
ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਫੈਲੀ ਇਕ ਵੀਡੀਉ ਜਿਸ ਵਿਚ ਇਕ ਮੁਸਲਮਾਨ ਨੌਜਵਾਨ ਲੜਕਾ ਜੋ ਕਿ ਹਿੰਦੂ ਪਰਵਾਰ ਦੀ ਲੜਕੀ ਨਾਲ ਪਿਆਰ ਕਰ ਬੈਠਾ ...
ਸਮਾਣਾ: ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਫੈਲੀ ਇਕ ਵੀਡੀਉ ਜਿਸ ਵਿਚ ਇਕ ਮੁਸਲਮਾਨ ਨੌਜਵਾਨ ਲੜਕਾ ਜੋ ਕਿ ਹਿੰਦੂ ਪਰਵਾਰ ਦੀ ਲੜਕੀ ਨਾਲ ਪਿਆਰ ਕਰ ਬੈਠਾ ਪਰ ਹਿੰਦੂ ਧਰਮ ਦੇ ਠੇਕੇਦਾਰਾਂ ਨੂੰ ਉਸ ਮੁਸਲਿਮ ਨੌਜਵਾਨ ਵਲੋਂ ਕੀਤਾ ਪਿਆਰ ਹਜਮ ਨਾ ਹੋਇਆ ਜਿਸ ਦੇ ਚਲਦਿਆਂ ਹਿੰਦੂਆਂ ਦੀ ਵੱਡੀ ਭੀੜ ਨੇ ਇਸ ਮੁਸਲਿਮ ਨੌਜਵਾਨ ਨੂੰ ਮਾਰਨ ਦੀ ਨਿਅਤ ਨਾਲ ਘੇਰ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ ਜਿਸ ਦੀ ਖ਼ਬਰ ਮਿਲਦਿਆਂ
ਗੁਰੂ ਦਾ ਨਿਮਾਣਾ ਸਿੱਖ ਗਗਨਦੀਪ ਸਿੰਘ ਜੋ ਉਤਰਾਖੰਡ ਪੁਲਿਸ ਦਾ ਅਫ਼ਸਰ ਹੈ, ਨੇ ਅਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਭੜਕੀ ਵੱਡੀ ਭੀੜ ਵਿਚੋਂ ਉਸ ਮੁਸਲਿਮ ਨੌਜਵਾਨ ਲੜਕੇ ਨੂੰ ਬਚਾਉਣ ਲਈ ਰਹਿਬਰ ਬਣਕੇ ਬਹੁੜਿਆ ਜਿਸ ਨੇ ਭੜਕੀ ਭੀੜ ਦੀ ਕੁੱਟਮਾਰ ਵਿਚੋਂ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ। । ਸਿੱਖ ਕੌਮ ਦੀਆਂ ਧਾਰਮਕ ਜਥੇਬੰਦੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਗਗਨਦੀਪ ਸਿੰਘ ਦਾ ਵੱਧ ਤੋਂ ਵੱਧ ਸਨਮਾਨ ਕਰਨ।