ਸਿੱਖ ਜਥੇਬੰਦੀਆਂ ਨੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੂੰ ਦਿਤਾ ਮੰਗ ਪੱਤਰ
Published : Jun 22, 2018, 12:41 am IST
Updated : Jun 22, 2018, 12:41 am IST
SHARE ARTICLE
Sikh Organizations Give Memorandum to Member of Minority Commission
Sikh Organizations Give Memorandum to Member of Minority Commission

ਅੱਜ ਕਰਨਾਲ ਵਿਚ ਆਏ ਸੈਟਰ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਸਿੱਖ ਸੰਗਤ ਨੂੰ ਮਿਲਣ ਲਈ ਡੇਰਾ ਕਾਰਸੇਵਾ .....

ਕਰਨਾਲ : ਅੱਜ ਕਰਨਾਲ ਵਿਚ ਆਏ ਸੈਟਰ ਸਰਕਾਰ ਦੇ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਮਨਜੀਤ ਸਿੰਘ ਰਾਏ ਸਿੱਖ ਸੰਗਤ ਨੂੰ ਮਿਲਣ ਲਈ ਡੇਰਾ ਕਾਰਸੇਵਾ ਵਿਖੇ ਪਹੁੰਚੇ, ਜਿਥੇ ਕਰਨਾਲ ਦੀ ਸਿੱਖ ਜਥੇਬੰਦੀਆਂ ਨੇ ਬਾਬਾ ਸੁਖਾਂ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿਚ ਇਕ ਮੰਗ ਪੱਤਰ ਦਿਤਾ ਗਿਆ, ਜਿਸ ਵਿਚ ਕਿਹਾ ਗਿਆ ਕਿ 10 ਜੂਨ ਨੂੰ ਬੈਰਾਗੀ ਸਮਾਜ ਵਲੋਂ ਪਾਣੀਪਤ ਵਿਚ ਜੋ ਸਮਾਗਮ ਕਰਵਾਇਆ ਗਿਆ ਸੀ, ਉਸ ਦੀ ਆੜ ਵਿਚ ਸਿੱਖ ਕੌਮ ਦੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾ ਬੈਰਾਗੀ ਕਹਿ ਕੇ ਧਰਮ ਪਰਿਵਤਨ ਦੀ ਕੋਝੀ ਚਾਲ ਚਲੀ ਗਈ

ਅਤੇ ਸਿੱਖ ਇਤਿਹਾਸ ਨਾਲ ਛੇੜ ਛਾੜ ਕਰ ਸਿੱਖ ਭਾਵਨਾਵਾਂ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਹਰਿਆਣਾ ਸਰਕਾਰ ਵਲੋਂ ਸਾਜ਼ਿਸ਼ ਦੇ ਤਹਿਤ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਦੇ ਰੂਪ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਬੰਦਾ ਬੈਰਾਗੀ ਦੇ ਨਾਮ 'ਤੇ ਸਵਾਗਤੀ ਗੇਟ, ਆਈ. ਟੀ.ਆਈ.ਕਮਿਊਨਟੀ ਹੈਲਥ ਕੇਂਦਰ ਬਣਾਉਣ ਦੀਆਂ ਘੋਸਨਾਵਾਂ ਦੇ ਨਾਲ ਅੰਬਾਲਾ ਤੋਂ ਵਾਇਆ ਜਗਾਦਰੀ ਤੋਂ ਕਿਲ੍ਹਾ ਲੋਹਗੜ੍ਹ ਨੂੰ ਜਾਂਦੀ ਸੜਕ ਦਾ ਨਾਮ ਵੀ ਬੰਦਾ ਬੈਰਾਗੀ ਮਾਰਗ ਕੀਤਾ ਜਾ ਰਿਹਾ ਹੈ, ਜਿਸ ਦਾ ਸਿੱਖ ਸੰਗਤ ਵਿਚ ਭਾਰੀ ਰੋਸ ਹੈ।

ਇਸ ਮੌਕੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਸਰਕਾਰ ਨੇ ਜੋ ਐਲਾਨ ਬੰਦਾ ਬੈਰਾਗੀ ਦੇ ਨਾਮ 'ਤੇ ਕੀਤੇ ਹਨ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ 'ਤੇ ਕੀਤਾ ਜਾਵੇ ਜੇ ਸਰਕਾਰ ਨੇ ਇਹ ਨਾ ਕੀਤਾ ਤਾਂ 28 ਜੂਨ ਨੂੰ ਸਰਕਾਰ ਵਿਰੁਧ ਸਿੱਖ ਜਥੇਬਦੀਆਂ ਵਲੋਂ ਰੋਸ ਮਾਰਚ ਕੀਤਾ ਜਾਏਗਾ। ਜਿਸ ਤੋਂ ਬਾਅਦ ਘੱਟ ਗਿਣਤੀ ਕਮਿਸ਼ਨ ਮੈਂਬਰ ਮਨਜੀਤ ਸਿੰਘ ਰਾਏ ਨੇ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿਤਾ ਕਿ ਇਸ ਮੁੱਦੇ 'ਤੇ ਉਹ ਅੱਜ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲ ਕਰ ਇਸ ਨੂੰ ਹੱਲ ਕਰਵਾਉਣ ਦਾ ਯਤਨ ਕਰਾਂਗੇ।

ਇਸ ਤੋਂ ਪਹਿਲਾ ਘੱਟ ਗਿਣਤੀ ਕਮਿਸ਼ਨ ਦੇ ਮੈਂਬਰਸ, ਮਨਜੀਤ ਸਿਘ ਨੂੰ ਬਾਬਾ ਸੁਖਾ ਸਿੰਘ ਕਾਰਸੇਵਾ ਵਾਲਿਆ ਵਲੋਂ ਸਿਰੋਪਾ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ ਗਿਆ, ਨਾਲ ਹੀ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਸਿਰੋਪਾ ਦਿਤਾ ਗਿਆ।  ਇਸ ਮੌਕੇ ਉਨ੍ਹਾਂ ਦੇ ਨਾਲ ਕਰਨਾਲ ਤੋਂ ਘੱਟ ਗਿਣਤੀ ਕਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਨੋਸ਼ਾਦਖਾਨ, ਬੀਜੇਪੀ ਦੇ ਦਰਸ਼ਨ ਸਿੰਘ ਸਹਿਗਲ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਆਨੰਦ, ਸਿੱਖ ਸੰਗਤ ਵਲੋਂ ਬਾਬਾ ਸੁਖਾਂ ਸਿੰਘ ਕਾਰਸੇਵਾ ਵਾਲੇ, ਇੰਦਰਪਾਲ ਸਿੰਘ ਸਕਤਰ ਗੁਰ ਪੁਰਵ ਪ੍ਰਬੰਧਕ ਕਮੇਟੀ, ਸ. ਪ੍ਰੀਤਪਾਲ ਸਿੰਘ ਪੰਨੂੰ ਆਦਿ ਹਾਜ਼ਰ ਸਨ।

ਨਿਫਾਂ ਪ੍ਰਧਾਨ,ਸ. ਬਲਕਾਰ ਸਿੰਘ ਪ੍ਰਧਾਨ ਗੁ. ਮੰਜੀ ਸਾਹਿਬ ,ਦਰਸ਼ਨ ਸਿੰਘ ਕਬੁਲਪੁਰ ਖੇੜਾ,ਸ. ਹਰਭਜਨ ਸਿੰਘ ਸਰਾਂ,ਸੁਰਿੰਦਰਪਾਲ ਸਿੰੰਘ ਰਾਮਗੜੀਆ,ਜਸਵਿੰਦਰ ਸਿੰਘ ਬਿਲਾ,ਗੁਰਸੇਵਕ ਸਿੰਘ,ਮਨਮੋਹਨ ਸਿੰਘ ਡਬਰੀ ਅਤੇ ਹੋਰ ਸਿੰਖ ਜਥੇਬਦੀਆ ਦੇ ਮੈਬਰ ਹਾਜਰ ਸੰਨ 
 

Location: India, Haryana, Karnal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement