤ ਵਿਭਾਗ ਦੇ ਉਪ ਅਧਿਕਾਰੀਆਂ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਰਿਆਣਾ ਰਾਜ ਦੇ ਜ਼ਿਲ੍ਹਾ ਕੈਥਲ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਪਟਿਆਲਾ ਦੇ ਬਹਾਦਰਗੜ੍ਹ ਕਸਬੇ ਵਿਚ ਵਾਦੀ ਹਸਪਤਾਲ ਵਿਚ ਲਿੰਗ ਦੀ ਜਾਂਚ ਕੀਤੀ ਜਾਂਦੀ ਹੈ, ਜਿਸ ਦੇ ਆਧਾਰ 'ਤੇ ਕੈਥਲ ਦੀ ਟੀਮ ਵਲੋਂ ਇਕ ਫ਼ਰਜ਼ੀ ਮਰੀਜ਼ ਔਰਤ ਨੂੰ 15000 ਰੁਪਏ ਦੀ ਨੰਬਰੀ ਨੋਟ ਸਣੇ ਅਲਟਰਾਸਾਊਂਡ ਕਰਵਾਉਣ ਲਈ ਉਕਤ ਸਿਹਤ ਕੇਂਦਰ ਵਿਚ ਭੇਜਿਆ।
ਇਸ ਦੌਰਾਨ ਹਰਿਆਣਾ ਰਾਜ ਤੋਂ ਆਈ ਟੀਮ ਨੇ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੂੰ ਉਕਤ ਕਾਰਵਾਈ ਸਬੰਧੀ ਫੌਰੀ ਤੌਰ 'ਤੇ ਸੂਚਿਤ ਕੀਤਾ ਜਿਸ ਦੇ ਦੋਨਾਂ ਜ਼ਿਲ਼੍ਹਾ ਕੈਥਲ ਅਤੇ ਪਟਿਆਲਾ ਰਾਜਾਂ ਦੀ ਟੀਮ ਜਿਸ ਵਿਚ ਟੀਮ ਮੈਂਬਰ ਕੈਥਲ ਤੋਂ ਡਿਪਟੀ ਸਿਵਲ ਸਰਜਨ ਡਾ. ਨੀਲਮ ਕੱਕੜ, ਸੀਨੀਅਰ ਮੈਡੀਕਲ ਅਫ਼ਸਰ ਗੁਲਾ ਡਾ. ਸੰਜੀਵ ਗੋਇਲ, ਡਾ. ਗੌਰਵ ਪੂਨੀਆ, ਰਾਜੇਸ਼ ਮੀਡੀਆ ਅਫ਼ਸਰ ਅਤੇ ਜ਼ਿਲ਼੍ਹਾ ਸਿਹਤ ਵਿਭਾਗਾਂ ਪਟਿਆਲਾ ਤੋਂ ਡਾ. ਸੁਖਮਿੰਦਰ ਸਿੰਘ ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ, ਸੀਨੀਅਰ ਸ਼੍ਰੇਣੀ ਅਫ਼ਸਰ ਡਾ. ਅੰਜਨਾ ਗੁਪਤਾ, ਸੀਨੀਅਰ ਮੈਡੀਕਲ ਅਫ਼ਸਰ ਕੌਲੀ
ਡਾ. ਕਿਰਨ ਵਰਮਾ, ਸ੍ਰੀ ਰਘੁਵੀਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਪÎਟਆਲਾ ਡਾ. ਮਲਹੋਤਰਾ ਨੇ ਦਸਿਆ ਕਿ ਲਿੰਗ ਦੀ ਜਾਂਚ ਕਰਨ ਅਤੇ ਇਸ ਦੀ ਆੜ ਵਿਚ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਸਗੋਂ ਉਨ੍ਹਾਂ ਵਿਰੁਧ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।